23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਡੈਨੀ ਬੰਡਾਲਾ ਵਲੋਂ ਤਰਸਿੱਕਾ ਬਲਾਕ ਨੂੰ ਲੈ ਕੇ ਈ.ਟੀ.ਓ. ’ਤੇ ਤਿੱਖਾ ਹਮਲਾ ਕਿਹਾ-ਸੁਤੰਤਰ ਬਲਾਕ ਬਣਾਏ ਜਾਣ ਦਾ ਝੂਠਾ ਐਲਾਨ ਕਰ ਕੇ ਜੰਡਿਆਲਾ ਗੁਰੂ ਦੇ ਲੋਕਾਂ ਦਾ ਬਣਾਇਆ ਅਪ੍ਰੈਲ ਫੂਲ

ਚੌਕ ਮਹਿਤਾ, 22 ਅਗਸਤ (ਜਗਦੀਸ਼ ਸਿੰਘ ਬਮਰਾਹ)-ਤਰਸਿੱਕਾ ਨੂੰ ਪੰਜਾਬ ਦਾ 155ਵਾਂ ਸੁਤੰਤਰ ਬਲਾਕ ਬਣਾਏ ਜਾਣ ਦੇ ਮੁੱਦੇ ਨੂੰ ਲੈ ਕੇ ਹਲਕਾ ਜੰਡਿਆਲਾ ਗੁਰੂ ਦੀ ਗਰਮਾਈ ਹੋਈ ਸਿਆਸਤ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਤੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੁਖਵਿੰਦਰ ਸਿੰਘ ਡੈਨੀ ਬੰਡਾਲਾ (ਸਾਬਕਾ ਵਿਧਾਇਕ) ਨੇ ਕੈਬਨਿਟ ਮੰਤਰੀ ਤੇ ਮੌਜੂਦਾ ਹਲਕਾ ਵਿਧਾਇਕ ਹਰਭਜਨ ਸਿੰਘ ਈ. ਟੀ.

ਪਿੰਡ ਉਦੋ ਨੰਗਲ ਦੇ ਸਰਪੰਚ ਗੁਰਮੇਜ ਸਿੰਘ ਰੰਧਾਵਾ ਤੇ ਗ੍ਰਹਿ ਵਿਖੇ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਡੈਨੀ ਬੰਡਾਲਾ ਵੱਡੇ ਇਕੱਠ ਨੂੰ ਸੰਬੋਧਨ ਕਰਦੇ ਹੋਏ। ਤਸਵੀਰ : ਜਗਦੀਸ਼ ਸਿੰਘ ਬਮਰਾਹ 23-08-2026
ਚੌਕ ਮਹਿਤਾ, 22 ਅਗਸਤ (ਜਗਦੀਸ਼ ਸਿੰਘ ਬਮਰਾਹ)-ਤਰਸਿੱਕਾ ਨੂੰ ਪੰਜਾਬ ਦਾ 155ਵਾਂ ਸੁਤੰਤਰ ਬਲਾਕ ਬਣਾਏ ਜਾਣ ਦੇ ਮੁੱਦੇ ਨੂੰ ਲੈ ਕੇ ਹਲਕਾ ਜੰਡਿਆਲਾ ਗੁਰੂ ਦੀ ਗਰਮਾਈ ਹੋਈ ਸਿਆਸਤ ਦੌਰਾਨ ਜ਼ਿਲ੍ਹਾ ਕਾਂਗਰਸ ਕਮੇਟੀ ਦਿਹਾਤੀ ਦੇ ਪ੍ਰਧਾਨ ਤੇ ਹਲਕਾ ਜੰਡਿਆਲਾ ਗੁਰੂ ਦੇ ਇੰਚਾਰਜ ਸੁਖਵਿੰਦਰ ਸਿੰਘ ਡੈਨੀ ਬੰਡਾਲਾ (ਸਾਬਕਾ ਵਿਧਾਇਕ) ਨੇ ਕੈਬਨਿਟ ਮੰਤਰੀ ਤੇ ਮੌਜੂਦਾ ਹਲਕਾ ਵਿਧਾਇਕ ਹਰਭਜਨ ਸਿੰਘ ਈ.ਟੀ.ਓ. ‘ਤੇ ਲੋਕਾਂ ਨੂੰ ਗੁੰਮਰਾਹ ਕਰਨ ਦੇ ਦੋਸ਼ ਲਗਾਉਂਦਿਆਂ ਕਿਹਾ ਕਿ ਤਰਸਿੱਕਾ ਬਲਾਕ ਨੂੰ ਪਹਿਲਾਂ ਖ਼ਤਮ ਕਰਨ ਅਤੇ ਹੁਣ ਮੁੜ ਸੁਤੰਤਰ ਬਲਾਕ ਬਣਾਏ ਜਾਣ ਦਾ ਪ੍ਰਚਾਰ ਕਰਕੇ ਹਲਕੇ ਦੇ ਲੋਕਾਂ ਦਾ ‘ਅਪ੍ਰੈਲ ਫੂਲ’ ਬਣਾਇਆ ਗਿਆ ਹੈ। ਸੀਨੀਅਰ ਕਾਂਗਰਸੀ ਆਗੂ ਅਤੇ ਸਰਪੰਚ ਗੁਰਮੇਜ਼ ਸਿੰਘ ਉਦੋਨੰਗਲ ਦੇ ਗ੍ਰਹਿ ਵਿਖੇ ਹੋਏ ਆਪਣੇ ਭਰਾਤਾ ਜਤਿੰਦਰ ਸਿੰਘ ਲਾਡੀ ਨਾਲ ਪੁੱਜੇ ਡੈਨੀ ਬੰਡਾਲਾ ਨੇ ਇਕ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਤਰਸਿੱਕਾ ਨੂੰ ਸੁਤੰਤਰ ਬਲਾਕ ਬਣਾਉਣ ਸਬੰਧੀ ਸਰਕਾਰੀ ਪ੍ਰਕਿਰਿਆ ਹਾਲੇ ਪੂਰੀ ਤਰ੍ਹਾਂ ਲਾਗੂ ਨਹੀਂ ਹੋਈ। ਜਿਸ ਐਲਾਨ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਖੁਸ਼ੀਆਂ ਮਨਾਈਆਂ ਜਾ ਰਹੀਆਂ ਹਨ, ਉਸ ਸਬੰਧੀ ਜਾਰੀ ਨੋਟੀਫਿਕੇਸ਼ਨ ਅਨੁਸਾਰ ਤਰਸਿੱਕਾ 1 ਅਪ੍ਰੈਲ 2027 ਨੂੰ ਸੁਤੰਤਰ ਬਲਾਕ ਵਜੋਂ ਹੋਂਦ ‘ਚ ਆਵੇਗਾ। ਉਨ੍ਹਾਂ ਕਿਹਾ ਕਿ ਈ.ਟੀ.ਓ. ਵਲੋਂ ਕੀਤੇ ਜਾ ਰਹੇ ਸਿਆਸੀ ਦਾਅਵਿਆਂ ‘ਤੇ ਸਰਕਾਰੀ ਪੱਧਰ ‘ਤੇ ਹੋਈ ਅਸਲ ਕਾਰਵਾਈ ਵਿਚ ਜ਼ਮੀਨ-ਅਸਮਾਨ ਦਾ ਫ਼ਰਕ ਹੈ । ਇਸ ਮੌਕੇ ਡੈਨੀ ਬੰਡਾਲਾ ਨੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਵੀ ਸਵਾਲ ਚੁੱਕਦਿਆਂ ਕਿਹਾ ਕਿ ਲੋਕਾਂ ਨੇ ਜਿਸ ਬਦਲਾਅ ਦੀ ਉਮੀਦ ਨਾਲ ‘ਆਪ’ ਨੂੰ ਵੋਟਾਂ ਪਾਈਆਂ ਸਨ, ਉਹ ਬਦਲਾਅ ਹੁਣ ਬੌਂਦਲਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਕਿਸੇ ਸਮੇਂ ਧਰਨਿਆਂ ਤੇ ਪ੍ਰਦਰਸ਼ਨਾਂ ਦੀ ਹਮਾਇਤ ਕਰਨ ਵਾਲੇ ਲੋਕ ਅੱਜ ਸੱਤਾ ਦੇ ਹੰਕਾਰ ‘ਚ ਆਪਣੀਆਂ ਮੰਗਾਂ ਲਈ ਆਵਾਜ਼ ਉਠਾ ਰਹੇ ਕਿਸਾਨਾਂ, ਮਜ਼ਦੂਰਾਂ ਅਤੇ ਮੁਲਾਜ਼ਮਾਂ ‘ਤੇ ਲਾਠੀਆਂ ਤੇ ਅੱਥਰੂ ਗੈਸ ਦੇ ਗੋਲੇ ਚਲਾ ਰਹੇ ਹਨ। ਅੰਤ ਵਿਚ ਡੈਨੀ ਬੰਡਾਲਾ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਝੂਠੇ ਦਾਅਵਿਆਂ ਤੋਂ ਬਾਹਰ ਆ ਕੇ ਕਾਂਗਰਸ ਨੂੰ ਸਮਰਥਨ ਦੇਣ ਤੇ ਭਾਰੀ ਬਹੁਮਤ ਨਾਲ ਸਰਕਾਰ ਬਣਾਉਣ । ਕਾਂਗਰਸ ਸਰਕਾਰ ਬਣਨ ‘ਤੇ ਲੋਕ ਹਿੱਤ ਵਿਚ ਹੋਰ ਵੱਧ ਕੰਮ ਕੀਤੇ ਜਾਣਗੇ ਤੇ ‘ਆਪ’ ਸਰਕਾਰ ਵਲੋਂ ਗ਼ਰੀਬ ਲੋਕਾਂ ਦੇ ਖੋਹੇ ਗਏ ਹੱਕ ਵਾਪਸ ਦਿਵਾਏ ਜਾਣਗੇ। ਇਸ ਵੱਡੇ ਇਕੱਠ ਦੌਰਾਨ ਮਾਤਾ ਨਰਿੰਦਰ ਕੌਰ ਸ਼ਾਹ, ਮਾਸਟਰ ਬਲਵਿੰਦਰ ਸਿੰਘ ਬਬਲੀ, ਸੁਖਮਿੰਦਰ ਸਿੰਘ ਭੱਪ, ਮਲਕੀਤ ਸਿੰਘ ਲੱਡੂ, ਰੋਲਾ ਸਿੰਘ, ਪਰਮਿੰਦਰ ਸਿੰਘ ਬੱਬਾ, ਸਾਹਿਬ ਸਿੰਘ, ਲਖਵਿੰਦਰ ਸਿੰਘ, ਜਸਬੀਰ ਸਿੰਘ ਪੰਚ, ਬਿਕਰਮਜੀਤ ਸਿੰਘ ਮਾਲੋਵਾਲ, ਜਸਬੀਰ ਸਿੰਘ, ਸੂਬੇਦਾਰ ਹਰਜੀਤ ਸਿੰਘ, ਜਸਪਾਲ ਸਿੰਘ ਕਾਲੀ, ਸਚਦੇਵ ਸਿੰਘ, ਕੁਲਬੀਰ ਸਿੰਘ ਪੱਡਾ, ਹੀਰਾ ਸਿੰਘ ਪੱਡਾ, ਮਾਸਟਰ ਸੁਖਦੇਵ ਸਿੰਘ ਜਲਾਲ, ਪਟਵਾਰੀ ਰਸ਼ਪਾਲ ਸਿੰਘ, ਗੁਰਮੀਤ ਸਿੰਘ ਨੰਗਲੀ, ਕਸ਼ਮੀਰ ਸਿੰਘ ਮਹਿਤਾ, ਹਰਜਿੰਦਰ ਸਿੰਘ ਜੱਜ ਮਹਿਤਾ, ਮਨਦੀਪ ਸਿੰਘ ਸੋਨਾ ਖੱਬੇ, ਜੁਗਰਾਜ ਸਿੰਘ ਖੱਬੇ, ਸੁਖਨਪਾਲ ਸਿੰਘ ਬੱਲ, ਲਾਲੀ ਫੋਟੋਗ੍ਰਾਫਰ, ਰਾਜਾ ਕੋਹਾਟਵਿੰਡ, ਇੰਦਰਜੀਤ ਸਿੰਘ ,ਬਲਵੰਤ ਸਿੰਘ ਉਦੋਨੰਗਲ ਖੁਰਦ,ਬੱਲੋ ਪੰਚ, ਰਣਜੀਤ ਸਿੰਘ ਗੱਖਾ, ਰਾਜਬੀਰ ਸਿੰਘ ਧਰਮੂ ਚੱਕ, ਰਾਜੂ ਖੱਬੇ ਰਾਜਪੂਤਾਂ, ਹਰਜੀਤ ਸਿੰਘ ਬਾਬਾ ਮਹਿਤਾ, ਗੁਰਿੰਦਰ ਸਿੰਘ ਡੀ.ਜੇ., ਰਾਜਾ ਹਲਵਾਈ, ਬਲਜੀਤ ਪ੍ਰਜਾਪਤ,ਹਰਜ਼ਿੰਦਰ ਸਿੰਘ, ਸਤਬੀਰ ਸਿੰਘ ਮਾਲੋਵਾਲ, ਸੁਖਦੇਵ ਬੇਰ ਵਾਲੇ, ਗੋਰਖੀ, ਸ਼ਰਮਾ ਟੈਲੀਕਾਮ, ਹਿੰਮਤ ਕਰਿਆਨਾ, ਗੁਰਮੇਜ਼ ਸਿੰਘ, ਸ਼ਮਸ਼ੇਰ ਸਿੰਘ ਪ੍ਰਜਾਪਤ ਤੇ ਜਗਤਾਰ ਸਿੰਘ ਫੌਜੀ ਸਮੇਤ ਵੱਡੀ ਗਿਣਤੀ ‘ਚ ਪਿੰਡ ਦੇ ਲੋਕ ਹਾਜ਼ਰ ਸਨ।
ਪਿਛਲੀ ਖ਼ਬਰ ਵਿਨੋਦ ਕੁਮਾਰ ਐੱਮ. ਡੀ. ਮੋਟੀਵੇਸ਼ਨਲ ਸਪੀਕਰ ਅਤੇ ਨਾਇਗੋਰ ਇੰਸਟੀਿਚਿਊਟ ਪੰਜਾਬ ਸਰਕਾਰ ਵਲੋਂ ਸਟੇਟ ਐਵਾਰਡ ਨਾਲ ਸਨਮਾਨਿਤ ਅਗਲੀ ਖ਼ਬਰ ਭਿੰਡੀ ਔਲਖ ਦੇ ਇਤਿਹਾਸਕ ਗੁਰਦੁਆਰਾ ਦਮਦਮਾ ਸਾਹਿਬ ਵਿਖੇ ਦੋ ਰੋਜ਼ਾ ਜੋੜ ਮੇਲਾ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।