18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਲੋਕ ਸਭਾ ਮੈਂਬਰ ਔਜਲਾ ਨੇ ਬੀ. ਐੱਸ. ਐੱਨ. ਐੱਲ. ਸਲਾਹਕਾਰ ਕਮੇਟੀ ਨਾਲ ਕੀਤੀ ਮੀਟਿੰਗ

ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ)- ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੀ. ਐੱਸ.

ਬੀ.ਐੱਸ.ਐੱਨ.ਐੱਲ. ਅਧਿਕਾਰੀਆਂ ਨਾਲ ਮੀਿਟੰਗ ਕਰਦੇ ਹੋਏ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ। ਤਸਵੀਰ : ਹਰਜੀਤ ਸਿੰਘ 18-09-2026
ਅੰਮ੍ਰਿਤਸਰ, 17 ਸਤੰਬਰ (ਰੇਸ਼ਮ ਸਿੰਘ)- ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਬੀ. ਐੱਸ. ਐੱਨ. ਐੱਲ. ਟੈਲੀਫੋਨ ਐਡਵਾਇਜ਼ਰੀ ਕਮੇਟੀ ਦੀ ਮੀਟਿੰਗ ਕਰਕੇ ਅੰਮ੍ਰਿਤਸਰ ਸਮੇਤ ਸੰਬੰਧਿਤ ਖੇਤਰਾਂ ਵਿਚ ਬੀ. ਐੱਸ. ਐੱਨ.ਐੱਲ. ਦੀਆਂ ਸੇਵਾਵਾਂ ਅਤੇ ਨੈੱਟਵਰਕ ਵਿਵਸਥਾ ਦੀ ਸਮੀਖਿਆ ਕੀਤੀ। ਮੀਟਿੰਗ ਦੌਰਾਨ ਅੰਮ੍ਰਿਤਸਰ, ਹਰੀਕੇ, ਕਪੂਰਥਲਾ ਅਤੇ ਤਰਨਤਾਰਨ ਖੇਤਰਾਂ ਵਿਚ ਬੀ. ਐੱਸ. ਐੱਨ. ਐੱਲ. ਦੇ ਨੈੱਟਵਰਕ ਦੇ ਵਿਸਥਾਰ, ਨਵੇਂ ਕੁਨੈਕਸ਼ਨ ਵਧਾਉਣ, ਫਾਈਬਰ ਆਪਟੀਕਲ ਨੈੱਟਵਰਕ ਅਤੇ ਪੇਂਡੂ ਇਲਾਕਿਆਂ ਨੂੰ ਇੰਟਰਨੈੱਟ ਨਾਲ ਜੋੜਨ ਲਈ ਚੱਲ ਰਹੇ ਕੰਮਾਂ ‘ਤੇ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਮੀਟਿੰਗ ਵਿਚ ਪੇਂਡੂ ਖੇਤਰਾਂ ਵਿਚ ਵਿਛਾਈ ਜਾ ਰਹੀ ਫਾਈਬਰ ਆਪਟੀਕਲ ਕੇਬਲ ਦੀ ਪ੍ਰਗਤੀ ਦੀ ਸਮੀਖਿਆ ਕੀਤੀ ਗਈ। ਇਸ ਦੇ ਨਾਲ ਹੀ ਨੈੱਟਵਰਕ ਨੂੰ ਇਸ ਤਰ੍ਹਾਂ ਮਜ਼ਬੂਤ ਕਰਨ ‘ਤੇ ਜ਼ੋਰ ਦਿੱਤਾ ਗਿਆ ਕਿ ਕਿਸੇ ਇਕ ਥਾਂ ’ਤੇ ਫਾਈਬਰ ਕੱਟ ਜਾਣ ਦੀ ਸਥਿਤੀ ਵਿਚ ਪੂਰੇ ਖੇਤਰ ਦੀਆਂ ਇੰਟਰਨੈੱਟ ਅਤੇ ਟੈਲੀਫੋਨ ਸੇਵਾਵਾਂ ਪ੍ਰਭਾਵਿਤ ਨਾ ਹੋਣ। ਇਸ ਲਈ ਬਦਲਵੇਂ ਰੂਟ ਅਤੇ ਸਰਕਿਟ ਤਿਆਰ ਕਰਨ ਦੀ ਵਿਵਸਥਾ ‘ਤੇ ਵੀ ਚਰਚਾ ਹੋਈ। ਸ: ਔਜਲਾ ਨੇ ਸਥਾਨਕ ਹਵਾਈ ਅੱਡਾ ਅਤੇ ਸੈਰ-ਸਪਾਟਾ ਖੇਤਰ ਵਿਚ ਬੀ.ਐੱਸ.ਐੱਨ.ਐੱਲ. ਦੀਆਂ ਸੇਵਾਵਾਂ ਦੇ ਵਿਸਥਾਰ ਦੀਆਂ ਸੰਭਾਵਨਾਵਾਂ ’ਤੇ ਵੀ ਚਰਚਾ ਕੀਤੀ। ਮੀਟਿੰਗ ਵਿਚ ਪ੍ਰਸਤਾਵ ਰੱਖਿਆ ਗਿਆ ਕਿ ਹਵਾਈ ਅੱਡੇ ’ਤੇ ਬਾਹਰੋਂ ਆਉਣ ਵਾਲੇ ਅਤੇ ਵਿਦੇਸ਼ ਜਾਣ ਵਾਲੇ ਯਾਤਰੀਆਂ ਨੂੰ ਬੀ.ਐੱਸ.ਐੱਨ.ਐੱਲ. ਦੀ ਸਿਮ ਉਪਲਬਧ ਕਰਵਾਉਣ ਦੀ ਸਹੂਲਤ ਸ਼ੁਰੂ ਕੀਤੀ ਜਾਵੇ। ਇਸ ਤੋਂ ਇਲਾਵਾ ਹੋਟਲ ਇੰਡਸਟਰੀ ਨੂੰ ਬੀ. ਐੱਸ. ਐੱਨ. ਐੱਲ. ਦੀਆਂ ਸੇਵਾਵਾਂ ਨਾਲ ਜੋੜਨ ਅਤੇ ਇਸ ਲਈ ਢੁਕਵਾਂ ਬਿਜ਼ਨਸ ਮਾਡਲ ਤਿਆਰ ਕਰਨ ’ਤੇ ਵੀ ਵਿਚਾਰ ਕੀਤਾ ਗਿਆ।
ਪਿਛਲੀ ਖ਼ਬਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ‘ਮਾਈ ਭਾਰਤ ਆਊਟ ਰੀਚ’ ਪ੍ਰੋਗਰਾਮ ਕਰਵਾਇਆ ਅਗਲੀ ਖ਼ਬਰ ਗਣੇਸ਼ ਪੂਜਾ ਉਤਸਵ ਨੂੰ ਲੈ ਕੇ ਸੰਗਤਾਂ ’ਚ ਭਾਰੀ ਉਤਸ਼ਾਹ, ਵੱਡੀ ਗਿਣਤੀ ’ਚ ਸ਼ਰਧਾਲੂ ਹੋ ਰਹੇ ਨਤਮਸਤਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।