24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਗੁਰਦੁਆਰਾ ਸਾਹਿਬ ਦੇ ਲੰਗਰ ਹਾਲ ਦਾ ਨੀਂਹ ਪੱਥਰ ਬਾਬਾ ਸਰਦਾਰਾ ਸਿੰਘ ਨੇ ਰੱਖਿਆ

ਰਾਮ ਤੀਰਥ, 23 ਅਗਸਤ (ਧਰਵਿੰਦਰ ਸਿੰਘ ਔਲਖ)-ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਰਾਣੇਵਾਲੀ ਵਿਖੇ ਗੁਰਦੁਆਰਾ ਸਾਹਿਬ ਦੇ ਨਵੇਂ ਲੰਗਰ ਹਾਲ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ਦੀ ਰਸਮ ਅੱਜ ਵੱਡੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਗਈ। ਨੀਂਹ ਪੱਥਰ ਦੀ ਰਸਮ ਬਾਬਾ ਸਰਦਾਰਾ ਸਿੰਘ ਗੁਰਦੁਆਰਾ ਸ੍ਰੀ ਮੋਰਚਾ ਸਾਹਿਬ ਵਾਲਿਆਂ ਵਲੋਂ ਕੀਤੀ ਗਈ।

ਅਜੀਤ ਡੈਸਕ 24-08-2026
ਰਾਮ ਤੀਰਥ, 23 ਅਗਸਤ (ਧਰਵਿੰਦਰ ਸਿੰਘ ਔਲਖ)-ਹਲਕਾ ਰਾਜਾਸਾਂਸੀ ਅਧੀਨ ਪੈਂਦੇ ਪਿੰਡ ਰਾਣੇਵਾਲੀ ਵਿਖੇ ਗੁਰਦੁਆਰਾ ਸਾਹਿਬ ਦੇ ਨਵੇਂ ਲੰਗਰ ਹਾਲ ਦੀ ਉਸਾਰੀ ਲਈ ਨੀਂਹ ਪੱਥਰ ਰੱਖਣ ਦੀ ਰਸਮ ਅੱਜ ਵੱਡੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਈ ਗਈ। ਨੀਂਹ ਪੱਥਰ ਦੀ ਰਸਮ ਬਾਬਾ ਸਰਦਾਰਾ ਸਿੰਘ ਗੁਰਦੁਆਰਾ ਸ੍ਰੀ ਮੋਰਚਾ ਸਾਹਿਬ ਵਾਲਿਆਂ ਵਲੋਂ ਕੀਤੀ ਗਈ। ਇਸ ਮੌਕੇ ਬਾਬਾ ਸਰਦਾਰਾ ਸਿੰਘ ਨੇ ਸੰਗਤ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਗੁਰੂ ਘਰਾਂ ਦੀ ਸੇਵਾ ਲਈ ਆਪਣੀ ਦਸਾਂ ਨਹੁੰਆਂ ਦੀ ਕਮਾਈ ’ਚੋਂ ਦਸਵੰਧ ਜ਼ਰੂਰ ਕੱਢਣਾ ਚਾਹੀਦਾ ਹੈ । ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਦੇ ਦੈਂਤ ਤੋਂ ਦੂਰ ਰਹਿਣ ਅਤੇ ਗੁਰੂ ਘਰਾਂ ਦੀ ਸੇਵਾ ਨਾਲ ਜੁੜਨ ਲਈ ਪ੍ਰੇਰਿਤ ਕੀਤਾ । ਇਸ ਮੌਕੇ ਬਾਬਾ ਸਤਨਾਮ ਸਿੰਘ ਮੋਰਚਾ ਸਾਹਿਬ, ਪ੍ਰਧਾਨ ਝਿਰਮੱਲ ਸਿੰਘ, ਸਰਪੰਚ ਗੁਰਸਾਹਿਬ ਸਿੰਘ, ਨੰਬਰਦਾਰ ਦਵਿੰਦਰ ਸਿੰਘ, ਤੇਜਵੰਤ ਸਿੰਘ, ਸਤਨਾਮ ਸਿੰਘ ਗਿੱਲ, ਸਵਰਨ ਸਿੰਘ ਗਿੱਲ, ਬਾਬਾ ਮਹਿੰਦਰ ਸਿੰਘ ਮੁੱਖ ਗ੍ਰੰਥੀ, ਰਣਧੀਰ ਸਿੰਘ, ਗੁਰਨਾਮ ਸਿੰਘ ਹੌਲਦਾਰ, ਮਨਮੋਹਨ ਸਿੰਘ, ਯੋਗਾ ਸਿੰਘ, ਹਰਦੀਪ ਸਿੰਘ ਗਿੱਲ, ਅਮਰੀਕ ਸਿੰਘ, ਅਜੀਤ ਸਿੰਘ ਗਿੱਲ, ਗੁਰਭੇਜ ਸਿੰਘ ਗਿੱਲ, ਕੁਲਵਿੰਦਰ ਸਿੰਘ ਕਿੰਦਾ ਸਮੇਤ ਸਮੂਹ ਸਾਧ ਸੰਗਤ ਨੰਗਰ ਰਾਣੇਵਾਲੀ ਹਾਜ਼ਰ ਸੀ।
ਪਿਛਲੀ ਖ਼ਬਰ ਮਜੀਠੀਆ ਅੱਜ ਪਿੰਡ ਗਗੜੇਵਾਲ ਅਕਾਲੀ ਵਰਕਰਾਂ ਨੂੰ ਕਰਨਗੇ ਸੰਬੋਧਨ- ਅਕਾਲੀ ਆਗੂ ਅਗਲੀ ਖ਼ਬਰ ਐੱਸ.ਸੀ. ਵਿੰਗ ਕਾਂਗਰਸ ਦੇ ਸੁੱਚਾ ਸਿੰਘ ਟਰਪਈ ਤੇ ਗੁਰਿੰਦਰ ਨਾਗ ਕਲਾਂ ਬਣੇ ਵਾਈਸ ਚੇਅਰਮੈਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।