08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-09-2026

ਹਲਕਾ ਜੰਡਿਆਲਾ ’ਚ ‘ਵਾਰਿਸ ਪੰਜਾਬ ਦਾ’ ਲਗਾਤਾਰ ਅੱਗੇ ਵਧ ਰਿਹਾ ਕਾਫਲਾ -ਕੋਟਲਾ ਭਰਾ

ਨਵਾਂ ਪਿੰਡ, 7 ਸਤੰਬਰ (ਜਸਪਾਲ ਸਿੰਘ)-ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਕੋਟਲਾ ਤੇ ਬਿਕਰਮਜੀਤ ਸਿੰਘ ਕੋਟਲਾ ਸੇਵਾਦਾਰ ਹਲਕਾ ਜੰਡਿਆਲਾ ਗੁਰੂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਹਲਕਾ ਜੰਡਿਆਲਾ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ ’ਚ ਨਿਜ਼ਾਮਪੁਰ, ਨਵਾਂ ਪਿੰਡ, ਮੱਖਣਵਿੰਡੀ, ਛੀਨਾ ਪੱਤੀ ਤੇ ਮਹਿਤਾ ਆਦਿ ਦੇ ਕੀਤੇ ਗਏ ਤੂਫ਼ਾਨੀਆਂ ਦੌਰਿਆਂ ਉਪਰੰਤ ਉਨ੍ਹਾਂ ਆਪਣੇ ਗ੍ਰਹਿ ਵੱਲ੍ਹਾ ਵਿਖੇ ਪੱਤਰਕਾਰ ਮਿਲਣੀ ਮੌਕੇ ਕਿਹਾ ਕਿ ਉਨ੍ਹਾਂ ਵਲੋਂ ਵਰਕਰਾਂ ਨਾਲ ਹਲਕੇ ’ਚ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਤੇ ਪਾਰਟੀ ਦੇ ਹੱਕ ’ਚ ਕੀਤੇ ਗਏ ਪ੍ਰਚਾਰ ਮੌਕੇ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ।

ਅਜੀਤ ਡੈਸਕ 08-09-2026
ਨਵਾਂ ਪਿੰਡ, 7 ਸਤੰਬਰ (ਜਸਪਾਲ ਸਿੰਘ)-ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਦੇ ਹੱਕ ‘ਚ ਸਾਬਕਾ ਵਿਧਾਇਕ ਡਾ. ਦਲਬੀਰ ਸਿੰਘ ਕੋਟਲਾ ਤੇ ਬਿਕਰਮਜੀਤ ਸਿੰਘ ਕੋਟਲਾ ਸੇਵਾਦਾਰ ਹਲਕਾ ਜੰਡਿਆਲਾ ਗੁਰੂ ‘ਅਕਾਲੀ ਦਲ ਵਾਰਿਸ ਪੰਜਾਬ ਦੇ’ ਵਲੋਂ ਹਲਕਾ ਜੰਡਿਆਲਾ ਦੇ ਵੱਖ-ਵੱਖ ਪਿੰਡਾਂ ਜਿਨ੍ਹਾਂ ’ਚ ਨਿਜ਼ਾਮਪੁਰ, ਨਵਾਂ ਪਿੰਡ, ਮੱਖਣਵਿੰਡੀ, ਛੀਨਾ ਪੱਤੀ ਤੇ ਮਹਿਤਾ ਆਦਿ ਦੇ ਕੀਤੇ ਗਏ ਤੂਫ਼ਾਨੀਆਂ ਦੌਰਿਆਂ ਉਪਰੰਤ ਉਨ੍ਹਾਂ ਆਪਣੇ ਗ੍ਰਹਿ ਵੱਲ੍ਹਾ ਵਿਖੇ ਪੱਤਰਕਾਰ ਮਿਲਣੀ ਮੌਕੇ ਕਿਹਾ ਕਿ ਉਨ੍ਹਾਂ ਵਲੋਂ ਵਰਕਰਾਂ ਨਾਲ ਹਲਕੇ ’ਚ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਤੇ ਪਾਰਟੀ ਦੇ ਹੱਕ ’ਚ ਕੀਤੇ ਗਏ ਪ੍ਰਚਾਰ ਮੌਕੇ ਲੋਕਾਂ ਦਾ ਭਾਰੀ ਸਮਰਥਨ ਮਿਲ ਰਿਹਾ ਹੈ। ਇਸ ਮੌਕੇ ਉਨ੍ਹਾਂ ਕਿਹਾ ਹਲਕਾ ਜੰਡਿਆਲਾ ’ਚ ‘ਵਾਰਿਸ ਪੰਜਾਬ ਦੇ ਦਾ’ ਲੋਕ ਕਾਫਲਾ ਦਿਨੋ-ਦਿਨ ਅੱਗੇ ਵੱਧ ਰਿਹਾ ਹੈ। ਇਸ ਮੌਕੇ ਸੁਪਨਦੀਪ ਸਿੰਘ ਸਾਹਬੀ ਖਾਨਕੋਟ, ਮੁਖਵੰਤ ਸਿੰਘ ਨਵਾਂ ਪਿੰਡ, ਭਾਈ ਅਵਤਾਰ ਸਿੰਘ ਤੇ ਧਿਆਨ ਸਿੰਘ ਛੀਨਾ, ਅਮਰੀਕ ਸਿੰਘ ਜੋਸਨ ਤੇ ਸੁਖਵਿੰਦਰ ਸਿੰਘ ਖ਼ਾਲਸਾ ਨਿਜ਼ਾਮਪੁਰ, ਸੁਖਦੇਵ ਸਿੰਘ ਮਹਾਰਾਜਾ, ਜਗਜੀਤ ਸਿੰਘ ਜੱਜ, ਸਵਰਨ ਸਿੰਘ, ਸੁਖਦੇਵ ਸਿੰਘ ਸਕੱਤਰ, ਸ਼ਿੰਦਪਾਲ ਸਿੰਘ, ਬਾਬਾ ਗੁਰਮੇਜ ਸਿੰਘ, ਸਰਤਾਜ ਸਿੰਘ, ਮਨਪ੍ਰੀਤ ਸਿੰਘ ਮੰਨੂੰ, ਸਰਗੁਨ ਸਿੰਘ ਤੇ ਹਰਪ੍ਰੀਤ ਸਿੰਘ ਨੰਬਰਦਾਰ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਨਵੀਆਂ ਵੋਟਾਂ ਬਣਾਉਣ ਲਈ ਵੱਖ ਵੱਖ ਬੂਥਾਂ ’ਤੇ ਕੈਂਪ ਲਗਾਏ ਅਗਲੀ ਖ਼ਬਰ ਪੰਜਾਬ ਪੈਨਸ਼ਨਰਜ਼ ਯੂਨੀਅਨ ਅਜਨਾਲਾ ਵਲੋਂ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।