28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-08-2026

ਮੁਲਾਜ਼ਮਾਂ ਦੀ ਹੜਤਾਲ ਦੇ ਸਮਰਥਨ ’ਚ ਖੰਡ ਮਿੱਲ ਕਾਮਿਆਂ ਵਲੋਂ ਕਲਮ ਛੋੜ ਹੜਤਾਲ

ਹਰਸਾ ਛੀਨਾ, 27 ਅਗਸਤ (ਕੜਿਆਲ)- ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਮਹਾਂ ਹੜਤਾਲ ਦੇ ਸਮਰਥਨ ’ਚ ਖੰਡ ਮਿੱਲ ਵਰਕਰਜ਼ ਫੈਡਰੇਸ਼ਨ ਪੰਜਾਬ ਦੇ ਝੰਡੇ ਹੇਠ ਮਿੱਲ ਕਾਮਿਆਂ ਵਲੋਂ ਕਲਮਛੋੜ ਹੜਤਾਲ ਕਰਦਿਆਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਸੰਬੰਧੀ ਖੰਡ ਮਿੱਲ ਭਲਾ ਪਿੰਡ ਵਿਖੇ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਲਵਿੰਦਰ ਸਿੰਘ ਗਿੱਲ ਸੰਗਤਪੁਰਾ ਦੀ ਅਗਵਾਈ ਹੇਠ ਮਿੱਲ ਕਾਮਿਆਂ ਦੀ ਵਿਸੇਸ਼ ਇਕੱਤਰਤਾ ਹੋਈ।

ਅਜੀਤ ਡੈਸਕ 28-08-2026
ਹਰਸਾ ਛੀਨਾ, 27 ਅਗਸਤ (ਕੜਿਆਲ)- ਪੰਜਾਬ ਮੁਲਾਜ਼ਮ ਅਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਮੁਲਾਜ਼ਮ ਮੰਚ ਪੰਜਾਬ ਵਲੋਂ ਪੰਜਾਬ ਸਰਕਾਰ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਮੰਗਾਂ ਨੂੰ ਲੈ ਕੇ ਕੀਤੀ ਗਈ ਮਹਾਂ ਹੜਤਾਲ ਦੇ ਸਮਰਥਨ ’ਚ ਖੰਡ ਮਿੱਲ ਵਰਕਰਜ਼ ਫੈਡਰੇਸ਼ਨ ਪੰਜਾਬ ਦੇ ਝੰਡੇ ਹੇਠ ਮਿੱਲ ਕਾਮਿਆਂ ਵਲੋਂ ਕਲਮਛੋੜ ਹੜਤਾਲ ਕਰਦਿਆਂ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ । ਇਸ ਸੰਬੰਧੀ ਖੰਡ ਮਿੱਲ ਭਲਾ ਪਿੰਡ ਵਿਖੇ ਫੈਡਰੇਸ਼ਨ ਦੇ ਸੂਬਾ ਜਨਰਲ ਸਕੱਤਰ ਪਲਵਿੰਦਰ ਸਿੰਘ ਗਿੱਲ ਸੰਗਤਪੁਰਾ ਦੀ ਅਗਵਾਈ ਹੇਠ ਮਿੱਲ ਕਾਮਿਆਂ ਦੀ ਵਿਸੇਸ਼ ਇਕੱਤਰਤਾ ਹੋਈ। ਜਿਸਨੂੰ ਸੰਬੋਧਨ ਕਰਦਿਆਂ ਸ. ਸੰਗਤਪੁਰਾ ਨੇ ਕਿਹਾ ਕਿ ਪੰਜਾਬ ਸ਼ੂਗਰਫੈਡ ਸੂਬੇ ਦੀਆਂ ਸਹਿਕਾਰੀ ਖੰਡ ਮਿੱਲਾਂ ਅੰਦਰ ਪਿਛਲੇ 5 ਸਾਲ ਤੋਂ ਜ਼ਿਆਦਾ ਕੱਚੇ ਮੁਲਾਜ਼ਮਾਂ ਵਜੋਂ ਕੰਮ ਕਰਦੇ ਮਿੱਲ ਕਾਮਿਆਂ ਨੂੰ ਪੱਕਿਆਂ ਕਰਨ ਦੀ ਜਗ੍ਹਾ ਉਨ੍ਹਾਂ ਦੇ ਰੁਜ਼ਗਾਰ ਨੂੰ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ। ਸ. ਸੰਗਤਪੁਰਾ ਨੇ ਦੱਸਿਆ ਕਿ ਮਿੱਲ ਕੇਡਰ ਦੀ ਭਰਤੀ ਲੰਬੇ ਸਮੇਂ ਤੋਂ ਮਿੱਲ ਦੇ ਜਨਰਲ ਮੈਨੇਜਰ ਪੱਧਰ ਜਦਕਿ ਕਾਮਨ ਕੇਡਰ ਦੀ ਭਰਤੀ ਪੰਜਾਬ ਸ਼ੂਗਰਫੈਡ ਪੱਧਰ ’ਤੇ ਕੀਤੀ ਜਾਂਦੀ ਰਹੀ ਹੈ, ਪਰ ਉਕਤ ਫ਼ੈਸਲੇ ਨੂੰ ਪਾਸੇ ਕਰਦਿਆਂ ਸ਼ੂਗਰਫੈਡ ਵਲੋਂ ਨਾਦਰਸ਼ਾਹੀ ਫੁਰਮਾਨ ਜਾਰੀ ਕਰਦਿਆਂ ਜੀ.ਐੱਮ. ਪੱਧਰ ਤੇ ਭਰਤੀ ਕੀਤੇ ਇੰਜੀਨੀਅਰਾਂ ਅਤੇ ਹੋਰਨਾਂ ਕਾਮਿਆਂ ਦੀ ਰੋਜੀ ਰੋਟੀ ਖੋਹੀ ਜਾ ਰਹੀ ਹੈ ਜਿਸਨੂੰ ਮਿੱਲ ਕਾਮਿਆਂ ਵਲੋਂ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਸਮੂਹ ਮਿੱਲ ਕਾਮਿਆਂ ਨੇ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਅਤੇ ਐਮ.ਡੀ. ਸ਼ੂਗਰਫੈਡ ਤੋਂ ਮੰਗ ਕੀਤੀ ਕਿ 5 ਸਾਲ ਦਾ ਸਮਾਂ ਪੂਰਾ ਕਰ ਚੁੱਕੇ ਕੱਚੇ ਮਿੱਲ ਕਾਮਿਆਂ ਨੂੰ ਪੱਕਾ ਕਰਨ ਸਮੇਤ ਹੋਰਨਾਂ ਮੰਗਾਂ ਨੂੰ ਪ੍ਰਵਾਨ ਕੀਤਾ ਜਾਵੇ । ਇਸ ਮੌਕੇ ਮਿੱਲ ਪ੍ਰਧਾਨ ਜਗਰੂਪ ਸਿੰਘ ਰੂਪੋਵਾਲੀ, ਬਾਬਾ ਜਸਪਾਲ ਸਿੰਘ ਜਗਦੇਵ ਕਲਾਂ, ਪ੍ਰਿਤਪਾਲ ਸਿੰਘ ਕੋਹਾਲਾ, ਹਰਪ੍ਰੀਤ ਸਿੰਘ ਮਹਿਲ਼ਾਂ੿ਵਾਲਾ, ਜਸਵਿੰਦਰ ਸਿੰਘ ਮਹਿਲਾਂਵਾਲਾ, ਮਨਬੂੀਰ ਸਿੰਘ ਛੀਨਾ, ਵਿਕਰਮਜੀਤ ਸਿੰਘ ਵਿੱਕੀ ਝੰਜੋਟੀ, ਜਗਦੀਸ਼ਾਂ ਸਿੰਘ ਓਠੀਆਂ, ਮਨਜੀਤ ਸਿੰਘ ਵੇਹਰਾ, ਦੀਪਕ ਗੁਪਤਾ, ਕਰਮਜੀਤ ਸਿੰਘ ਅਜਨਾਲਾ, ਨਿਸ਼ਾਨ ਸਿੰਘ ਭਲਾ ਪਿੰਡ, ਰਤਨ ਲਾਲ ਸਮੇਤ ਹੋਰ ਮਿੱਲ ਕਾਮੇ ਹਾਜ਼ਰ ਸਨ।
ਪਿਛਲੀ ਖ਼ਬਰ ਜਥੇਦਾਰ ਜਲਾਲ ਉਸਮਾ ਦੀ ਅਗਵਾਈ ਹੇਠ ਸੁਖਵਿੰਦਰ ਸਿੰਘ ਬਿੱਟੂ ਚੌਧਰੀ ਅਕਾਲੀ ਦਲ (ਬ) ’ਚ ਸ਼ਾਮਿਲ ਅਗਲੀ ਖ਼ਬਰ ਪੈਨਸ਼ਨਰਜ਼ ਐਸੋਸੀਏਸ਼ਨ ਵਲੋਂ ਬਿਜਲੀ ਘਰ ਮਜੀਠਾ ਵਿਖੇ ਗੇਟ ਰੈਲੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।