11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਪਿੰਡ ਰਾਜਪੁਰ ਵਿਖੇ ਅੱਖਾਂ ਦਾ ਮੁਫ਼ਤ ਜਾਂਚ ਕੈਂਪ

ਸਠਿਆਲਾ, 10 ਸਤੰਬਰ ( ਜਗੀਰ ਸਿੰਘ ਸਫਰੀ)-ਪਿੰਡ ਰਾਜਪੁਰ (ਬੁਤਾਲਾ) ਦੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ । ਇਸ ਮੌਕੇ ਤੇ ਡਾ .

ਅਜੀਤ ਡੈਸਕ 11-09-2026
ਸਠਿਆਲਾ, 10 ਸਤੰਬਰ ( ਜਗੀਰ ਸਿੰਘ ਸਫਰੀ)-ਪਿੰਡ ਰਾਜਪੁਰ (ਬੁਤਾਲਾ) ਦੇ ਗੁਰਦੁਆਰਾ ਗੁਰੂ ਨਾਨਕ ਨਿਵਾਸ ਵਿਖੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਦੀ ਸ਼ਹੀਦੀ ਦਿਵਸ ਨੂੰ ਸਮਰਪਿਤ ਅੱਖਾਂ ਦਾ ਮੁਫਤ ਜਾਂਚ ਕੈਂਪ ਲਗਾਇਆ । ਇਸ ਮੌਕੇ ਤੇ ਡਾ .ਅਮਨਿਆ ਮਾਨ ਨੇ ਦੱਸਿਆ ਹੈ ਕਿ ਡਾ. ਓਮ ਪ੍ਰਕਾਸ਼ ਅੱਖਾਂ ਦਾ ਹਸਪਤਾਲ ਦੀ ਟੀਮ ਵੱਲੋਂ ਅੱਖਾਂ ਦੀ ਜਾਂਚ ਵਾਸਤੇ ਮੁਫਤ ਮੈਡੀਕਲ ਕੈਂਪ ਦੌਰਾਨ 200 ਕਰੀਬ ਮਰੀਜ਼ਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਤੇ ਡਾ ਅਮਨਿਆ ਮਾਨ ਨੇ ਪ੍ਰਬੰਧਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੂੰ ਪਿੰਡਾਂ ਵਿਚ ਮੁਫਤ ਜਾਂਚ ਕੈਂਪ ਹਰ ਪਿੰਡ ਵਿੱਚ ਲਗਾਉਣੇ ਚਾਹੀਦੇ ਹਨ। ਇਸ ਮੌਕੇ ਅੱਖਾਂ ਦੇ ਕੈਂਪ ‘ਚ ਉਪਟਮ ਸੋਹੇਲ , ਉਪਟਮ ਹੋਸਿਤਾ ਨੇ ਵੀ ਅੱਖਾਂ ਦੀ ਜਾਂਚ ਕਰਨ ਉਪਰੰਤ ਡਾ. ਓਮ ਪ੍ਰਕਾਸ਼ ਅੱਖਾਂ ਦਾ ਹਸਪਤਾਲ ਦੀ ਟੀਮ ਵਲੋਂ ਲੋੜਵੰਦਾਂ ਨੂੰ ਐਨਕਾਂ ਤੇ ਦਾਰੂ ਦਿੱਤੇ ਗਏ ।ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਨੋਖ ਸਿੰਘ , ਡਾ ਪਰਮਜੀਤ ਸਿੰਘ , ਪ੍ਰਧਾਨ ਸੁਖਜਿੰਦਰ ਸਿੰਘ , ਖਜਾਨਚੀ ਸੁਖਵਿੰਦਰ ਸਿੰਘ , ਹਰਭਜਨ ਸਿੰਘ , ਅਮਰੀਕ ਸਿੰਘ , ਆਂਗਣਵਾੜੀ ਵਰਕਰ ਰਜਵੰਤ ਕੌਰ ਤੇ ਗੁਰਪ੍ਰੀਤ ਕੌਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਸਰਕਲ ਮਹਿਤਾ ਦੀ ਲੀਡਰਸ਼ਿਪ ਵਲੋਂ ਮਹਿੰਦਰਪਾਲ ਬੱਲ ਤੇ ਜੋਰਾਵਰ ਬੱਬਾ ਦਾ ਸਨਮਾਨ ਅਗਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਵਲੋਂ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।