21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਸਿੱਖਿਆ ਬੋਰਡ ਦੇ ਚੇਅਰਮੈਨ ਦਾ 'ਮਾਂ ਬੋਲੀ ਪੰਜਾਬੀ ਦੇ ਗਲੋਬਲ ਅੰਬੈਸਡਰ' ਖ਼ਿਤਾਬ ਨਾਲ ਸਨਮਾਨ-ਪਿ੍ੰ: ਗੁਰਮੁੱਖ ਸਿੰਘ ਅਰਜਨ ਮਾਂਗਾ <br/>

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਅਮਰਪਾਲ ਸਿੰਘ ਨੂੰ 'ਮਾਂ ਬੋਲੀ ਪੰਜਾਬੀ ਦੇ ਗਲੋਬਲ ਅੰਬੈਸਡਰ' ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਰਾਸਾ ਯੂ.ਕੇ. ਦੇ ਅਹੁਦੇਦਾਰ | ਅਜੀਤ ਤਸਵੀਰ <br/> 07-05-2026
ਚੌਂਕ ਮਹਿਤਾ, 6 ਮਈ (ਜਗਦੀਸ਼ ਸਿੰਘ ਬਮਰਾਹ)-ਪੰਜਾਬ ਸਕੂਲ ਸਿੱਖਿਆ ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ (ਸੇਵਾ ਮੁਕਤ ਆਈ. ਏ. ਐੱਸ.) ਨੂੰ ਰੈਕੋਗਨਾਈਜਡ ਐਫੀਲੀਏਟਿਡ ਸਕੂਲਜ ਐਸੋਸੀਏਸ਼ਨ ਪੰਜਾਬ (ਰਾਸਾ ਯੂ. ਕੇ.) ਦੀ ਟੀਮ ਵਲੋਂ 'ਮਾਂ ਬੋਲੀ ਪੰਜਾਬੀ ਦੇ ਗਲੋਬਲ ਅੰਬੈਸਡਰ' ਖ਼ਿਤਾਬ ਨਾਲ ਸਨਮਾਨਿਤ ਕੀਤਾ ਗਿਆ | ਇਹ ਜਾਣਕਾਰੀ ਦਿੰਦੇ ਹੋਏ ਰਾਸਾ ਯੂ. ਕੇ. ਦੇ ਜਨਰਲ ਸਕੱਤਰ ਪੰਜਾਬ, ਪਿੰ੍ਰ: ਗੁਰਮੁੱਖ ਸਿੰਘ ਅਰਜਨ ਮਾਂਗਾ ਨੇ ਦੱਸਿਆ ਕਿ ਇਹ ਸਨਮਾਨ ਚੇਅਰਮੈਨ ਸਾਹਿਬ ਦੁਆਰਾ ਮਾਂ ਬੋਲੀ ਪੰਜਾਬੀ ਨੂੰ ਤੀਸਰੇ ਸਫਲਤਾਪੂਰਵਕ ਅੰਤਰਰਾਸ਼ਟਰੀ ਪੰਜਾਬੀ ਓਲੰਪੀਆਡ ਰਾਹੀਂ ਪ੍ਰਫੁੱਲਿਤ ਕਰਨ ਲਈ ਦਿੱਤਾ ਗਿਆ | ਇਸ ਪੰਜਾਬੀ ਓਲੰਪੀਆਡ ਵਿੱਚ ਭਾਰਤ ਦੇ ਵੱਖ-ਵੱਖ ਰਾਜਾਂ ਤੋਂ ਇਲਾਵਾ ਨਾਰਵੇ, ਕੀਨੀਆ ਅਤੇ ਯੂ. ਏ. ਈ. ਆਦਿ ਦੇਸ਼ਾਂ ਸਮੇਤ ਕਰੀਬ 2,33,500 ਵਿਦਿਆਰਥੀਆਂ ਨੇ ਭਾਗ ਲਿਆ ਅਤੇ ਪੰਜਾਬੀ ਬੋਲੀ ਦੇ ਮੁੱਢਲੇ ਰੂਪਾਂ ਦਾ ਅਧਿਐਨ ਕੀਤਾ | ਇਸ ਮੌਕੇ ਰਾਸਾ ਯੂ. ਕੇ. ਦੀ ਟੀਮ ਨੇ ਚੇਅਰਮੈਨ ਸਾਹਿਬ ਦੁਆਰਾ ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਨੂੰ ਵਿਸ਼ਵ ਪੱਧਰ 'ਤੇ ਉੱਪਰ ਚੁੱਕਣ ਲਈ ਕੀਤੇ ਜਾ ਰਹੇ ਵਿਸ਼ੇਸ਼ ਉਪਰਾਲੇ ਜਿਵੇਂ ਪਿ੍ੰਸੀਪਲ ਅਤੇ ਅਧਿਆਪਕਾਂ ਦੇ ਟ੍ਰੇਨਿੰਗ ਸੈਮੀਨਾਰ, ਬੋਰਡ ਨੂੰ ਡਿਜ਼ੀਟਲ ਕਰਨ ਦੀ ਪ੍ਰਕਿਰਿਆ, ਕਿਤਾਬਾਂ ਦਾ ਨਵੀਨੀਕਰਨ, ਕੰਪਿਊਟਰ ਸਿੱਖਿਆ ਵਿਚ ਏ. ਆਈ. ਨੂੰ ਸ਼ਾਮਿਲ ਕਰਨਾ ਆਦਿਕ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਵਾਈਸ ਚੇਅਰਮੈਨ ਐੱਚ. ਐੱਸ. ਕਠਾਨੀਆ, ਜ਼ਿਲ੍ਹਾ ਪ੍ਰਧਾਨ ਰਵਿੰਦਰ ਪਠਾਨੀਆ, ਪਿ੍ੰ: ਦਿਲਬਾਗ ਸਿੰਘ, ਪਿ੍ੰ: ਇੰਦਰਜੀਤ ਸਿੰਘ ਖੁਜਾਲਾ, ਪਿ੍ੰ: ਜਸਬੀਰ ਸਿੰਘ ਸੋਹਲ, ਪਿ੍ੰ: ਕੁਲਵਿੰਦਰ ਕੌਰ, ਪਿ੍ੰ: ਸਰਕਾਰੀਆ, ਪਿ੍ੰ: ਸੁਰੇਸ਼ ਕੁਮਾਰ, ਪਿ੍ੰ: ਪੰਕਜ ਜੈਨ, ਪਿ੍ੰ: ਪ੍ਰਤੀਕ ਸਹਿਦੇਵ, ਪਰਮਿੰਦਰ ਸਿੰਘ ਸੰਧੂ, ਸ਼ਾਮਲਾਲ ਮਹਿਤਾ, ਹਰਭਜਨ ਸਿੰਘ, ਨਿਸ਼ਾਨ ਸਿੰਘ, ਹਰਜਿੰਦਰ ਸਿੰਘ ਤੇ ਲਖਬੀਰ ਸਿੰਘ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਗੁਰੂ ਤੇਗ ਬਹਾਦਰ ਕਾਲਜ ਸਠਿਆਲਾ ਵਿਖੇ ਸੁੱਖੀ ਬਾਠ ਸਨਮਾਨਿਤ <br/> ਅਗਲੀ ਖ਼ਬਰ ਸੋਹੀਆਂ ਕਲਾਂ ਦੀ ਦਾਣਾ ਮੰਡੀ ਵਿਚ ਲੱਗੇ ਕਣਕ ਦੇ ਵੱਡੇ ਅੰਬਾਰ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।