19-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-08-2026

ਜੀ.ਟੀ. ਰੋਡ ਰਈਆ ਵਿਖੇ ਕਰਿਆਨੇ ਦੀ ਦੁਕਾਨ ’ਚ ਹੋਈ ਪੰਜਵੀਂ ਚੋਰੀ-ਦੋ ਲੱਖ ਦਾ ਸਾਮਾਨ ਉਡਾਇਆ

ਰਈਆ, 18 ਅਗਸਤ (ਸ਼ਰਨਬੀਰ ਸਿੰਘ ਕੰਗ)- ਬੀਤੀ ਰਾਤ ਚੋਰਾਂ ਦੁਆਰਾ ਰਈਆ ਵਿਖੇ ਜੀ. ਟੀ.

ਦੁਕਾਨ ਵਿਚ ਹੋਈ ਚੋਰੀ ਬਾਰੇ ਜਾਣਕਾਰੀ ਦਿੰਦੇ ਹੋਏ ਪੀੜਤ ਰਜਿੰਦਰ ਕੁਮਾਰ। ਤਸਵੀਰ-ਸ਼ਰਨਬੀਰ ਸਿੰਘ ਕੰਗ 19-08-2026
ਰਈਆ, 18 ਅਗਸਤ (ਸ਼ਰਨਬੀਰ ਸਿੰਘ ਕੰਗ)- ਬੀਤੀ ਰਾਤ ਚੋਰਾਂ ਦੁਆਰਾ ਰਈਆ ਵਿਖੇ ਜੀ.ਟੀ. ਰੋਡ ’ਤੇ ਸਥਿਤ ਪ੍ਰੇਮ ਦੀ ਹੱਟੀ ਨਾਮ ਦੀ ਇਕ ਕਰਿਆਨੇ ਦੀ ਦੁਕਾਨ ਦੇ ਤਾਲੇ ਤੋੜ ਕੇ ਕਰੀਬ ਦੋ ਲੱਖ ਦਾ ਸਾਮਾਨ ਚੋਰੀ ਕੀਤੇ ਜਾਣ ਦੀ ਖ਼ਬਰ ਹੈ। ਇਥੇ ਵਰਨਣਯੋਗ ਹੈ ਕਿ ਇਸ ਦੁਕਾਨ ਵਿਚ ਚੋਰੀ ਦੀ ਇਹ ਪੰਜਵੀਂ ਵਾਰਦਾਤ ਹੈ, ਦੂਜਾ ਇਹ ਹੈਰਾਨੀ ਵਾਲੀ ਗੱਲ ਹੈ ਕਿ ਚੋਰਾਂ ਨੂੰ ਇਹੋ ਦੁਕਾਨ ‘ਤੇ ਚੋਰੀ ਕਰਨ ਵੱਲ ਆਇਆ ਬਾਰ-2 ਇਸੇ ਦੁਕਾਨ ਦੇ ਹੱਥ ਧੋ ਕੇ ਪਿੱਛੇ ਪਏ ਹਨ । ਦੁਕਾਨ ਦੇ ਮਲਿਕ ਰਜਿੰਦਰ ਕੁਮਾਰ ਨੇ ਦੱਸਿਆ ਕਿ ਅਸੀਂ ਦੁਕਾਨ ਦੀ ਰਾਖੀ ਲਈ ਪਹਿਰੇਦਾਰ ਰੱਖਿਆ ਹੋਇਆ ਹੈ ਜੋ ਸਾਡੀ ਦੁਕਾਨ ਦੇ ਬਾਹਰ ਸਾਰੀ ਰਾਤ ਪਹਿਰਾ ਦਿੰਦਾ ਹੈ। ਸਵੇਰੇ ਛੇ ਵਜੇ ਜਦ ਉਹ ਆਪਣੀ ਡਿਊਟੀ ਖ਼ਤਮ ਕਰਕੇ ਗਿਆ ਤਾਂ 6-05 ‘ਤੇ ਚੋਰ ਦੁਕਾਨ ਦੇ ਤਾਲੇ ਤੋੜ ਕੇ ਅੰਦਰ ਦਾਖਿਲ ਹੋਏ ਤੇ ਕੁਝ ਮਿੰਟਾਂ ਵਿਚ ਵਾਰਦਾਤ ਨੂੰ ਅੰਜਾਮ ਦਿੰਦੇ ਹੋਏ ਦੋ ਲੱਖ ਰੁਪਏ ਦੀ ਕੀਮਤ ਦੀਆਂ ਸਿਗਰਟਾਂ ਚੋਰੀ ਕਰਕੇ ਲੈ ਗਏ । ਉਨ੍ਹਾਂ ਦੁਖੀ ਲਹਿਜੇ ਵਿਚ ਦੱਸਿਆ ਕਿ ਪਹਿਲਾਂ ਚਾਰ ਵਾਰੀ ਸਾਡਾ ਨੁਕਸਾਨ ਹੋ ਚੁੱਕਾ ਹੈ ਤੇ ਸਾਡੀ ਕੋਈ ਸੁਣਵਾਈ ਨਹੀਂ ਹੋਈ । ਅਸੀਂ ਤਾਂ ਹੁਣ ਦੁਕਾਨ ਹੀ ਬੰਦ ਕਰਨ ਦੀ ਸੋਚ ਰਹੇ ਹਾਂ।
ਪਿਛਲੀ ਖ਼ਬਰ ਬੀ. ਕੇ.ਯੂ. ਏਕਤਾ ਉਗਰਾਹਾਂ ਵਲੋਂ ਵਪਾਰ ਸਮਝੌਤਾ ਤੇ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਮੁਜ਼ਾਹਰੇ ਕੱਲ੍ਹ- ਡਾ. ਪੰਡੋਰੀ ਅਗਲੀ ਖ਼ਬਰ ਅਜਨਾਲਾ ’ਚ ਅਮਨ-ਕਾਨੂੰਨ ਦੀ ਮਾੜੀ ਸਥਿਤੀ ਖ਼ਿਲਾਫ਼ ਸਾਬਕਾ ਵਿਧਾਇਕ ਹਰਪ੍ਰਤਾਪ ਦੀ ਅਗਵਾਈ ’ਚ ਕਾਂਗਰਸ ਨੇ ਖੋਲ੍ਹਿਆ ਮੋਰਚਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।