03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਭਗਵਾਨ ਵਾਲਮੀਕਿ ਤੀਰਥ ਦੇ ਸਰੋਵਰ ਦੀ ਕਾਰ ਸੇਵਾ ਸੰਪੂਰਨ, ਅੱਜ ਤੋਂ ਰੇਤ ਪਾਉਣ ਦਾ ਕੰਮ ਸ਼ੁਰੂ

ਰਾਮ ਤੀਰਥ, 2 ਸਤੰਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਤੀਰਥ ਵਿਖੇ ਸਰੋਵਰ ਦੀ ਕਾਰ ਸੇਵਾ ਸੰਪੂਰਨ ਹੋਣ ਉਪਰੰਤ ਅੱਜ ਤੋਂ ਸਰੋਵਰ ਵਿਚ ਰੇਤ ਪਾਉਣ ਦੀ ਸੇਵਾ ਆਰੰਭ ਕਰ ਦਿੱਤੀ ਗਈ। ਇਸ ਮੌਕੇ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ, ਸੰਤ ਸੇਵਕ ਨਾਥ ਕੁਲਾਰਾਂ ਵਾਲੇ, ਭਗਵਾਨ ਵਾਲਮੀਕਿ ਸ਼ਰਾਇਨ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਬਾਲ ਯੋਗੀ ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲੇ, ਬਾਬਾ ਬਲਵੰਤ ਨਾਥ, ਬਾਬਾ ਮੇਘ ਨਾਥ, ਬਾਬਾ ਨਛੱਤਰ ਨਾਥ, ਪਵਨ ਦਰਾਵੜ, ਐਕਸੀਅਨ ਦਿਲਬਾਗ ਸਿੰਘ ਅਤੇ ਸਿਹਤ ਵਿਭਾਗ ਵਲੋਂ ਗਗਨਦੀਪ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ।

ਅਜੀਤ ਡੈਸਕ 03-09-2026
ਰਾਮ ਤੀਰਥ, 2 ਸਤੰਬਰ (ਧਰਵਿੰਦਰ ਸਿੰਘ ਔਲਖ)-ਭਗਵਾਨ ਵਾਲਮੀਕਿ ਤੀਰਥ ਵਿਖੇ ਸਰੋਵਰ ਦੀ ਕਾਰ ਸੇਵਾ ਸੰਪੂਰਨ ਹੋਣ ਉਪਰੰਤ ਅੱਜ ਤੋਂ ਸਰੋਵਰ ਵਿਚ ਰੇਤ ਪਾਉਣ ਦੀ ਸੇਵਾ ਆਰੰਭ ਕਰ ਦਿੱਤੀ ਗਈ। ਇਸ ਮੌਕੇ ਭਗਵਾਨ ਵਾਲਮੀਕਿ ਆਸ਼ਰਮ ਧੂਣਾ ਸਾਹਿਬ ਦੇ ਗੱਦੀ ਨਸ਼ੀਨ ਮਹੰਤ ਮਲਕੀਤ ਨਾਥ, ਸੰਤ ਸੇਵਕ ਨਾਥ ਕੁਲਾਰਾਂ ਵਾਲੇ, ਭਗਵਾਨ ਵਾਲਮੀਕਿ ਸ਼ਰਾਇਨ ਐਡਵਾਈਜ਼ਰੀ ਬੋਰਡ ਦੇ ਚੇਅਰਮੈਨ ਬਾਲ ਯੋਗੀ ਬਾਬਾ ਪ੍ਰਗਟ ਨਾਥ ਰਹੀਮਪੁਰ ਵਾਲੇ, ਬਾਬਾ ਬਲਵੰਤ ਨਾਥ, ਬਾਬਾ ਮੇਘ ਨਾਥ, ਬਾਬਾ ਨਛੱਤਰ ਨਾਥ, ਪਵਨ ਦਰਾਵੜ, ਐਕਸੀਅਨ ਦਿਲਬਾਗ ਸਿੰਘ ਅਤੇ ਸਿਹਤ ਵਿਭਾਗ ਵਲੋਂ ਗਗਨਦੀਪ ਸਿੰਘ ਖਾਲਸਾ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ. ਨੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਸਰੋਵਰ ਦੀ ਕਾਰ ਸੇਵਾ 4 ਜੁਲਾਈ ਨੂੰ ਆਰੰਭ ਕੀਤੀ ਗਈ ਸੀ, ਜੋ 2 ਸਤੰਬਰ ਨੂੰ ਸੰਪੂਰਨ ਹੋਈ ਹੈ। ਉਨ੍ਹਾਂ ਦੱਸਿਆ ਕਿ ਹੁਣ ਸਰੋਵਰ ਵਿਚ ਰੇਤ ਪਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ। ਬਾਲ ਯੋਗੀ ਬਾਬਾ ਪ੍ਰਗਟ ਨਾਥ ਨੇ ਦੱਸਿਆ ਕਿ 24 ਸਤੰਬਰ ਨੂੰ ਸਰੋਵਰ ਵਿਚ ਜਲ ਛੱਡਿਆ ਜਾਵੇਗਾ ਅਤੇ 27 ਸਤੰਬਰ ਨੂੰ ਪ੍ਰਗਟ ਦਿਵਸ ਮੌਕੇ ਸਮੂਹ ਸੰਤ-ਮਹਾਂਪੁਰਸ਼ਾਂ ਵਲੋਂ ਸਰੋਵਰ ਵਿਚ ਇਸ਼ਨਾਨ ਕੀਤਾ ਜਾਵੇਗਾ।
ਪਿਛਲੀ ਖ਼ਬਰ ਮਝਵਿੰਡ-ਗੋਪਾਲਪੁਰਾ ਵਿਖੇ ਪੜ੍ਹਾਈ ਦੇ ਨਾਲ-ਨਾਲ ਬੱਚਿਆਂ ਦੇ ਸਰਬਪੱਖੀ ਵਿਕਾਸ ਵੱਲ ਖਾਸ ਤਰਜੀਹ ਦਿੱਤੀ ਜਾਂਦੀ -ਮੈਡਮ ਪਰਮਜ... ਅਗਲੀ ਖ਼ਬਰ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੀ ਹੋਈ ਇਕੱਤਰਤਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।