09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਚੋਰਾਂ ਵਲੋਂ ਸਰਕਾਰੀ ਐਲੀਮੈਂਟਰੀ ਸਕੂਲ ਤੋਂ ਸੀ . ਸੀ . ਟੀ . ਵੀ . ਕੈਮਰਾ ਚੋਰੀ

ਚਵਿੰਡਾ ਦੇਵੀ, 8 ਸਤੰਬਰ (ਸਤਪਾਲ ਸਿੰਘ ਢੱਡੇ)–ਸਥਾਨਕ ਕਸਬੇ ਤੋਂ ਨਜਦੀਕੀ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਹਿਰਦੇ ਰਾਮ (ਬਲਾਕ ਮਜੀਠਾ-2) ਵਿਖੇ ਬੀਤੀ ਰਾਤ ਚੋਰਾਂ ਵਲੋਂ ਸਕੂਲ ਵਿਚ ਲੱਗੇ ਸੀ. ਸੀ.

ਅਜੀਤ ਡੈਸਕ 09-09-2026
ਚਵਿੰਡਾ ਦੇਵੀ, 8 ਸਤੰਬਰ (ਸਤਪਾਲ ਸਿੰਘ ਢੱਡੇ)–ਸਥਾਨਕ ਕਸਬੇ ਤੋਂ ਨਜਦੀਕੀ ਪੈਂਦੇ ਸਰਕਾਰੀ ਐਲੀਮੈਂਟਰੀ ਸਕੂਲ ਕੋਟ ਹਿਰਦੇ ਰਾਮ (ਬਲਾਕ ਮਜੀਠਾ-2) ਵਿਖੇ ਬੀਤੀ ਰਾਤ ਚੋਰਾਂ ਵਲੋਂ ਸਕੂਲ ਵਿਚ ਲੱਗੇ ਸੀ. ਸੀ.ਟੀ.ਵੀ. ਕੈਮਰੇ ਨੂੰ ਚੋਰੀ ਕਰਕੇ ਲੈ ਗਏ ਜਦੋਂ ਕਿ ਸਕੂਲ ਦੇ ਇੰਚਾਰਜ ਕਮ ਮੁੱਖ ਅਧਿਆਪਕ ਮਨਜੀਤ ਸਿੰਘ ਸਕੂਲ ਆਇਆ ਤਾਂ ਉਨ੍ਹਾਂ ਆ ਕੇ ਵੇਖਿਆ ਕਿ ਸਕੂਲ ਦੇ ਤਾਲੇ ਟੁੱਟੇ ਹੋਏ ਸਨ ਅਤੇ ਲੱਗੇ ਹੋਏ ਕੈਮਰਿਆਂ ਵਿਚੋਂ ਇਕ ਕੈਮਰਾ ਚੋਰੀ ਕਰ ਲਿਆ ਗਿਆ। ਇਸ ਸੰਬੰਧੀ ਸਕੂਲ ਦੇ ਮੁੱਖ ਅਧਿਆਪਕ ਵਲੋਂ ਪੁਲਿਸ ਚੌਕੀ ਚਵਿੰਡਾ ਦੇਵੀ ਵਿਖੇ ਚੋਰੀ ਸੰਬੰਧੀ ਦਰਖਾਸਤ ਦਿੱਤੀ ਗਈ। ਇਸ ਉਪਰੰਤ ਪੁਲਿਸ ਨੇ ਮੌਕਾ ਵੇਖ ਸਖਤ ਕਾਰਵਾਈ ਕਰਨ ਦਾ ਭਰੋਸਾ ਦਿੱਤਾ। 08ਏਐਸਆਰ106 ਸਰਕਾਰੀ ਐਲੀਮੈਟਰੀ ਸਕੂਲ ਕੋਟ ਹਿਰਦੇ ਰਾਮ ਵਿਖੇ ਚੋਰਾਂ ਵਲੋਂ ਕਮਰੇ ਦਾ ਤੋੜਿਆ ਹੋਇਆ ਤਾਲਾ। ਤਸਵੀਰ : ਸਤਪਾਲ ਸਿੰਘ ਢੱਡੇ
ਪਿਛਲੀ ਖ਼ਬਰ ਪ੍ਰਿੰ: ਪਰਮਬੀਰ ਸਿੰਘ ਮੱਤੇਵਾਲ ਤੇ ਹੋਰਨਾਂ ਆਗੂਆਂ ਵਲੋਂ ਬਾਬਾ ਸੱਜਣ ਸਿੰਘ ਦਾ ਹਾਲ ਚਾਲ ਪੁੱਛਿਆ ਅਗਲੀ ਖ਼ਬਰ ਵੇਰਕਾ ਮਿਲਕ ਪਲਾਂਟ ਬੋਰਡ ਆਫ਼ ਡਾਇਰੈਕਟਰਜ਼ ਦੀ ਆਗਾਮੀ ਚੋਣ ਲਈ ਵਿਧਾਇਕ ਧਾਲੀਵਾਲ ਵਲੋਂ ਦਲਜੀਤ ਸਿੰਘ ਕਿਆਮਪੁਰ ਉਮੀਦਵਾਰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।