17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-05-2026

ਨਗਰ ਕੌਂਸਲ ਮਜੀਠਾ 'ਚ 'ਆਪ' ਦੇ ਦੋ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ <br/>

ਅਜੀਤ ਡੈਸਕ 21-05-2026
ਮਜੀਠਾ, 20 ਮਈ (ਜਗਤਾਰ ਸਿੰਘ ਸਹਿਮੀ, ਮਨਿੰਦਰ ਸਿੰਘ ਸੋਖੀ)-ਨਗਰ ਕੌਂਸਲ ਮਜੀਠਾ 'ਚ ਆਮ ਆਦਮੀ ਪਾਰਟੀ ਨੂੰ ਵੱਡਾ ਲਾਭ ਮਿਲਿਆ ਹੈ | ਵਾਰਡ ਨੰਬਰ 6 ਅਤੇ ਵਾਰਡ ਨੰਬਰ 13 ਤੋਂ 'ਆਪ' ਦੇ ਉਮੀਦਵਾਰ ਬਿਨਾਂ ਮੁਕਾਬਲਾ ਜੇਤੂ ਘੋਸ਼ਿਤ ਹੋ ਗਏ ਹਨ | ਚੋਣਾਂ 26 ਮਈ ਨੂੰ ਹੋਣੀਆਂ ਹਨ ਪਰ ਇਨ੍ਹਾਂ ਦੋਵੇਂ ਵਾਰਡਾਂ ਵਿਚ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਤਕਨੀਕੀ ਊਣਤਾਈਆਂ ਕਾਰਨ ਰੱਦ ਹੋ ਗਏ, ਜਿਸ ਕਾਰਨ 'ਆਪ' ਉਮੀਦਵਾਰ ਬਿਨਾਂ ਚੋਣ ਲੜੇ ਹੀ ਜਿੱਤ ਗਏ |
ਵਾਰਡ ਨੰਬਰ 6 ਤੋਂ ਆਪ ਉਮੀਦਵਾਰ ਸ਼ਾਹ ਉਦੇ ਸਿੰਘ ਮਜੀਠਾ ਪੁੱਤਰ ਹਰਭੁਪਿੰਦਰ ਸਿੰਘ ਸ਼ਾਹ ਅਤੇ ਵਾਰਡ ਨੰਬਰ 13 ਤੋਂ ਬੀਬੀ ਰੂਪਾ ਪਤਨੀ ਜਗਜੀਵਨ ਸਿੰਘ ਨੂੰ ਰਿਟਰਨਿੰਗ ਅਫਸਰ ਵਲੋਂ ਬਿਨਾਂ ਮੁਕਾਬਲਾ ਜੇਤੂ ਐਲਾਨਿਆ ਗਿਆ | ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਵਲੋਂ ਅੱਜ ਇਨ੍ਹਾਂ ਉਮੀਦਵਾਰਾਂ ਦਾ ਮੂੰਹ ਮਿੱਠਾ ਕਰਵਾਉਣ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਭਰੋਸਾ ਜਤਾਇਆ ਕਿ ਬਾਕੀ ਰਹਿੰਦੀਆਂ 11 ਵਾਰਡਾਂ ਵਿਚ ਵੀ 'ਆਪ' ਦੇ ਉਮੀਦਵਾਰ ਭਾਰੀ ਵੋਟਾਂ ਦੇ ਫਰਕ ਨਾਲ ਜਿੱਤ ਹਾਸਲ ਕਰਨਗੇ | ਉਨ੍ਹਾਂ ਕਿਹਾ ਕਿ ਲੋਕ ਆਪ ਸਰਕਾਰ ਦੇ ਕੰਮਾਂ ਤੋਂ ਖੁਸ਼ ਹਨ ਅਤੇ ਉਨ੍ਹਾਂ ਨੂੰ ਪੂਰਾ ਵਿਸ਼ਵਾਸ ਹੈ ਕਿ ਮਜੀਠਾ ਨਗਰ ਕੌਂਸਲ 'ਚ ਆਪ ਬਹੁਮਤ ਬਣਾ ਲਵੇਗੀ | ਉਨ੍ਹਾਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ 'ਤੇ ਪੂਰਾ ਭਰੋਸਾ ਕਰ ਰਹੇ ਹਨ ਅਤੇ ਇਸ ਵਾਰ ਆਪ ਨਗਰ ਕੌਂਸਲ 'ਤੇ ਆਪਣਾ ਕਬਜ਼ਾ ਜਮਾਵੇਗੀ | ਇਸ ਮੌਕੇ ਸਤਿੰਦਰ ਸਿੰਘ ਸ਼ਾਹ, ਪੰਮਾ ਪ੍ਰਧਾਨ ਮਜੀਠਾ, ਬਲਬੀਰ ਸਿੰਘ ਬੋਪਾਰਾਏ, ਸ਼ਿਵਰਾਜ ਸਿੰਘ ਭੀਲੋਵਾਲ, ਸੁਖਜਿੰਦਰ ਸਿੰਘ ਬਿੱਟੂ ਪ੍ਰਧਾਨ, ਅਮਰਜੀਤ ਸਿੰਘ ਮਜੀਠਾ, ਜਸਵੰਤ ਸਿੰਘ ਵੀਰਮ ਸਰਪੰਚ, ਸਰਪੰਚ ਸੁੱਖ ਭੰਗਵਾਂ, ਸਰਬਜੀਤ ਸਿੰਘ ਸਾਬ੍ਹੀ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਦੀਆਂ 11 ਵਾਰਡਾਂ 'ਤੇ ਕਾਂਗਰਸ ਦੇ ਉਮੀਦਵਾਰ ਸ਼ਾਨਦਾਰ ਜਿੱਤ ਪ੍ਰਾਪਤ ਕਰਨਗੇ-ਕੰਵਰਪ੍ਰਤਾਪ ਅਜਨਾਲਾ <... ਅਗਲੀ ਖ਼ਬਰ ਦਸਮੇਸ਼ ਤਰਨਾ ਦਲ ਦੇ ਹੈੱਡਕੁਆਟਰ ਨੂੰ ਜਾਂਦੀ ਤੰਗ ਤੇ ਟੁੱਟੀ ਸੜਕ ਤੇ ਮੀਰਾਂ ਚੱਕ ਵਿਖੇ ਟੁੱਟੀ ਪੁਲੀ ਹਾਦਸਿਆਂ ਨੂੰ ਦ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।