21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਚੇਤਨਪੁਰਾ ਵਿਖੇ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਸੰਬੋਧਨ ਚੇਤਨਪੁਰਾ ਸੜਕ ਦਾ ਨਿਰਮਾਣ ਕੰਮ ਹੋਇਆ ਸ਼ੁਰੂ

ਚੇਤਨਪੁਰਾ, 20 ਅਗਸਤ (ਮਹਾਂਬੀਰ ਸਿੰਘ ਗਿੱਲ)-ਚੇਤਨਪੁਰਾ ਵਿਖੇ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੀ ਲੋਕ ਮਿਲਣੀ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਿੰਡ ਚੇਤਨਪੁਰਾ ਵਿਖੇ ਪਿੰਡਾਂ ਦੇ ਸਰਬ ਪੱਖੀ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਕਿਸੇ ਵੀ ਪਿੰਡ ਦੇ ਅਧੂਰੇ ਵਿਕਾਸ ਕੰਮ ਨਹੀਂ ਰਹਿਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚੋਂ ਕੋਈ ਵਿਕਾਸ ਕੰਮ ਬਿਨਾ ਭੇਦ ਭਾਵ ਤੇ ਪਾਰਟੀਬਾਜ਼ੀ ਤੋਂ ਉੱਪਰ ਹੋ ਰਿਹਾ ਹੈ ।

ਅਜੀਤ ਡੈਸਕ 21-08-2026
ਚੇਤਨਪੁਰਾ, 20 ਅਗਸਤ (ਮਹਾਂਬੀਰ ਸਿੰਘ ਗਿੱਲ)-ਚੇਤਨਪੁਰਾ ਵਿਖੇ ਆਮ ਆਦਮੀ ਪਾਰਟੀ ਵਲੋਂ ਸ਼ੁਰੂ ਕੀਤੀ ਲੋਕ ਮਿਲਣੀ ਦੌਰਾਨ ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਅਜਨਾਲਾ ਦੇ ਸਾਬਕਾ ਵਿਧਾਇਕ ਤੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਵਲੋਂ ਪਿੰਡ ਚੇਤਨਪੁਰਾ ਵਿਖੇ ਪਿੰਡਾਂ ਦੇ ਸਰਬ ਪੱਖੀ ਵਿਕਾਸ ਦੀ ਗੱਲ ਕਰਦਿਆਂ ਕਿਹਾ ਕਿ ਕਿਸੇ ਵੀ ਪਿੰਡ ਦੇ ਅਧੂਰੇ ਵਿਕਾਸ ਕੰਮ ਨਹੀਂ ਰਹਿਣ ਦਿੱਤੇ ਜਾਣਗੇ। ਉਨ੍ਹਾਂ ਕਿਹਾ ਕਿ ਹਲਕੇ ਦੇ ਪਿੰਡਾਂ ਵਿਚੋਂ ਕੋਈ ਵਿਕਾਸ ਕੰਮ ਬਿਨਾ ਭੇਦ ਭਾਵ ਤੇ ਪਾਰਟੀਬਾਜ਼ੀ ਤੋਂ ਉੱਪਰ ਹੋ ਰਿਹਾ ਹੈ । ਉਨ੍ਹਾਂ ਕਿਹਾ ਕਿ ਸਾਡੀ ਪਾਰਟੀ ਵਲੋਂ ਪੰਜ ਚੋਣ ਗਰੰਟੀਆਂ ਦਾ ਵਾਅਦਾ ਲੋਕਾਂ ਨਾਲ ਕੀਤਾ ਸੀ ਜੋ ਕਿ ਅਸੀਂ ਆਮ ਆਦਮੀ ਪਾਰਟੀ ਵਲੋਂ ਪੂਰੀਆਂ ਕੀਤੀਆਂ ਗਈਆਂ ਹਨ ਤੇ ਆਖ਼ਰੀ ਮੁੱਦੇ ਮੁਤਾਬਕ ਸਰਕਾਰਾਂ ਵਲੋਂ ਬੀਬੀਆਂ ਭੈਣਾਂ ਨਾਲ ਕੀਤਾ ਵਾਅਦਾ ਪੂਰਾ ਕਰ ਦਿੱਤਾ ਹੈ ਤੇ ਉਨ੍ਹਾਂ ਨੂੰ ਭਵਿੱਖ ਵਿਚ ਵੀ ਲਗਾਤਾਰ ਹਰ ਮਹੀਨੇ ਪੈਸੇ ਆਉਂਦੇ ਰਹਿਣਗੇ । ਉਨ੍ਹਾਂ ਚੇਤਨਪੁਰਾ ਵਾਸੀਆਂ ਦੀ ਬਹੁਤ ਲੰਬੀ ਸੜਕ ਸਬੰਧੀ ਮੰਗ ਨੂੰ ਪੂਰਾ ਕਰਦਿਆਂ ਇਸ ਦਾ ਨੀਂਹ ਪੱਥਰ ਪਿੰਡ ਮਹਿਰ ਬੁਖਾਰੀ ਵਿਖੇ ਰੱਖ ਦਿੱਤਾ ਗਿਆ ਹੈ ਬਹੁਤ ਜਲਦ ਹੀ ਇਹ ਪ੍ਰਾਜੈਕਟ ਮੁਕੰਮਲ ਹੋ ਜਾਵੇਗਾ ਅੰਤ ਵਿਚ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਮ ਆਦਮੀ ਪਾਰਟੀ ਦੇ ਕੀਤੇ ਗਏ ਵਿਕਾਸ ਕਾਰਜਾਂ ਨੂੰ ਪਹਿਲ ਦੇ ਆਧਾਰ ’ਤੇ ਵੋਟਾਂ ਜ਼ਰੂਰ ਦੇਣ । ਇਸ ਮੌਕੇ ਉਨ੍ਹਾਂ ਨਾਲ ਖੁਸ਼ਪਾਲ ਸਿੰਘ ਧਾਲੀਵਾਲ, ਸਰਪੰਚ ਜਸਬੀਰ ਸਿੰਘ ਰਾਜਾ ਚੇਤਨਪੁਰਾ, ਤਰਸੇਮ ਸਿੰਘ ਗਿੱਲ, ਦਲਜੀਤ ਸਿੰਘ ਸਾਬਕਾ ਸਰਪੰਚ, ਬਲਜਿੰਦਰ ਸਿੰਘ ਕਾਮਰੇਡ, ਸੁਖਮੀਤ ਸਿੰਘ ਬਲਾਕ ਸੰਮਤੀ ਮੈਂਬਰ, ਬਲਕਾਰ ਸਿੰਘ, ਪੰਚ ਅਰਜਨ ਸਿੰਘ, ਸਮਸ਼ੇਰ ਸਿੰਘ, ਗੁਰਦੇਵ ਸਿੰਘ ਬਿੱਟੂ, ਗੁਰਸੇਵਕ ਸਿੰਘ, ਮਨਜੀਤ ਸਿੰਘ ਪਟਵਾਰੀ ਤੇ ਹੋਰ ਇਲਾਕਾ ਨਿਵਾਸੀ ਹਾਜ਼ਰ ਸਨ।
ਪਿਛਲੀ ਖ਼ਬਰ ਸੁਖਬੀਰ ’ਤੇ ਜਾਨਲੇਵਾ ਹਮਲੇ ਦੀ ਅਕਾਲੀ ਆਗੂਆਂ ਵਲੋਂ ਸਖ਼ਤ ਨਿਖੇਧੀ ਅਗਲੀ ਖ਼ਬਰ ਅਕਾਲੀ ਦਲ ‘ਵਾਰਿਸ ਪੰਜਾਬ ਦੇ’ ਦੇ ਆਗੂ ਕੋਟਲਾ ਦੀ ਜਤਿੰਦਰ ਸਿੰਘ ਮਹਿਤਾ ਚੌਕ ਦੇ ਗ੍ਰਹਿ ਵਿਖੇ ਹੋਈ ਪਲੇਠੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।