24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਤਲਬੀਰ ਸਿੰਘ ਗਿੱਲ ਨੇ ਮਜੀਠਾ ਵਿਖੇ ‘ਆਪ’ ਨਾਲ ਦੁੱਖ ਸਾਂਝਾ ਕੀਤਾ

ਮਜੀਠਾ , 23 ਅਗਸਤ (ਮਨਿੰਦਰ ਸਿੰਘ ਸੋਖੀ)- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਮਜੀਠਾ ਦਿਹਾਤੀ ਵਿਖੇ ਬੀਤੇ ਦਿਨ ਬਿਜਲੀ ਦਾ ਕਰੰਟ ਲੱਗਣ ਨਾਲ ਮਰਨ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਉਹਨਾਂ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ । ਬੀਤੇ ਦਿਨ ਮਜੀਠਾ ਦਿਹਾਤੀ ਵਿਚ ਮਜੀਠਾ ਹਰੀਆਂ ਰੋਡ ’ਤੇ ਸਥਿਤ ‘ਆਪ’ ਦੇ ਆਗੂ ਸੁਰਿੰਦਰ ਪਾਲ ਸਿੰਘ ਲਾਲੀ ਦਾ ਨੌਜਵਾਨ ਪੁੱਤਰ ਜਸਮੀਤ ਸਿੰਘ ਜਿਹੜਾ ਕਿ ਆਪਣੀ ਹਵੇਲੀ ਵਿਚ ਪਸ਼ੂਆਂ ਲਈ ਪੱਠੇ ਕੁਤਰਨ ਗਿਆ ਸੀ, ਜਿੱਥੇ ਸਟੈਂਡ ਵਾਲੇ ਪੱਖੇ ਵਿਚ ਬਿਜਲੀ ਦੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ ।

ਅਜੀਤ ਡੈਸਕ 24-08-2026
ਮਜੀਠਾ , 23 ਅਗਸਤ (ਮਨਿੰਦਰ ਸਿੰਘ ਸੋਖੀ)- ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਮਜੀਠਾ ਦਿਹਾਤੀ ਵਿਖੇ ਬੀਤੇ ਦਿਨ ਬਿਜਲੀ ਦਾ ਕਰੰਟ ਲੱਗਣ ਨਾਲ ਮਰਨ ਵਾਲੇ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਨਾਲ ਉਹਨਾਂ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਜ਼ਾਹਰ ਕੀਤੀ । ਬੀਤੇ ਦਿਨ ਮਜੀਠਾ ਦਿਹਾਤੀ ਵਿਚ ਮਜੀਠਾ ਹਰੀਆਂ ਰੋਡ ’ਤੇ ਸਥਿਤ ‘ਆਪ’ ਦੇ ਆਗੂ ਸੁਰਿੰਦਰ ਪਾਲ ਸਿੰਘ ਲਾਲੀ ਦਾ ਨੌਜਵਾਨ ਪੁੱਤਰ ਜਸਮੀਤ ਸਿੰਘ ਜਿਹੜਾ ਕਿ ਆਪਣੀ ਹਵੇਲੀ ਵਿਚ ਪਸ਼ੂਆਂ ਲਈ ਪੱਠੇ ਕੁਤਰਨ ਗਿਆ ਸੀ, ਜਿੱਥੇ ਸਟੈਂਡ ਵਾਲੇ ਪੱਖੇ ਵਿਚ ਬਿਜਲੀ ਦੇ ਕਰੰਟ ਲੱਗਣ ਨਾਲ ਉਸ ਦੀ ਮੌਤ ਹੋ ਗਈ ।ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਨੌਜਵਾਨ ਪੁੱਤਰ ਦੀ ਮੌਤ ’ਤੇ ਸੁਰਿੰਦਰ ਸਿੰਘ ਲਾਲੀ ਅਤੇ ਪਰਿਵਾਰਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਅਤੇ ਕਿਹਾ ਕਿ ਨੌਜਵਾਨ ਪੁੱਤਰ ਦੀ ਮੌਤ ਦਾ ਦੁੱਖ ਅਸਹਿ ਹੈ ਅਤੇ ਪਰਿਵਾਰ ਨੂੰ ਕਦੀ ਵੀ ਪੂਰਾ ਨਾ ਹੋਣ ਵਾਲਾ ਘਾਟਾ ਪਿਆ ਹੈ । ਇਸ ਮੌਕੇ ਬਲਜਿੰਦਰ ਸਿੰਘ ਛੀਨਾ ਸਿਆਸੀ ਸਕੱਤਰ ਗਿੱਲ ਵੀ ਸ਼ਾਮਿਲ ਸਨ ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਸੇਵਾ ਸੁਸਾਇਟੀ ਵਡਾਲੀ ਡੋਗਰਾਂ ਵਲੋਂ ਲਾਲੀ ਛਾਪਾ ਦਾ ਸਨਮਾਨ ਅਗਲੀ ਖ਼ਬਰ ਰਈਆ ਵਿਖੇ ਕਈ ਪਰਿਵਾਰ ਦੂਜੀਆਂ ਪਾਰਟੀਆਂ ਨੂੰ ਛੱਡ ਕੇ ਅਕਾਲੀ ਦਲ (ਬ) ’ਚ ਸ਼ਾਮਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।