ਬਾਬਾ ਕੜ੍ਹਬੀ ਸ਼ਾਹ ਦੀ ਯਾਦ ’ਚ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ
ਚੇਤਨਪੁਰਾ, 25 ਅਗਸਤ (ਮਹਾਂਬੀਰ ਸਿੰਘ ਗਿੱਲ)- ਸਥਾਨਕ ਨਗਰ ਚੇਤਨਪੁਰਾ ਅਤੇ ਪਿੰਡ ਮੱਜੂਪੁਰਾ ਵਿਚਕਾਰ ਸਥਿਤ ਪੀਰ ਬਾਬਾ ਕੜ੍ਹਬੀ ਸ਼ਾਹ ਦੀ ਮਜ਼ਾਰ ’ਤੇ ਸਾਲਾਨਾ ਸੱਭਿਆਚਾਰਕ ਮੇਲਾ ਕਰਵਾਇਆ ਗਿਆ । ਮੇਲੇ ਸਮੇਂ ਬੀਤੀ ਰਾਤ ਨੂੰ ਪ੍ਰਸਿੱਧ ਕਵਾਲਾਂ ਵਲੋਂ ਕਵਾਲੀਆਂ ਪੇਸ਼ ਕਰਕੇ ਪੀਰਾਂ ਦੀ ਮਹਿਮਾ ਦਾ ਗੁਣਗਾਨ ਕੀਤਾ ਗਿਆ ।
ਮੱਝੂਪਰਾ ਵਿਖੇ ਮੇਲੇ ਵਿਚ ਆਪਣਾ ਪ੍ਰੋਗਰਾਮ ਪੇਸ਼ ਕਰਦੇ ਹੋਏ ਕਲਾਕਾਰ ਤਸਵੀਰ : ਮਹਾਂਬੀਰ ਸਿੰਘ ਗਿੱਲ
26-08-2026