27-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-07-2026

ਵਿਰਸਾ ਵਿਹਾਰ ’ਚ ਸ਼ੁਰੂ ਹੋਇਆ ਪੰਜ ਰੋਜ਼ਾ ਨਾਟ ਉਤਸਵ

ਅਜੀਤ ਡੈਸਕ 02-07-2026
ਅੰਮ੍ਰਿਤਸਰ , 1 ਜੁਲਾਈ (ਹਰਮਿੰਦਰ ਸਿੰਘ)-ਵਿਰਸਾ ਵਿਹਾਰ ਸੁਸਾਇਟੀ ਅੰਮ੍ਰਿਤਸਰ ਵਲੋਂ ਰਾਸ਼ਟਰਪਤੀ ਪੁਰਸਕਾਰ ਨਾਲ ਸਨਮਾਨਿਤ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੀ ਅਗਵਾਈ ਹੇਠ ਇਕ ਮਹੀਨੇ ਚੱਲਣ ਵਾਲੀ ਰਾਸ਼ਟਰੀ ਰੰਗਮੰਚ ਕਾਰਜਸ਼ਾਲਾ ਦੌਰਾਨ ਪੰਜਾਬ, ਹਰਿਆਣਾ, ਦਿੱਲੀ, ਉਤਰਪ੍ਰਦੇਸ਼, ਬਿਹਾਰ, ਮੱਧ ਪ੍ਰਦੇਸ਼, ਰਾਜਸਥਾਨ ਅਤੇ ਹੋਰਨਾਂ ਸੂਬਿਆਂ ਤੋਂ ਆਏ ਰੰਗਮੰਚ ਦੇ ਵਿਦਿਆਰਥੀਆਂ ਨੂੰ ਕੇਵਲ ਧਾਲੀਵਾਲ ਤੋਂ ਇਲਾਵਾ ਏਸ਼ੀਆਂ ਦੀ ਸਭ ਤੋਂ ਵੱਡੀ ਨਾਟ ਸੰਸਥਾ ਨੈਸ਼ਨਲ ਸਕੂਲ ਆਫ਼ ਡਰਾਮਾ ਨਵੀਂ ਦਿੱਲੀ ਤੋਂ ਪਾਸ ਆਊਟ ਅਧਿਆਪਕ ਪਾਰਥੋ ਬੈਨਰਜੀ, ਪ੍ਰੀਤਪਾਲ ਰੁਪਾਣਾ ਅਤੇ ਗੁਲਜ਼ਾਰ ਕਬੀਰ ਖ਼ਾਨ ਵਲੋਂ ਤਿਆਰ ਕਰਵਾਏ ਨਾਟਕਾਂ ਦਾ ਮੰਚਨ ਪੰਜ ਰੋਜ਼ਾ ਨਾਟ ਉਤਸਵ ਦੇ ਰੂਪ ਵਿਚ ਕੀਤਾ ਜਾ ਰਿਹਾ ਹੈ। ਜੋ ਅੱਜ ਸ਼ੁਰੂ ਹੋ ਗਿਆ ਹੈ। ਇਸ ਉਤਸਵ ਦੀ ਸ਼ੁਰੂਆਤ ਕਰਦੇ ਹੋਏ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨੇ ਦੱਸਿਆ ਕਿ ਇਕ ਮਹੀਨਾ ਚੱਲਣ ਵਾਲੀ ਥੀਏਟਰ ਵਾਰਕਸ਼ਾਪ ‘ਚ ਤਿਆਰ ਕੀਤੇ ਗਏ ਨਾਟਕ ਨੂੰ ਲੈ ਕੇ ਪੰਜ ਰੋਜ਼ਾ ਨਾਟਕ ਉਤਸਵ ਕਰਵਾਇਆ ਜਾ ਰਿਹਾ ਹੈ। ਇਸ ਵਰਕਸ਼ਾਪ ਦੌਰਾਨ ਚਾਰ ਨਾਟਕਾਂ ਕਲਾਕਾਰਾਂ ਨੂੰ ਤਿਆਰ ਕਰਵਾਏ ਸਨ ਜਿਸ ਦੀ ਪੇਸ਼ਕਾਰੀ ਵਿਰਸਾ ਵਿਹਾਰ ਦੇ ਮੰਚ ‘ਤੇ ਕੀਤੀ ਜਾਵੇਗੀ। ਇਸ ਤੋਂ ਇਲਾਵਾ 5ਵੇਂ ਦਿਨ ਸਵਰਾਜਬੀਰ ਦੇ ਲਿਖੇ ਨਾਟਕ ਦਾ ‘ਤੂੰ ਬੁੱਲ੍ਹੇ ਵਾਂਗੂ ਬੋਲ’ ਦਾ ਮੰਚਣ ਪ੍ਰੀਤ ਨਗਰ ਵਿਖੇ ਕੀਤਾ ਜਾਵੇਗਾ । ਇਸ ਨਾਟ ਉਤਸਵ ਦੇ ਪਹਿਲੇ ਦਿਨ ਸੋਫੋਕਲੀਜ਼ ਦਾ ਲਿਖਿਆ ਅਤੇ ਪਾਰਥਾ ਬਾਂਧੋਪਾਧੇਆਏ ਦਾ ਨਿਰਦੇਸ਼ਤ ਕੀਤਾ ਨਾਟਕ ‘ਓਡੀਪਸ’ ਦਾ ਮੰਚਨ ਵਿਰਸਾ ਵਿਹਾਰ ਦੇ ਸ: ਕਰਤਾਰ ਸਿੰਘ ਦੁੱਗਲ ਆਡੀਟੋਰੀਅਮ ‘ਚ ਸਫ਼ਲਤਾਪੂਰਵਕ ਮੰਚਣ ਕੀਤਾ ਗਿਆ। ਮਿਥਿਹਾਸਕਾਰ ਸਾਨੂੰ ਦੱਸਦੇ ਹਨ ਕਿ ਓਡੀਪਸ ਅਸਲ ਵਿਚ ਇਕ ਭੂਤ ਸੀ ਜੋ ਕਿਥੈਰੋਨ ਪਹਾੜ ਨੂੰ ਸਤਾਉਂਦਾ ਸੀ ਅਤੇ ਜੋਕਾਸਟਾ ਉਸ ਧਰਤੀ-ਮਾਤਾ ਦਾ ਇਕ ਰੂਪ ਸੀ। ਕਹਾਣੀ ਦਾ ਉਹ ਪੜਾਅ ਸੋਫੋਕਲੀਜ਼ ਦੀ ਚੇਤਨਾ ਤੋਂ ਬਹੁਤ ਪਿੱਛੇ ਹੈ, ਪਰ ਉਸਦੇ ਨਾਇਕ ਅਤੇ ਉਸਦੀ ਨਾਇਕਾ ਦੋਵਾਂ ਬਾਰੇ ਬਹੁਤ ਹੀ ਮੁੱਢਲੇ ਮਾਹੌਲ ਦਾ ਬਹੁਤ ਵੱਡਾ ਹਿੱਸਾ ਹੈ। ਓਡੀਪਸ ਵਿਚ ਪ੍ਰੀ-ਹੈਲੇਨਿਕ ਮੈਡੀਸਨ ਰਾਜਾ, ਬੇਸੀਲੀਅਸ ਦੇ ਨਿਸ਼ਾਨ ਹਨ ਜੋ ਇਕ ਥੀਓਸ ਵੀ ਹੈ ਅਤੇ ਮੀਂਹ ਜਾਂ ਨੀਲਾ ਅਸਮਾਨ, ਮਹਾਂਮਾਰੀ ਜਾਂ ਉਪਜਾਊ ਸ਼ਕਤੀ ਬਣਾ ਸਕਦਾ ਹੈ। ਇਹ ਪੁਜਾਰੀ ਦੇ ਪਹਿਲੇ ਭਾਸ਼ਣ ਵਿਚ, ਕੋਰਸ ਦੇ ਰਵੱਈਏ ਵਿਚ, ਅਤੇ ਖੋਜ ਤੋਂ ਬਾਅਦ ਓਡੀਪਸ ਦੀ ਆਪਣੀ ਭਾਸ਼ਾ ਵਿਚ ਬਹੁਤ ਸਾਰੀਆਂ ਗੱਲਾਂ ਦੀ ਵਿਆਖਿਆ ਕਰਦਾ ਹੈ। ਇਹ ਅੰਸ਼ਕ ਤੌਰ ‘ਤੇ ਅਪੋਲੋ ਦੀ ਦੁਸ਼ਮਣੀ ਦੀ ਵਿਆਖਿਆ ਕਰਦਾ ਹੈ, ਜੋ ਸਿਰਫ਼ ਇਕ ਮਨੋਰਥਹੀਣ ਵਿਨਾਸ਼ਕਾਰੀ ਨਹੀਂ ਹੈ ਬਲਕਿ ਇਕ ਸੱਚਾ ਓਲੰਪੀਅਨ ਹੈ ਜੋ ਆਪਣੇ ਧਰਤੀ ‘ਤੇ ਪੈਦਾ ਹੋਏ ਵਿਰੋਧੀ ਨੂੰ ਕੁਚਲਦਾ ਹੈ। ਇਸ ਨਾਟਕ ਵਿਚ ਨਿਸ਼ਾਂਤ, ਆਰਿਅਨ, ਪੁਲਕਿਤ ਗੋਇਲ, ਰਵੀਨ, ਵਿਸ਼ਾਲ, ਉਦੇ ਚੋਪੜਾ, ਰਾਜੀਵ, ਪੰਥਪ੍ਰੀਤ, ਸੰਦੀਪ, ਪਵਨ ਕੁਮਾਰ, ਲਖਵਿੰਦਰ ਸਿੰਘ, ਚਿਰੰਜੀਵ ਮਾਨਵ, ਜਗਜੀਤ ਸਿੰਘ, ਕਪਿਲ ਵਿਜਾਨ, ਤਰੁਣ ਰੋਤੇਲਾ, ਮ੍ਰਿਦੂਲ ਸੇਖੜੀ, ਧਮਰਪਾਲ, ਮਨਪ੍ਰੀਤ, ਕਬੀਰ ਸਰਦਾਨਾ, ਕਵਚ ਮਲਿਕ, ਰਹਿਮਾਨ ਸਿੰਘ, ਸਤਿੰਦਰ ਸਿੰਘ, ਸਮਰਥ ਗੋਇਲ, ਗਗਨਪ੍ਰੀਤ, ਭਾਰਤ ਅਜ਼ਾਦ, ਸਤੀਸ਼ ਸ਼ਰਮਾ, ਮਨਪ੍ਰੀਤ ਕੌਰ, ਜੋਬਨਪ੍ਰੀਤ ਕੌਰ, ਪ੍ਰੀਤਾ ਮੋਗਾ, ਸਮਰਪ੍ਰੀਤ ਸਿੰਘ, ਆਸ਼ੂ ਨਇਅਰ, ਚੰਦਨ ਆਦਿ ਵਿਦਿਆਰਥੀਆਂ ਵੱਲੋਂ ਅਦਾਕਾਰੀ ਕੀਤੀ ਗਈ। ਇਸ ਮੌਕੇ ਐਸ.ਪੀ ਅਰੋੜਾ, ਅਰਵਿੰਦਰ ਕੌਰ ਧਾਲੀਵਾਲ, ਭੂਪਿੰਦਰ ਸਿੰਘ ਸੰਧੂ, ਟੀ. ਐਸ. ਰਾਜਾ, ਜਸਵੰਤ ਸਿੰਘ ਜੱਸ, ਹੀਰਾ ਸਿੰਘ ਰੰਧਾਵਾ, ਡਾ: ਗੁਰਵਿੰਦਰ ਸਿੰਘ, ਸੁਮੀਤ ਸਿੰਘ, ਗੁਰਤੇਜ ਮਾਨ ਆਦਿ ਹਾਜ਼ਰ ਸਨ।
ਅੱਜ ਦਾ ਨਾਟਕ : ਮਿਤੀ 2 ਜੁਲਾਈ 2026 ਨੂੰ ਨਾਟਕ ‘ਕੁਦੇਸਣ’ ਦਾ ਕੀਤਾ ਜਾਵੇਗਾ ਮੰਚਨ, ਲੇਖਕ: ਜਤਿੰਦਰ ਬਰਾੜ, ਨਿਰਦੇਸ਼ਕ: ਕੇਵਲ ਧਾਲੀਵਾਲ, ਸਮਾਂ: ਸਾਮ 6.30 ਵਜੇ।
ਪਿਛਲੀ ਖ਼ਬਰ ਬੱਚਿਆਂ ਦੇ ਪੇਟ ’ਚ ਦਰਦ ਹੋਣ ’ਤੇ ਤੁਰੰਤ ਚੈੱਕਅੱਪ ਜ਼ਰੂਰੀ : ਡਾ. ਸੁਪ੍ਰਿਯਾ ਅਗਲੀ ਖ਼ਬਰ ਗੁ: ਪਲਾਹ ਸਾਹਿਬ ਵਿਖੇ ਮਨਾਇਆ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦਾ ਪ੍ਰਕਾਸ਼ ਪੁਰਬ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।