27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਬੱਲ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੀ ਪੀ. ਐੱਸ. ਪੀ. ਸੀ. ਐਲ. ਚੀਫ ਇੰਜੀਨੀਅਰ ਨਾਲ ਮੀਟਿੰਗ

ਅਜੀਤ ਡੈਸਕ 02-07-2026
ਅੰਮ੍ਰਿਤਸਰ, 1 ਜੁਲਾਈ (ਰਾਜੇਸ਼ ਕੁਮਾਰ ਸ਼ਰਮਾ)-ਬੱਲ ਕਲਾਂ ਇੰਡਸਟਰੀਅਲ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਖੋਸਲਾ ਦੀ ਅਗਵਾਈ ਹੇਠ ਇਕ ਵਫ਼ਦ ਨੇ ਅੱਜ ਸੁਰਿੰਦਰ ਕੁਮਾਰ ਬੈਂਸ ਚੀਫ ਇੰਜੀਨੀਅਰ ਬਾਰਡਰ ਜ਼ੋਨ ਪੀ. ਐੱਸ. ਪੀ. ਸੀ. ਐੱਲ. ਨਾਲ ਸਫਲ ਮੀਟਿੰਗ ਕੀਤੀ। ਮੀਟਿੰਗ ‘ਚ ਬੱਲ ਕਲਾਂ ਖੇਤਰ ਦੀਆਂ ਸਨਅਤੀ ਇਕਾਈਆਂ ਨੂੰ ਪ੍ਰਭਾਵਿਤ ਕਰਨ ਵਾਲੇ ਪੰਜ ਪ੍ਰਮੁੱਖ ਮੁੱਦਿਆਂ ‘ਤੇ ਚਰਚਾ ਹੋਈ। ਚੀਫ ਇੰਜੀਨੀਅਰ ਨੇ ਤੁਰੰਤ ਨੋਟਿਸ ਲੈਂਦਿਆਂ ਮੌਕੇ ‘ਤੇ ਹੀ ਰੁੱਖਾਂ ਕਾਰਨ ਫਾਲਟ ਰੋਕਣ ਲਈ 1-2 ਦਿਨਾਂ ‘ਚ ਕੰਡਕਟਰ ਬਦਲ ਕੇ ਕੇਬਲ ਪਾਉਣ ਦੇ ਨਿਰਦੇਸ਼, ਪੰਡੋਰੀ-ਲਬਾਣਾ ਫੀਡਰ ‘ਚ ਤੁਰੰਤ ਮੁਰੰਮਤ ਅਤੇ ਕੰਡਕਟਰ ਬਦਲਣ ਦੇ ਹੁਕਮ, ਬੱਲ ਕਲਾਂ ਗਿੱਲ ਫਾਰਮ ‘ਚ ਨਵੇਂ ਸਬ-ਸਟੇਸ਼ਨ ਦੇ ਕੰਮ ਨੂੰ ਸ਼ੁਰੂ ਕਰਨ, ਸਟਾਫ ਦੀ ਕਮੀ ਨੂੰ ਪੂਰਾ ਕਰਨ ਅਤੇ 7-8 ਘੰਟੇ ਦੇ ਪਾਵਰ ਕੱਟ ਤੋਂ ਬਚਣ ਲਈ ਸਪੇਅਰ ਕੇਬਲ ਬਾਕਸ ਤੁਰੰਤ ਬਦਲਣ ਦੇ ਹੁਕਮ ਜਾਰੀ ਕੀਤੇ। ਸੁਰਿੰਦਰ ਕੁਮਾਰ ਬੈਂਸ ਨੇ ਭਰੋਸਾ ਦਿੱਤਾ ਕਿ ਸਾਰੇ ਕੰਮ 15 ਦਿਨਾਂ ‘ਚ ਪੂਰੇ ਕਰ ਦਿੱਤੇ ਜਾਣਗੇ। ਪ੍ਰਗਤੀ ਦੀ ਸਮੀਖਿਆ ਲਈ 15 ਜੁਲਾਈ 2026 ਨੂੰ ਅਗਲੀ ਮੀਟਿੰਗ ਤੈਅ ਕੀਤੀ ਗਈ ਹੈ।
ਪਿਛਲੀ ਖ਼ਬਰ ਪੰਜਾਬ, ਹਰਿਆਣਾ ’ਚ ਭਾਰੀ ਮੀਂਹ ਦੀ ਚਿਤਾਵਨੀ ਅਗਲੀ ਖ਼ਬਰ ਪਾਕਿ ਨੇ ਭਾਰਤ ਨੂੰ ਗੱਲਬਾਤ ਅਤੇ ਕੂਟਨੀਤੀ ਰਾਹੀਂ ਸਾਰੇ ਮੁੱਦਿਆਂ ਨੂੰ ਹੱਲ ਕਰਨ ਦੀ ਕੀਤੀ ਅਪੀਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।