28-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

'ਆਪ' ਨੇ 2 ਸੀਟਾਂ ਬਿਨਾਂ ਮੁਕਾਬਲਾ ਜਿੱਤੀਆਂ <br/>

ਅਜੀਤ ਡੈਸਕ 22-05-2026
ਜੰਡਿਆਲਾ ਗੁਰੂ, 21 ਮਈ (ਪ੍ਰਮਿੰਦਰ ਸਿੰਘ ਜੋਸਨ)—26 ਮਈ ਨੂੰ ਹੋ ਰਹੀ ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ 15 ਵਾਰਡਾਂ ਦੀਆਂ ਚੋਣਾਂ ਵਿਚ ਆਮ ਆਦਮੀ ਪਾਰਟੀ ਦੇ ਦੋ ਉਮੀਦਵਾਰ ਬਿਨਾਂ ਮੁਕਾਬਲਾ ਹੀ ਜੇਤੂ ਕਰਾਰ ਦੇ ਦਿੱਤੇ ਗਏ ਹਨ | ਜੰਡਿਆਲਾ ਗੁਰੂ ਦੀ ਵਾਰਡ ਨੰਬਰ 6 ਤੋਂ 'ਆਪ' ਦੀ ਅਮਨਬੀਤ ਕੌਰ ਦੇ ਵਿਰੋਧੀ ਉਮੀਦਵਾਰ ਨੇ ਆਪਣੀ ਹਾਰ ਤੋਂ ਡਰਦਿਆਂ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਲਏ ਹਨ | ਇਸੇ ਤਰ੍ਹਾਂ ਹੀ ਜੰਡਿਆਲਾ ਗੁਰੂ ਦੇ ਵਾਰਡ ਨੰਬਰ 9 ਤੋਂ ਮਨਜਿੰਦਰ ਸਿੰਘ ਹੈਪੀ ਵੀ ਬਿਨਾਂ ਮੁਕਾਬਲਾ ਹੀ ਜਿੱਤ ਗਏ ਅਤੇ ਇਨ੍ਹਾਂ ਦੇ ਮੁਕਾਬਲੇ ਦੇ ਵਿਰੋਧੀ ਉਮੀਦਵਾਰ ਨੇ ਵੀ ਆਪਣੇ ਕਾਗਜ ਪੱਤਰ ਵਾਪਸ ਲੈ ਲਏ | ਨਗਰ ਕੌਂਸਲ ਜੰਡਿਆਲਾ ਗੁਰੂ ਦੀਆਂ ਚੋਣਾਂ ਵਿਚ ਇਸ ਵਾਰ ਉਮੀਦਵਾਰਾਂ ਵਿਚ ਪਹਿਲਾਂ ਵਾਲਾ ਉਤਸ਼ਾਹ ਦਿਖਾਈ ਨਹੀਂ ਦੇ ਰਿਹਾ ਅਤੇ ਉਮੀਦਵਾਰ ਥੋੜਾ ਬਹੁਤਾ ਹੀ ਚੋਣ ਪ੍ਰਚਾਰ ਕਰ ਰਹੇ ਹਨ |

ਪਿਛਲੀ ਖ਼ਬਰ ਵਾਰਡ ਨੰਬਰ-1 ਤੋਂ 'ਆਪ' ਦੇ ਐੱਸ.ਸੀ. ਵਿੰਗ ਦੇ ਕੋਆਰਡੀਨੇਟਰ ਸ਼੍ਰੋਮਣੀ ਅਕਾਲੀ ਦਲ 'ਚ ਸ਼ਾਮਿਲ <br/> ਅਗਲੀ ਖ਼ਬਰ ਨਗਰ ਕੌਂਸਲ ਰਮਦਾਸ ਦੇ 'ਆਪ' ਉਮੀਦਵਾਰਾਂ ਦੇ ਹੱਕ 'ਚ ਵਿਧਾਇਕ ਧਾਲੀਵਾਲ ਨੇ ਘਰ-ਘਰ ਜਾ ਕੇ ਵੋਟਾਂ ਮੰਗੀਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।