18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਵਿਖੇ ਰਾਸ਼ਟਰੀ ਇੰਜੀਨੀਅਰ ਦਿਵਸ ਮੌਕੇ ਸਾਬਕਾ ਹੋਣਹਾਰ ਵਿਦਿਆਰਥੀਆਂ ਦਾ ਕੀਤਾ ਸਨਮਾਨ

ਜੇਠੂਵਾਲ, 17 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)- ਅੰਮ੍ਰਿਤਸਰ- ਬਟਾਲਾ ਜੀ. ਟੀ.

ਅਜੀਤ ਡੈਸਕ 18-09-2026
ਜੇਠੂਵਾਲ, 17 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)- ਅੰਮ੍ਰਿਤਸਰ- ਬਟਾਲਾ ਜੀ. ਟੀ. ਰੋਡ ’ਤੇ ਸਥਿਤ ਗਲੋਬਲ ਗਰੁੱਪ ਆਫ਼ ਇੰਸਟੀਚਿਊਟਸ ਸੋਹੀਆਂ ਖੁਰਦ ਵਿਖੇ ਸਿਵਲ ਇੰਜੀਨੀਅਰਿੰਗ ਵਿਭਾਗ ਵਲੋਂ ਰਾਸ਼ਟਰੀ ਇੰਜੀਨੀਅਰ ਦਿਵਸ ਮੌਕੇ ਵਿਸ਼ੇਸ਼ ‘ਐਲੂਮਨੀ ਐਵਾਰਡ ਸਮਾਰੋਹ’ ਦਾ ਆਯੋਜਨ ਕੀਤਾ ਗਿਆ। ਇਸ ਸਮਾਰੋਹ ਦਾ ਮੁੱਖ ਉਦੇਸ਼ ਕਾਲਜ ਦੇ ਹੋਣਹਾਰ ਸਾਬਕਾ ਵਿਦਿਆਰਥੀਆਂ ਦੀਆਂ ਸ਼ਾਨਦਾਰ ਪ੍ਰਾਪਤੀਆਂ ਦਾ ਸਨਮਾਨ ਕਰਨਾ ਅਤੇ ਪੁਰਾਣੇ ਵਿਦਿਆਰਥੀਆਂ ਦੇ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨਾ ਸੀ। ਇਸ ਸਮਾਰੋਹ ਵਿਚ ਡਾਇਰੈਕਟਰ ਡਾ. ਐੱਮ.ਐੱਸ. ਸੈਣੀ, ਡੀਨ ਸਟੂਡੈਂਟ ਵੈਲਫੇਅਰ ਡਾ. ਪੀ.ਕੇ. ਸ਼ਰਮਾ, ਡੀਨ ਅਕਾਦਮਿਕ ਡਾ. ਸੁਮਨ ਨਈਅਰ, ਡੀਨ ਰਿਸਰਚ ਡਾ. ਅਰਵਿੰਦ ਦੇਵਾਂਗਨ, ਪ੍ਰੋ. ਡਾ. ਮਨਜਿੰਦਰ ਸਿੰਘ, ਵਿਭਾਗ ਮੁਖੀ (ਸਿਵਲ ਇੰਜੀਨੀਅਰਿੰਗ) ਇੰਜੀ. ਹਰਲੀਨ ਕੌਰ ਅਤੇ ਵਿਭਾਗ ਮੁਖੀ (ਮਕੈਨੀਕਲ ਇੰਜੀਨੀਅਰਿੰਗ) ਇੰਜੀ. ਪਰਮਿੰਦਰਜੀਤ ਸਿੰਘ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ ਅਤੇ ਉਨ੍ਹਾਂ ਵਲੋਂ ਇੰਜੀਨੀਅਰਿੰਗ ਦੇ ਖੇਤਰ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਇੰਸਟੀਚਿਊਟ ਦੇ 4 ਸਾਬਕਾ ਹੋਣਹਾਰ ਵਿਦਿਆਰਥੀਆਂ ਜਿਨ੍ਹਾਂ ਵਿਚ ਜੂਨੀਅਰ ਐਨਵਾਇਰਨਮੈਂਟਲ ਇੰਜੀਨੀਅਰ ਯੁਗਯਾਦਵੀਰ ਸਿੰਘ, ਜੂਨੀਅਰ ਇੰਜੀਨੀਅਰ, ਪੀ. ਡਬਲਯੂ. ਡੀ. (ਬੀ. ਐਂਡ ਆਰ.) ਇੰਜੀ. ਜੁਗਰਾਜ ਸਿੰਘ , ਇੰਜੀ. ਭਗਵੰਤ ਕੌਰ, ਜੂਨੀਅਰ ਇੰਜੀਨੀਅਰ ਜਲ ਸਰੋਤ ਵਿਭਾਗ ਕਾਜਲਪ੍ਰੀਤ ਕੌਰ ਆਦਿ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕਰਦਿਆਂ ਕਿਹਾ ਸਾਬਕਾ ਵਿਦਿਆਰਥੀਆਂ ਨੇ ਕਰੀਅਰ ਵਿਚ ਵਾਧੇ, ਉਦਯੋਗ ਦੇ ਮਿਆਰਾਂ ਅਤੇ ਆਧੁਨਿਕ ਇੰਜੀਨੀਅਰਿੰਗ ਤਰੀਕਿਆਂ ਤੋਂ ਨਵੇਂ ਵਿਦਿਆਰਥੀਆਂ ਨੂੰ ਇੱਕ ਸਫ਼ਲ ਅਤੇ ਪ੍ਰਭਾਵਸ਼ਾਲੀ ਭਵਿੱਖ ਬਣਾਉਣ ਦੀ ਪ੍ਰੇਰਨਾ ਮਿਲੀ ਹੈ।
ਪਿਛਲੀ ਖ਼ਬਰ ਮੈਂਬਰ ਪਾਰਲੀਮੈਂਟ ਔਜਲਾ ਦੀ ਅਗਵਾਈ ਹੇਠ ਪਿੰਡ ਸੁਧਾਰ ਤੋਂ ਕਈ ਪਰਿਵਾਰ ਕਾਂਗਰਸ ਵਿਚ ਸ਼ਾਮਿਲ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਵਲੋਂ ਨਗਰ ਕੀਰਤਨ ਦਾ ਸਵਾਗਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।