18-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-09-2026

ਕੁਦਰਤ ਦੀ ਮਾਰ ਹੇਠ ਕਿਸਾਨਾਂ ਦੀਆਂ ਝੋਨੇ ਦੀਆਂ ਫਸਲਾਂ

ਬਿਆਸ, 17 ਸਤੰਬਰ (ਨਰਿੰਦਰ ਸਿੰਘ)-ਬੀਤੀ ਰਾਤ ਤੇਜ਼ ਹਵਾਵਾਂ ਤੇ ਮੀਂਹ ਨਾਲ ਕਿਸਾਨਾਂ ਦੀਆਂ ਅਗੇਤੀ ਬੀਜੀ ਹੋਈ ਝੋਨੇ ਦੀ ਫਸਲ ਨੂੰ ਭਾਰੀ ਮਾਰ ਪਈ। ਕਸਬਾ ਬਿਆਸ ਨੇੜੇ ਵੱਖ-ਵੱਖ ਪਿੰਡ ਬੋਹੜੀ ਤਾਲ, ਕੋਟ ਮਹਿਤਾਬ ਤੇ ਵਜ਼ੀਰ ਭੁੱਲਰ ਦੀਆਂ ਝੋਨੇ ਦੀਆਂ ਫਸਲਾਂ ਇਸ ਕੁਦਰਤੀ ਮਾਰ ਹੇਠਾਂ ਆਈਆਂ ਹਨ।

ਅਜੀਤ ਡੈਸਕ 18-09-2026
ਬਿਆਸ, 17 ਸਤੰਬਰ (ਨਰਿੰਦਰ ਸਿੰਘ)-ਬੀਤੀ ਰਾਤ ਤੇਜ਼ ਹਵਾਵਾਂ ਤੇ ਮੀਂਹ ਨਾਲ ਕਿਸਾਨਾਂ ਦੀਆਂ ਅਗੇਤੀ ਬੀਜੀ ਹੋਈ ਝੋਨੇ ਦੀ ਫਸਲ ਨੂੰ ਭਾਰੀ ਮਾਰ ਪਈ। ਕਸਬਾ ਬਿਆਸ ਨੇੜੇ ਵੱਖ-ਵੱਖ ਪਿੰਡ ਬੋਹੜੀ ਤਾਲ, ਕੋਟ ਮਹਿਤਾਬ ਤੇ ਵਜ਼ੀਰ ਭੁੱਲਰ ਦੀਆਂ ਝੋਨੇ ਦੀਆਂ ਫਸਲਾਂ ਇਸ ਕੁਦਰਤੀ ਮਾਰ ਹੇਠਾਂ ਆਈਆਂ ਹਨ। ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਬੇਮੌਸਮੀ ਬਰਸਾਤ ਤੇ ਹਵਾਵਾਂ ਨਾਲ ਉਨ੍ਹਾਂ ਦਾ ਕਿਤੇ ਨਾ ਕਿਤੇ ਮਾਲੀ ਨੁਕਸਾਨ ਦਾ ਖਦਸ਼ਾ ਬਣਿਆ ਹੀ ਰਹਿੰਦਾ ਹੈ। ਇੰਨੀ ਮਿਹਨਤ ਨਾਲ ਫ਼ਸਲਾਂ ਨੂੰ ਤਿਆਰ ਕੀਤਾ ਜਾਂਦਾ ਹੈ, ਫਿਰ ਜਦੋਂ ਕੁਦਰਤੀ ਮਾਰ ਪੈ ਜਾਂਦੀ ਹੈ ਤਾਂ ਮੰਡੀਆਂ ’ਚ ਸਹੀ ਮੁੱਲ ਪੈਣ ਦੀ ਆਸ ਕਿਵੇਂ ਰੱਖ ਸਕਦੇ ਹਾਂ। ਝਾੜ ਵਿਚ ਵੀ ਕਮੀ ਪਾਈ ਜਾਂਦੀ ਹੈ। ਸਿਲ੍ਹ ਵਾਲੇ ਝੋਨੇ ਨੂੰ ਕੁਆਲਟੀ ਵਜੋਂ ਵੀ ਨਕਾਰਿਆ ਜਾਂਦਾ ਹੈ, ਸੋ ਕਿਸਾਨਾਂ ਦੀ ਮੰਗ ਹੈ ਕਿ ਸੰੰਬੰਧਿਤ ਪ੍ਰਸ਼ਾਸਨ ਇਨ੍ਹਾਂ ਕੁਦਰਤੀ ਮਾਰ ਨੂੰ ਦੇਖਦੇ ਹੋਏ, ਕਿਸਾਨਾਂ ਲਈ ਕੁਝ ਵਧੀਆ ਸੋਚੇ।
ਪਿਛਲੀ ਖ਼ਬਰ ਸੰਤੂਨੰਗਲ ਵਿਖੇ 9ਵੇਂ ਅੰਤਰਰਾਸ਼ਟਰੀ ਕਬੱਡੀ ਕੱਪ ਕਰਵਾਉਣ ਸੰਬੰਧੀ ਪ੍ਰਬੰਧਕਾਂ ਦੀ ਹੋਈ ਮੀਟਿੰਗ ਅਗਲੀ ਖ਼ਬਰ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਲਈ ਡੀ.ਐੱਸ.ਪੀ. ਔਲਖ ਦਾ ਵਿਸ਼ੇਸ਼ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।