21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਪੈਨਸ਼ਨਰ ਅਤੇ ਸੀਨੀਅਰ ਸਿਟੀਜ਼ਨ ਐਸੋਸੀਏਸ਼ਨ, ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਰੋਸ ਮੀਟਿੰਗ

ਬਾਬਾ ਬਕਾਲਾ ਸਾਹਿਬ, 20 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਜਾਬ ਸਟੇਟ ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜਨ ਵੇਲਫੇਅਰ ਕੰਨਫਡਰੇਸ਼ਨ ਐਸੋਸੀਏਸ਼ਨ (ਰਜਿ:), ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਇਕ ਰੋਸ ਮੀਟਿੰਗ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਖੇਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਦੀ ਸਮੁੱਚੀ ਕਾਰਵਾਈ ਚਲਾਉਂਦਿਆਂ, ਜਨਰਲ ਸਕੱਤਰ ਹੈੱਡਮਾਸਟਰ ਬਲਦੇਵ ਸਿੰਘ ਬੱਲ ਸਠਿਆਲਾ ਨੇ ਏਜੰਡਾ ਪੜ੍ਹਕੇ ਸੁਣਾਇਆ ।

ਅਜੀਤ ਡੈਸਕ 21-08-2026
ਬਾਬਾ ਬਕਾਲਾ ਸਾਹਿਬ, 20 ਅਗਸਤ (ਸ਼ੇਲਿੰਦਰਜੀਤ ਸਿੰਘ ਰਾਜਨ)-ਅੱਜ ਇੱਥੇ ਪੰਜਾਬ ਸਟੇਟ ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜਨ ਵੇਲਫੇਅਰ ਕੰਨਫਡਰੇਸ਼ਨ ਐਸੋਸੀਏਸ਼ਨ (ਰਜਿ:), ਤਹਿਸੀਲ ਬਾਬਾ ਬਕਾਲਾ ਸਾਹਿਬ ਵਲੋਂ ਹੱਕੀ ਮੰਗਾਂ ਨੂੰ ਲੈ ਕੇ ਇਕ ਰੋਸ ਮੀਟਿੰਗ ਤਹਿਸੀਲ ਪ੍ਰਧਾਨ ਹਰਭਜਨ ਸਿੰਘ ਖੇਲਾ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਵੱਡੀ ਗਿਣਤੀ ਵਿਚ ਪੈਨਸ਼ਨਰਾਂ ਨੇ ਸ਼ਮੂਲੀਅਤ ਕੀਤੀ । ਮੀਟਿੰਗ ਦੀ ਸਮੁੱਚੀ ਕਾਰਵਾਈ ਚਲਾਉਂਦਿਆਂ, ਜਨਰਲ ਸਕੱਤਰ ਹੈੱਡਮਾਸਟਰ ਬਲਦੇਵ ਸਿੰਘ ਬੱਲ ਸਠਿਆਲਾ ਨੇ ਏਜੰਡਾ ਪੜ੍ਹਕੇ ਸੁਣਾਇਆ । ਇਸ ਮੌਕੇ ਸਭ ਤੋਂ ਪਹਿਲਾਂ ਜਥੇਬੰਦੀ ਦੇ ਵਿਛੜੇ ਸਾਥੀ ਮਾ: ਨਿਰਮਲ ਸਿੰਘ ਸਿੱਧੂ ਬੇਦਾਦਪੁਰ ਅਤੇ ਮਾਸਟਰ ਸੁਜਾਨ ਸਿੰਘ ਨੂੰ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾਂਜ਼ਲੀ ਭੇਟ ਕੀਤੀ ਗਈ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ ਗਈ । ਉਪਰੰਤ ਸ: ਪੂਰਨ ਸਿੰਘ ਸੰਧੂ ਠੱਠੀਆਂ ਸੀਨੀਅਰ ਮੀਤ ਪ੍ਰਧਾਨ ਅਤੇ ਜੋਗਿੰਦਰ ਸਿੰਘ ਘੇਈ ਰਈਆ ਨੇ ਹੱਕੀ ਮੰਗਾਂ ਨੂੰ ਲੈਕੇ ਸੰਘਰਸ਼ ਜਾਰੀ ਰੱਖਣ ਦਾ ਪ੍ਰਣ ਕੀਤਾ । ਇਸ ਮੌਕੇ ਹੈੱਡਮਾਸਟਰ ਹਰਸ਼ਰਨ ਸਿੰਘ, ਗੁਰਚਰਨ ਸਿੰਘ ਮਾਨ, ਰਾਜ ਕੁਮਾਰ ਪਟਵਾਰੀ, ਮਾਸਟਰ ਦਿਆਲ ਸਿੰਘ, ਇੰਸਪੈਕਟਰ ਬਿਅੰਤ ਸਿੰਘ, ਬਲਦੇਵ ਸਿੰਘ ਸੋਢੀ, ਹਰਸ਼ਰਨ ਸਿੰਘ ਬੁਤਾਲਾ, ਗਰਦਿਆਲ ਸਿੰਘ, ਪਰਮਜੀਤ ਸਿੰਘ ਸੱਲ੍ਹਣ, ਅਵਤਾਰ ਸਿੰਘ ਪੱਡਾ, ਮਾਸਟਰ ਕਰਨੈਲ ਸਿੰਘ, ਗੁਰਦੀਪ ਸਿੰਘ, ਸੁਰਜੀਤ ਸਿੰਘ ਰਈਆ, ਅਵਤਾਰ ਸਿੰਘ ਏ.ਐਸ.ਆਈ., ਹਰਭਜਨ ਸਿੰਘ ਭੈਣੀ ਬਦੇਸ਼ਾ, ਬਲਵੰਤ ਸਿੰਘ ਭੈਣੀ ਬਦੇਸ਼ਾ, ਮਾ: ਮਨਜੀਤ ਸਿੰਘ ਵੱਸੀ, ਮੱਖਣ ਸਿੰਘ ਭੈਣੀਵਾਲਾ, ਡਾ: ਕੁਲਵੰਤ ਸਿੰਘ ਬਾਠ, ਜੋਗਿੰਦਰ ਸਿੰਘ ਘੇਈ ਰਈਆ, ਗੁਰਚਰਨ ਸਿੰਘ, ਚੇਅਰਮੈਨ ਕੁਲਵੰਤ ਸਿੰਘ ਮੱਲ੍ਹੀ, ਕੇਵਲ ਸਿੰਘ ਕਾਨੂੰਗੋ, ਗਿਆਨ ਸਿੰਘ ਨੰਗਲ ਰੰਧਾਵਾ, ਗੁਰਚਰਨ ਸਿੰਘ ਰਈਆ, ਕਪੂਰ ਸਿੰਘ ਬਾਬਾ ਬਕਾਲਾ, ਮਲਕੀਅਤ ਸਿੰਘ, ਗੁਰਦਿਆਲ ਸਿੰਘ, ਗੁਰਮੀਤ ਸਿੰਘ, ਸੁਰਜੀਤ ਸਿੰਘ ਨਿੱਝਰ ਹਾਜ਼ਰ ਸਨ ।
ਪਿਛਲੀ ਖ਼ਬਰ ਤਿੰਨ ਸਾਲ ਪਹਿਲਾਂ ਪਰਿਵਾਰ ਦੇ ਸੁਨਿਹਰੇ ਭਵਿੱਖ ਲਈ ਜਰਮਨ ਗਏ ਨੌਜਵਾਨ ਗੁਰਸਾਹਿਬ ਦੀ ਮੌਤ ਨਾਲ ਪਿੰਡ ਥੋਬਾ ਦਾ ਮਹੌਲ ਗਮਗੀ... ਅਗਲੀ ਖ਼ਬਰ ਸਤਿਅਮ ਇੰਸਟੀਚਿਊਟ ਵਿਚ ‘ਸਵਾਗਤ 2026’ ਫ੍ਰੈਸ਼ਰਜ਼ ਫੈਸਟ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।