ਪਿੰਡ ਪੱਡੇ ਵਿਖੇ ਲੁਟੇਰਿਆਂ ਵਲੋਂ ਦਿਨ ਦਿਹਾੜੇ ਦੋ ਘਰਾਂ ਨੂੰ ਲੁੱਟਣ ਦੀ ਨਾਕਾਮ ਕੋਸ਼ਿਸ਼
ਰਈਆ, 8 ਸਤੰਬਰ (ਸ਼ਰਨਬੀਰ ਸਿੰਘ ਕੰਗ)-ਇਥੋਂ ਨਜ਼ਦੀਕੀ ਪਿੰਡ ਪੱਡੇ ਵਿਖੇ ਦਿਨ ਦਿਹਾੜੇ ਬੇਖੌਫ ਲੁਟੇਰਿਆਂ ਵਲੋਂ ਦੋ ਘਰਾਂ ਨੂੰ ਨਿਸ਼ਾਨਾ ਬਣਾਉਣ ਦੀ ਨਾਕਾਮ ਕੋਸ਼ਿਸ਼ ਕੀਤੀ ਗਈ। ਜਾਣਕਾਰੀ ਅਨੁਸਾਰ ਸੋਮਵਾਰ ਨੂੰ ਦਿਨੇ 12-22 ’ਤੇ ਦੋ ਲੁਟੇਰੇ ਗੁਰਦੁਆਰਾ ਬਾਬਾ ਜੀਵਨ ਸਿੰਘ ਵਾਲੀ ਗਲੀ ਵਿਚ ਸਥਿਤ ਪੱਤਰਕਾਰ ਹਰਜੀ ਪ੍ਰੀਤ ਸਿੰਘ ਦੇ ਘਰ ਮੂਹਰੇ ਆਏ।
ਅਜੀਤ ਡੈਸਕ
09-09-2026