ਛਾਉਣੀ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਸੰਗਰਾਂਦ ਦਾ ਦਿਹਾੜਾ ਮਨਾਇਆ
ਚੋਗਾਵਾਂ, 17 ਸਤੰਬਰ (ਗੁਰਵਿੰਦਰ ਸਿੰਘ ਕਲਸੀ)-ਲੋਪੋਕੇ ਰੋਡ, ਚੋਗਾਵਾਂ ਸਥਿਤ ਛਾਉਣੀ ਬਾਬਾ ਬੰਦਾ ਸਿੰਘ ਬਹਾਦਰ ਵਿਖੇ ਅੱਸੂ ਮਹੀਨੇ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਇਲਾਕੇ ਦੀਆਂ ਸਮੂਹ ਸੰਗਤਾਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਸ਼ਰਧਾ ਤੇ ਉਤਸ਼ਾਹਪੂਰਵਕ ਮਨਾਇਆ। ਇਸ ਮੌਕੇ ਕਰਵਾਏ ਗਏ ਵਿਸ਼ੇਸ਼ ਧਾਰਮਿਕ ਸਮਾਗਮ ਦੀ ਅਗਵਾਈ ਮੁੱਖ ਸੇਵਾਦਾਰ ਬਾਬਾ ਰਾਜਨ ਸਿੰਘ ਮੋੜੇ ਕਲਾਂ ਵਲੋਂ ਕੀਤੀ ਗਈ।
ਅਜੀਤ ਡੈਸਕ
18-09-2026