04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਰੇਤ ਨਾਲ ਭਰਿਆ ਟਰੱਕ ਸੜਕ ’ਤੇ ਪਲਟਿਆ

ਜਗਦੇਵ ਕਲਾਂ, 3 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਕੁੱਕੜਾਂ ਵਾਲਾ-ਮਹੱਦੀਪੁਰਾ ਰੋਡ ’ਤੇ ਪਿੰਡ ਕੋਟ ਕੇਸਰਾ ਸਿੰਘ (ਜੌਹਲ) ਨੇੜੇ ਮਹੱਦੀਪੁਰ ਤੋਂ ਗੁਰੂ ਕਾ ਬਾਗ ਨੂੰ ਜਾਂਦੀ ਸੜਕ ’ਤੇ ਸੰਤੁਲਨ ਵਿਗੜਨ ਕਾਰਨ ਟਰੱਕ ਸੜਕ ’ਤੇ ਹੀ ਪਲਟ ਗਿਆ, ਜਿਸ ਕਾਰਨ ਟਰੱਕ ਦੇ ਡਰਾਈਵਰ ਨੂੰ ਮਮੂਲੀ ਸੱਟਾਂ ਲੱਗੀਆਂ । ਟਰੱਕ ਮਾਲਕ ਹਰਦੇਵ ਸਿੰਘ ਵਿਛੋਆ ਨੇ ਦੱਸਿਆ ਕਿ ਰੇਤ ਨਾਲ ਭਰਿਆ ਟਰੱਕ ਜਦੋਂ ਪਿੰਡ ਜੌਹਲ ਨੇੜੇ ਪਹੁੰਚਿਆ ਤਾਂ ਸੜਕ ’ਤੇ ਬਣੇ ਟੋਇਆਂ ਕਾਰਨ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਰਸਤਾ ਦੇਣ ਦੀ ਕੋਸ਼ਿਸ਼ ਦੌਰਾਨ ਟਰੱਕ ਦਾ ਸੰਤੁਲਨ ਵਿਗੜ ਗਿਆ।

ਅਜੀਤ ਡੈਸਕ 04-09-2026
ਜਗਦੇਵ ਕਲਾਂ, 3 ਸਤੰਬਰ (ਸ਼ਰਨਜੀਤ ਸਿੰਘ ਗਿੱਲ)-ਕੁੱਕੜਾਂ ਵਾਲਾ-ਮਹੱਦੀਪੁਰਾ ਰੋਡ ’ਤੇ ਪਿੰਡ ਕੋਟ ਕੇਸਰਾ ਸਿੰਘ (ਜੌਹਲ) ਨੇੜੇ ਮਹੱਦੀਪੁਰ ਤੋਂ ਗੁਰੂ ਕਾ ਬਾਗ ਨੂੰ ਜਾਂਦੀ ਸੜਕ ’ਤੇ ਸੰਤੁਲਨ ਵਿਗੜਨ ਕਾਰਨ ਟਰੱਕ ਸੜਕ ’ਤੇ ਹੀ ਪਲਟ ਗਿਆ, ਜਿਸ ਕਾਰਨ ਟਰੱਕ ਦੇ ਡਰਾਈਵਰ ਨੂੰ ਮਮੂਲੀ ਸੱਟਾਂ ਲੱਗੀਆਂ । ਟਰੱਕ ਮਾਲਕ ਹਰਦੇਵ ਸਿੰਘ ਵਿਛੋਆ ਨੇ ਦੱਸਿਆ ਕਿ ਰੇਤ ਨਾਲ ਭਰਿਆ ਟਰੱਕ ਜਦੋਂ ਪਿੰਡ ਜੌਹਲ ਨੇੜੇ ਪਹੁੰਚਿਆ ਤਾਂ ਸੜਕ ’ਤੇ ਬਣੇ ਟੋਇਆਂ ਕਾਰਨ ਸਾਹਮਣੇ ਤੋਂ ਆ ਰਹੀ ਗੱਡੀ ਨੂੰ ਰਸਤਾ ਦੇਣ ਦੀ ਕੋਸ਼ਿਸ਼ ਦੌਰਾਨ ਟਰੱਕ ਦਾ ਸੰਤੁਲਨ ਵਿਗੜ ਗਿਆ। ਇਸ ਕਾਰਨ ਟਰੱਕ ਸੜਕ ਕਿਨਾਰੇ ਪਲਟ ਗਿਆ। ਸਥਾਨਕ ਲੋਕਾਂ ਨੇ ਸਰਕਾਰ ਅਤੇ ਸਬੰਧਤ ਵਿਭਾਗ ਤੋਂ ਮੰਗ ਕੀਤੀ ਕਿ ਕੁੱਕੜਾਂ ਵਾਲਾ ਤੋਂ ਮਹੱਦੀਪੁਰ ਸੜਕ ’ਤੇ ਬਣੇ ਡੂੰਘੇ ਟੋਇਆਂ ਨੂੰ ਤੁਰੰਤ ਪੂਰਿਆ ਜਾਵੇ ।
ਪਿਛਲੀ ਖ਼ਬਰ ਵਿਧਾਇਕਾ ਬੀਬਾ ਗਨੀਵ ਕੌਰ ਮਜੀਠੀਆ ਨੇ ਹਲਕੇ ਦੇ ਲੋਕਾਂ ਨਾਲ ਕੀਤੀ ਮੁਲਾਕਾਤ ਅਗਲੀ ਖ਼ਬਰ ਮਲਕ ਅਰਜਨ ਖੜਗੇ ਵਲੋਂ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਜਗ੍ਹਾ ਨੂੰ ਸ਼ੁੱਧੀਕਰਨ ਕਰਨ ਦੀ ਡੈਨੀ ਬੰਡਾਲਾ ਨੇ ਕੀਤੀ ਨਿੰਦਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।