‘ ਖੋਜ ਉਤਪਾਦਕਤਾ ਵਧਾਉਣ ਦੀਆਂ ਚੁਣੌਤੀਆਂ ਅਤੇ ਸਰਬੋਤਮ ਕਾਰਜ-ਪ੍ਰਣਾਲੀਆਂ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਨ ਕਰਵਾਇਆ
ਅੰਮ੍ਰਿਤਸਰ, 14 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਵਿਕਟੋਰੀਆ ਯੂਨੀਵਰਸਿਟੀ ਆਫ਼ ਵੈਲਿੰਗਟਨ, ਨਿਊਜ਼ੀਲੈਂਡ ਦੇ ਸਕੂਲ ਆਫ਼ ਮਾਰਕੀਟਿੰਗ ਐਂਡ ਇੰਟਰਨੈਸ਼ਨਲ ਬਿਜ਼ਨਸ ਦੇ ਮੁਖੀ ਡਾ. ਰੇਵਤੀ ਰਮਨ ਨੇ ਕਿਹਾ ਕਿ ਖੋਜ ਦੀ ਗੁਣਵੱਤਾ ਨੂੰ ਉੱਚਾ ਚੁੱਕਣ ਲਈ ਪ੍ਰਭਾਵਸ਼ਾਲੀ ਖੋਜ ਯੋਜਨਾਬੰਦੀ, ਕੌਮਾਂਤਰੀ ਸਹਿਯੋਗ, ਅੰਤਰ-ਵਿਸ਼ਿਆਤਮਕ ਪਹੁੰਚ ਅਤੇ ਪ੍ਰਭਾਵਸ਼ਾਲੀ ਅਕਾਦਮਿਕ ਪ੍ਰਕਾਸ਼ਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ।
ਗ
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਏ ਵਿਸ਼ੇਸ਼ ਭਾਸ਼ਨ ਦੌਰਾਨ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ, ਡਾ. ਰੇਵਤੀ ਰਮਨ, ਡਾ. ਬਲਵਿੰਦਰ ਸਿੰਘ, ਡਾ. ਅਪਰਨਾ ਭਾਟੀਆ, ਡਾ. ਮਨਦੀਪ ਕੌਰ ਤੇ ਹੋਰ ਅਧਿਆਪਕ ਤੇ ਖੋਜਾਰਥੀ। ਤਸਵੀਰ : ਹਰਜੀਤ ਸਿੰਘ
15-08-2026
ਅੰਮ੍ਰਿਤਸਰ, 14 ਅਗਸਤ (ਸੁਰਿੰਦਰਪਾਲ ਸਿੰਘ ਵਰਪਾਲ)-ਵਿਕਟੋਰੀਆ ਯੂਨੀਵਰਸਿਟੀ ਆਫ਼ ਵੈਲਿੰਗਟਨ, ਨਿਊਜ਼ੀਲੈਂਡ ਦੇ ਸਕੂਲ ਆਫ਼ ਮਾਰਕੀਟਿੰਗ ਐਂਡ ਇੰਟਰਨੈਸ਼ਨਲ ਬਿਜ਼ਨਸ ਦੇ ਮੁਖੀ ਡਾ. ਰੇਵਤੀ ਰਮਨ ਨੇ ਕਿਹਾ ਕਿ ਖੋਜ ਦੀ ਗੁਣਵੱਤਾ ਨੂੰ ਉੱਚਾ ਚੁੱਕਣ ਲਈ ਪ੍ਰਭਾਵਸ਼ਾਲੀ ਖੋਜ ਯੋਜਨਾਬੰਦੀ, ਕੌਮਾਂਤਰੀ ਸਹਿਯੋਗ, ਅੰਤਰ-ਵਿਸ਼ਿਆਤਮਕ ਪਹੁੰਚ ਅਤੇ ਪ੍ਰਭਾਵਸ਼ਾਲੀ ਅਕਾਦਮਿਕ ਪ੍ਰਕਾਸ਼ਨਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼ ਵਲੋਂ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਸਹਿਯੋਗ ਨਾਲ ਕਰਵਾਏ ‘ਖੋਜ ਉਤਪਾਦਕਤਾ ਵਧਾਉਣ ਦੀਆਂ ਚੁਣੌਤੀਆਂ ਤੇ ਸਰਬੋਤਮ ਕਾਰਜ - ਪ੍ਰਣਾਲੀਆਂ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਨ ਦੌਰਾਨ ਸੰਬੋਧਨ ਕਰ ਰਹੇ ਸਨ। ਇਹ ਪ੍ਰੋਗਰਾਮ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਵਿਖੇ ਕਰਵਾਇਆ ਗਿਆ। ਇਸ ਮੌਕੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ. (ਡਾ.) ਕਰਮਜੀਤ ਸਿੰਘ ਨੇ ਅਧਿਆਪਕਾਂ ਤੇ ਖੋਜਾਰਥੀਆਂ ਨੂੰ ਨਵੀਨਤਾਕਾਰੀ, ਉੱਚ-ਗੁਣਵੱਤਾ ਵਾਲੀ ਅਤੇ ਸਮਾਜ ਲਈ ਸਾਰਥਕ ਖੋਜ ਕਰਨ ਲਈ ਉਤਸ਼ਾਹਿਤ ਕੀਤਾ।ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼ ਦੀ ਮੁਖੀ ਡਾ. ਅਪਰਨਾ ਭਾਟੀਆ ਦੀ ਅਗਵਾਈ ਤੇ ਮਾਲਵੀਆ ਮਿਸ਼ਨ ਅਧਿਆਪਕ ਸਿਖਲਾਈ ਕੇਂਦਰ ਦੇ ਡਾਇਰੈਕਟਰ ਡਾ. ਬਲਵਿੰਦਰ ਸਿੰਘ, ਯੂਨੀਵਰਸਿਟੀ ਸਕੂਲ ਆਫ਼ ਫਾਈਨੈਂਸ਼ੀਅਲ ਸਟੱਡੀਜ਼ ਦੇ ਸੀਨੀਅਰ ਪ੍ਰੋਫੈਸਰ ਅਤੇ ਡੀਨ ਫੈਕਲਟੀ ਡਾ. ਮਨਦੀਪ ਕੌਰ ਅਤੇ ਵਿਭਾਗ ਦੇ ਹੋਰ ਅਧਿਆਪਕਾਂ ਦੇ ਸਹਿਯੋਗ ਨਾਲ ਇਹ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ। ਡਾ. ਅਪਰਨਾ ਭਾਟੀਆ ਨੇ ਉਪ-ਕੁਲਪਤੀ ਪ੍ਰੋ. ਕਰਮਜੀਤ ਸਿੰਘ, ਵਿਸ਼ੇਸ਼ ਬੁਲਾਰੇ, ਅਧਿਆਪਕਾਂ, ਖੋਜਾਰਥੀਆਂ ਅਤੇ ਵਿਦਿਆਰਥੀਆਂ ਦਾ ਸਵਾਗਤ ਕੀਤਾ।