ਗੁਰਦੁਆਰਾ ਗੁਰੂ ਕੀ ਬੇਰ ਮੱਤੇਵਾਲ ਵਿਖੇ ਚੇਅਰਮੈਨ ਲਖਵਿੰਦਰ ਸਿੰਘ ਜਲਾਲ ਉਸਮਾ ਹੋਏ ਨਤਮਸਤਕ
ਮੱਤੇਵਾਲ, 24 ਅਗਸਤ (ਗੁਰਪ੍ਰੀਤ ਸਿੰਘ ਮੱਤੇਵਾਲ)- ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੀ ਚਰਨ ਛੋਹ ਪ੍ਰਾਪਤ ਧਰਤੀ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਵਿਖੇ ਅੱਜ ਮਾਰਕੀਟ ਕਮੇਟੀ ਮਹਿਤਾ ਦੇ ਨਵੇਂ ਬਣੇ ਚੇਅਰਮੈਨ ਲਖਵਿੰਦਰ ਸਿੰਘ ਜਲਾਲ ਉਸਮਾ ਪ੍ਰਮਾਤਮਾ ਦਾ ਸ਼ੁਕਰਾਨਾ ਕਰਨ ਲਈ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਏ | ਇਸ ਉਪਰੰਤ ਗੁਰਦੁਆਰਾ ਗੁਰੂ ਕੀ ਬੇਰ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸੱਜਣ ਸਿੰਘ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਪਰਮਜੀਤ ਸਿੰਘ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ, ਅਮਰਜੀਤ ਸਿੰਘ, ਅਵਿਨਾਸ਼ ਸਿੰਘ, ਅਰਮਿੰਦਰਬੀਰ ਸਿੰਘ, ਇਕਬਾਲ ਸਿੰਘ ਜਲਾਲ ਉਸਮਾ, ਬਾਬਾ ਜੱਸਾ ਸਿੰਘ , ਬਾਬਾ ਰਾਜਾ, ਬਾਬਾ ਸੁੱਖਾ ਸਿੰਘ, ਰਾਣਾ ਬਾਬੋਵਾਲ, ਜਗਰੂਪ ਸਿੰਘ, ਬਲਹਾਰ ਸਿੰਘ, ਅਵਤਾਰ ਸਿੰਘ ਬੋਪਾਰਾਏ, ਕੁਲਦੀਪ ਸਿੰਘ ਬੋਪਾਰਾਏ ਆਦਿ ਹਾਜ਼ਰ ਸਨ|
ਅਜੀਤ ਡੈਸਕ
25-08-2026