29-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਹੈਰੋਇਨ ਤੇ 15 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਦੋਸ਼ੀ ਗ੍ਰਿਫਤਾਰ

ਅਜੀਤ ਡੈਸਕ 01-07-2026

ਚੌਕ ਮਹਿਤਾ, 30 ਜੂਨ (ਜਗਦੀਸ਼ ਸਿੰਘ ਬਮਰਾਹ)-ਪੁਲਿਸ ਥਾਣਾ ਮਹਿਤਾ ਚੌਂਕ ਵਲੋਂ ਕਥਿਤ ਤੌਰ ‘ਤੇ ਗ੍ਰਿਫਤਾਰ ਕੀਤੇ ਗਏ ਇਕ ਦੋਸ਼ੀ ਕੋਲੋਂ 270 ਗ੍ਰਾਮ ਹੈਰੋਇਨ 15000 ਰੁਪਏ ਨਕਦ ਅਤੇ ਇਕ ਬਿਜਲਈ ਕੰਡਾ ਬਰਾਮਦ ਕੀਤਾ ਗਿਆ। ਸਹਾਇਕ ਥਾਣਾ ਅਫਸਰ ਸਬ ਇੰਸ: ਬਲਵਿੰਦਰ ਸਿੰਘ ਵਲੋਂ ਪ੍ਰਾਪਤ ਜਾਣਕਾਰੀਆਂ ਉਹ ਪੁਲਿਸ ਪਾਰਟੀ, ਏ. ਐੱਸ. ਆਈ. ਬਲਕਾਰ ਸਿੰਘ, ਗੁਰਸਾਹਿਬ ਸਿੰਘ, ਲਵਜਿੰਦਰ ਸਿੰਘ, ਹਰਮਨਜੀਤ ਸਿੰਘ ਅਤੇ ਬੂਟਾ ਨਾਥ ਆਦਿ ਨਾਲ ਮਹਿਤਾ ਅੰਮ੍ਰਿਤਸਰ ਰੋਡ ‘ਤੇ ਨਾਥ ਦੀ ਖੂਹੀ ਦੇ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਕਿਸੇ ਖਾਸ ਮੁਖਬਰ ਦੀ ਸੂਹ ਤੇ ਪਿੰਡ ਘਨਸ਼ਾਮਪੁਰ ਵਲੋਂ ਆਉਂਦੇ ਦੋ ਨੌਜਵਾਨਾਂ ਨੂੰ ਦੇਖਿਆ। ਜਦੋਂ ਉਨ੍ਹਾਂ ਨੂੰ ਪੁੱਛ ਪੜਤਾਲ ਵਾਸਤੇ ਰੁਕਣ ਲਈ ਇਸ਼ਾਰਾ ਕੀਤਾ ਤਾਂ ਉਨ੍ਹਾਂ ਵਿਚੋਂ ਇਕ ਨੌਜਵਾਨ ਭੱਜਣ ਵਿਚ ਸਫਲ ਹੋ ਗਿਆ, ਜਦਕਿ ਦੂਸਰੇ ਨੂੰ ਦਬੋਚ ਲਿਆ ਗਿਆ। ਤਲਾਸ਼ੀ ਲੈਣ ਤੇ ਉਸ ਕੋਲੋਂ ਕਥਿਤ ਤੌਰ ‘ਤੇ ਉਕਤ ਸਾਮਾਨ ਬਰਾਮਦ ਕੀਤਾ ਗਿਆ। ਫੜ੍ਹੇ ਗਏ ਦੋਸ਼ੀ ਦੀ ਪਛਾਣ ਜਸਬੀਰ ਸਿੰਘ ਉਰਫ ਭੂਈ ਪੁੱਤਰ ਤਰਲੋਕ ਸਿੰਘ ਉਰਫ ਸੰਤੋਖ ਰਾਮ, ਅਤੇ ਭਗੌੜੇ ਦੋਸ਼ੀ ਦੀ ਸੈਟੀ ਪੁੱਤਰ ਤਰਲੋਕ ਸਿੰਘ ਉਰਫ ਸੰਤੋਖ ਰਾਮ ਵਾਸੀ ਪਿੰਡ ਘਨਸ਼ਾਮਪੁਰ ਛੋਟਾ ਵਜੋਂ ਹੋਈ। ਦੋਸ਼ੀਆਂ ਖ਼ਿਲਾਫ਼ ਐੱਨ. ਡੀ. ਪੀ. ਐੱਸ. ਐਕਟ ਦੇ ਤਹਿਤ ਧਾਰਾ 21 ਸੀ, 27 ਏ ਲਗਾ ਕੇ ਮੁਕਦਮਾ ਨੰਬਰ 112 ਦਰਜ ਕਰਕੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।

ਪਿਛਲੀ ਖ਼ਬਰ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿਖੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ਦੀ ਦੂਸਰੀ ਮੰਜ਼ਿਲ ਦੀਆਂ ਸੇਵਾਵਾਂ ਜ਼ੋਰਾਂ ‘ਤੇ ਅਗਲੀ ਖ਼ਬਰ ਸਮਾਜ ਸੇਵੀ ਬਲਜੀਤ ਸਿੰਘ ਦਾ ਗੁਰੂ ਰਾਮਦਾਸ ਸੇਵਾ ਸੋਸਾਇਟੀ ਵਲੋਂ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।