ਮੌਟੈਂਸਰੀ ਪਬਲਿਕ ਸੀ: ਸੰ: ਸਕੂਲ ਰਈਆ ਵਿਖੇ ਸਮਾਗਮ
ਰਈਆ, 16 ਅਗਸਤ (ਸ਼ਰਨਬੀਰ ਸਿੰਘ ਕੰਗ)- ਮੌਟੈਂਸਰੀ ਪਬਲਿਕ ਸੀ: ਸੰ: ਸਕੂਲ ਰਈਆ ਵਿਖੇ ਦੇਸ਼ ਦਾ ਆਜ਼ਾਦੀ ਦਿਹਾੜਾ ਸਕੂਲ ਦੇ ਵਿਹੜੇ ’ਚ ਸ਼ਰਧਾ ਨਾਲ ਮਨਾਇਆ ਗਿਆ, ਜਿਸ ’ਚ ਸਕੂਲ ਦੇ ਚੇਅਰਮੈਨ ਨਗੀਨ ਸਿੰਘ ਬੱਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨਗੀਨ ਸਿੰਘ ਬੱਲ ਨੇ ਕਿਹਾ ਕਿ ਇਹ ਅਜਾਦੀ ਸਾਨੂੰ ਬਹੁਤ ਮਹਿੰਗੀ ਮੁੱਲ ਮਿਲੀ ਹੈ।
ਰਈਆ, 16 ਅਗਸਤ (ਸ਼ਰਨਬੀਰ ਸਿੰਘ ਕੰਗ)- ਮੌਟੈਂਸਰੀ ਪਬਲਿਕ ਸੀ: ਸੰ: ਸਕੂਲ ਰਈਆ ਵਿਖੇ ਦੇਸ਼ ਦਾ ਆਜ਼ਾਦੀ ਦਿਹਾੜਾ ਸਕੂਲ ਦੇ ਵਿਹੜੇ ’ਚ ਸ਼ਰਧਾ ਨਾਲ ਮਨਾਇਆ ਗਿਆ, ਜਿਸ ’ਚ ਸਕੂਲ ਦੇ ਚੇਅਰਮੈਨ ਨਗੀਨ ਸਿੰਘ ਬੱਲ ਵਿਸ਼ੇਸ਼ ਤੌਰ ’ਤੇ ਸ਼ਾਮਿਲ ਹੋਏ । ਇਸ ਮੌਕੇ ਸਮਾਗਮ ਨੂੰ ਸੰਬੋਧਨ ਕਰਦੇ ਹੋਏ ਨਗੀਨ ਸਿੰਘ ਬੱਲ ਨੇ ਕਿਹਾ ਕਿ ਇਹ ਅਜਾਦੀ ਸਾਨੂੰ ਬਹੁਤ ਮਹਿੰਗੀ ਮੁੱਲ ਮਿਲੀ ਹੈ। ਹਜਾਰਾਂ ਦੇਸ਼ ਭਗਤਾਂ ਨੇ ਅਜਾਦੀ ਦੀ ਪ੍ਰਾਪਤੀ ਲਈ ਆਪਣਾ ਖੂਨ ਡੋਲ੍ਹਿਆ । ਇਸ ਕਰਕੇ ਸਾਨੂੰ ਮਹਿੰਗੇ ਮੁੱਲ ਮਿਲੀ ਇਸ ਆਜ਼ਾਦੀ ਨੂੰ ਬਰਕਰਾਰ ਰੱਖਣ ਦੀ ਲੋੜ ਹੈ। ਇਸ ਮੌਕੇ ਸਕੂਲ ਦੇ ਬੱਚਿਆਂ ਵਲੋਂ ਤਿਆਰ ਕੀਤਾ ਸ਼ਾਨਦਾਰ ਸਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਿਸ ਵਿਚ ਗਿੱਧੇ, ਭੰਗੜੇ, ਕੋਰਿਉਗ੍ਰਾਫੀ ਦੇ ਨਾਲ ਆਜ਼ਾਦੀ ਨਾਲ ਸੰਬੰਧਤ ਸਭਿਆਚਾਰਕ ਗੀਤ ਗਾਏ ਗਏ। ਇਸ ਮੌਕੇ ਪ੍ਰਬੰਧਕਾਂ ਵਲੋਂ ਪ੍ਰੋਗਰਾਮ ਪੇਸ਼ ਕਰਨ ਵਾਲੇ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।