24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-08-2026

ਐੱਸ. ਬੀ. ਐੱਸ. ਕਾਲਜ ਆਫ ਫਾਰਮੇਸੀ, ਸੋਹੀਆਂ ਕਲਾਂ ਸਫ਼ਾਈ ਮੁਹਿੰਮ ਚਲਾਈ

ਚੇਤਨਪੁਰਾ, 22 ਅਗਸਤ (ਮਹਾਂਬੀਰ ਸਿੰਘ ਗਿੱਲ)-ਅੰਤਰਰਾਸ਼ਟਰੀ ਯੁਵਾ ਦਿਵਸ ਦੇ ਮੌਕੇ ’ਤੇ ਐੱਸ. ਬੀ.

ਐੱਸ. ਬੀ. ਐੱਸ. ਕਾਲਜ ਵਿਖੇ ਸੇਵਾ ਕਰਦੇ ਹੋਏ ਕਾਲਜ ਦੇ ਵਿਦਿਆਰਥੀ। ਤਸਵੀਰ : ਮਹਾਂਬੀਰ ਸਿੰਘ ਗਿੱਲ 23-08-2026
ਚੇਤਨਪੁਰਾ, 22 ਅਗਸਤ (ਮਹਾਂਬੀਰ ਸਿੰਘ ਗਿੱਲ)-ਅੰਤਰਰਾਸ਼ਟਰੀ ਯੁਵਾ ਦਿਵਸ ਦੇ ਮੌਕੇ ’ਤੇ ਐੱਸ. ਬੀ. ਐੱਸ. ਕਾਲਜ ਆਫ ਫਾਰਮੇਸੀ, ਸੋਹੀਆਂ ਕਲਾਂ, ਅੰਮ੍ਰਿਤਸਰ ਵਿਖੇ ਵਿਦਿਆਰਥੀਆਂ ਵਲੋਂ ਉਤਸ਼ਾਹ ਨਾਲ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਗਈਆਂ। ਇਸ ਮੌਕੇ ਕੈਂਪਸ ਨੂੰ ਸਾਫ਼-ਸੁਥਰਾ ਬਣਾਉਣ ਦੇ ਉਦੇਸ਼ ਨਾਲ ਸਵੱਛਤਾ ਅਭਿਆਨ ਵੀ ਚਲਾਇਆ ਗਿਆ। ਵਿਦਿਆਰਥੀਆਂ ਨੇ ਕਾਲਜ ਕੈਂਪਸ ਦੇ ਵੱਖ-ਵੱਖ ਹਿੱਸਿਆਂ ਵਿਚ ਸਫ਼ਾਈ ਕਰਕੇ ਵਾਤਾਵਰਨ ਸੰਭਾਲ ਅਤੇ ਸਵੱਛਤਾ ਪ੍ਰਤੀ ਆਪਣੀ ਜ਼ਿੰਮੇਵਾਰੀ ਦਾ ਪ੍ਰਦਰਸ਼ਨ ਕੀਤਾ। ਇਸ ਦੌਰਾਨ ਵਿਦਿਆਰਥੀਆਂ ਵਲੋਂ ਕੈਂਪਸ ਨੂੰ ਹਮੇਸ਼ਾ ਹਰਾ-ਭਰਾ, ਸਾਫ਼ ਅਤੇ ਸੁੰਦਰ ਰੱਖਣ ਲਈ ਸਹੁੰ ਵੀ ਚੁੱਕੀ ਗਈ। ਅਤੇ ਇਹ ਪ੍ਰਣ ਲਿਆ ਕਿ ਪਲਾਸਟਿਕ ਦੀ ਵਰਤੋਂ ਨਹੀਂ ਕਰਨਗੇ। ਇਸ ਮੌਕੇ ਕਾਲਜ ਦੀ ਐੱਮ.ਡੀ. ਅਲਕਾ ਅਰੋੜਾ ਨੇ ਵਿਦਿਆਰਥੀਆਂ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਨੌਜਵਾਨ ਦੇਸ਼ ਦੀ ਤਰੱਕੀ ਅਤੇ ਸਮਾਜਿਕ ਬਦਲਾਅ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਵਿਦਿਆਰਥੀਆਂ ਨੂੰ ਵਾਤਾਵਰਨ ਦੀ ਸੰਭਾਲ, ਸਵੱਛਤਾ ਅਤੇ ਸਮਾਜ ਭਲਾਈ ਨਾਲ ਜੁੜੇ ਅਜਿਹੇ ਨੇਕ ਕਾਰਜ ਭਵਿੱਖ ਵਿਚ ਵੀ ਜਾਰੀ ਰੱਖਣ ਲਈ ਪ੍ਰੇਰਿਤ ਕੀਤਾ। ਇਸੇ ਮੌਕੇ ਡਾ. ਸਚਿਨ ਸੱਗਰ, ਪ੍ਰਿੰਸੀਪਲ, ਐੱਸ. ਬੀ. ਐੱਸ. ਕਾਲਜ ਆਫ ਫਾਰਮੇਸੀ ਨੇ ਵੀ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ। ਉਨ੍ਹਾਂ ਸਫ਼ਾਈ ਨੂੰ ਸਿਰਫ਼ ਇਕ ਦਿਨ ਦੀ ਮੁਹਿੰਮ ਨਾ ਸਮਝ ਕੇ ਇਸ ਨੂੰ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਇਕ ਸਾਫ਼-ਸੁਥਰਾ ਅਤੇ ਹਰਾ-ਭਰਾ ਵਾਤਾਵਰਨ ਸਿਹਤਮੰਦ ਸਮਾਜ ਦੀ ਨੀਂਹ ਹੈ ਅਤੇ ਇਸ ਵਿਚ ਨੌਜਵਾਨਾਂ ਦੀ ਭੂਮਿਕਾ ਬਹੁਤ ਮਹੱਤਵਪੂਰਨ ਹੈ। ਕਾਲਜ ਪ੍ਰਬੰਧਨ ਨੇ ਵਿਦਿਆਰਥੀਆਂ ਦੇ ਇਸ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਅਜਿਹੀਆਂ ਗਤੀਵਿਧੀਆਂ ਵਿਦਿਆਰਥੀਆਂ ਵਿਚ ਵਾਤਾਵਰਨ ਪ੍ਰਤੀ ਜਾਗਰੂਕਤਾ, ਸਮਾਜਿਕ ਜ਼ਿੰਮੇਵਾਰੀ, ਅਨੁਸ਼ਾਸਨ ਅਤੇ ਸੇਵਾ ਭਾਵਨਾ ਨੂੰ ਮਜ਼ਬੂਤ ਕਰਦੀਆਂ ਹਨ। ਸਮਾਗਮ ਦਾ ਮੁੱਖ ਸੰਦੇਸ਼ ਸੀ ਕਿ ‘ਸਾਫ਼-ਸੁਥਰਾ ਕੈਂਪਸ, ਹਰਿਆ-ਭਰਿਆ ਵਾਤਾਵਰਨ ਅਤੇ ਜ਼ਿੰਮੇਵਾਰ ਨੌਜਵਾਨ ਇਕ ਬਿਹਤਰ ਭਵਿੱਖ ਦੀ ਨੀਂਹ ਹਨ।’
ਪਿਛਲੀ ਖ਼ਬਰ ਗੁਰੂ ਰਵਿਦਾਸ ਜੀ ਦੇ 650 ਵੇਂ ਪ੍ਰਕਾਸ਼ ਪੁਰਬ ਨੂੰ ਲਾਮਿਸਾਲ ਢੰਗ ਨਾਲ ਮਨਾਏਗੀ ਪੰਜਾਬ ਸਰਕਾਰ - ਕੈਬਨਿਟ ਮੰਤਰੀ ਡਾ . ਰਵਜ... ਅਗਲੀ ਖ਼ਬਰ ਬਿਜ਼ਨਸ ਬਲਾਸਟਰ ਪ੍ਰੋਗਰਾਮ ਤਹਿਤ ਵਿਦਿਆਰਥੀਆਂ ਵਲੋਂ ਸ਼ਾਨਦਾਰ ਪ੍ਰਦਰਸ਼ਨੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।