22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਚਾਰ ਅਣਪਛਾਤੇ ਵਿਅਕਤੀਆਂ ਵਲੋਂ ਲੁੱਟ ਖੋਹ ਦੀ ਨੀਅਤ ਨਾਲ ਸਰਹੱਦੀ ਪਿੰਡ ਨੰਗਲ ਸੋਹਲ ਦੇ ਪੰਚ 'ਤੇ ਜਾਨਲੇਵਾ ਹਮਲਾ <br/>

ਅਜੀਤ ਡੈਸਕ 21-04-2026
ਗੱਗੋਮਾਹਲ, 20 ਅਪ੍ਰੈਲ (ਬਲਵਿੰਦਰ ਸਿੰਘ ਸੰਧੂ)-ਸਰਹੱਦੀ ਪਿੰਡ ਨੰਗਲ ਸੋਹਲ ਦੇ ਆਮ ਆਦਮੀ ਪਾਰਟੀ ਦੇ ਯੂਥ ਆਗੂ ਤੇ ਪਿੰਡ ਦੇ ਪੰਚ ਲਵਦੀਪ ਸਿੰਘ ਤੇ ਬੀਤੀ ਰਾਤ ਦੋ ਮੋਟਰਸਾਈਕਲ 'ਤੇ ਸਵਾਰ 4 ਅਣਪਛਾਤੇ ਵਿਅਕਤੀਆਂ ਵਲੋਂ ਜਾਨ ਲੇਵਾ ਹਮਲਾ ਕੀਤਾ ਗਿਆ | ਜਿਸ ਨੂੰ ਗੰਭੀਰ ਹਾਲਤ ਵਿਚ ਗੁਰੂ ਨਾਨਕ ਦੇਵ ਹਸਪਤਾਲ ਅੰਮਿ੍ਤਸਰ ਵਿਖੇ ਦਾਖਲ ਕਰਵਾਇਆ ਗਿਆ, ਜਿੱਥੇ ਉਹ ਜੇਰੇ ਇਲਾਜ ਹੈ | ਇਸ ਸੰਬੰਧੀ ਪੱਤਰਕਾਰਾਂ ਨਾਲ ਜਾਣਕਾਰੀ ਸਾਂਝੀ ਕਰਦਿਆਂ ਲਵਦੀਪ ਸਿੰਘ ਨੇ ਦੱਸਿਆ ਕਿ ਉਹ ਆਪਣੇ ਟਰੈਕਟਰ ਦੀ ਮੁਰੰਮਤ ਵਾਸਤੇ ਕਸਬਾ ਰਮਦਾਸ ਵਿਖੇ ਆਇਆ ਸੀ ਜਿੱਥੇ ਉਸ ਨੂੰ ਕਰੀਬ ਰਾਤ ਦੇ ਸਾਢੇ 8 ਵੱਜ ਗਏ ਜਦੋਂ ਉਹ ਟਰੈਕਟਰ ਲੈ ਕੇ ਆਪਣੇ ਪਿੰਡ ਜਾ ਰਿਹਾ ਸੀ ਤਾਂ ਪਿੰਡ ਸਿੰਘੋਕੇ ਤੋਂ ਥੋੜਾ ਅੱਗੇ 4 ਅਣਪਛਾਤੇ ਵਿਅਕਤੀਆਂ ਨੇ ਉਸ ਨੂੰ ਰੋਕਣ ਦੀ ਕੋਸ਼ਿਸ ਕੀਤੀ ਜਿਨ੍ਹਾਂ ਦੇ ਹੱਥਾਂ ਵਿਚ ਤੇਜ ਧਾਰ ਹਥਿਆਰ ਸਨ | ਮੈਂ ਡਰ ਗਿਆ ਤੇ ਆਪਣਾ ਟਰੈਕਟਰ ਭਜਾ ਲਿਆ ਜਦੋਂ ਮੈਂ ਧੁੱਸੀ ਬੰਨ੍ਹ 'ਤੇ ਤੇਜ ਰਫਤਾਰ ਚੜਨ ਲੱਗਾ ਤਾਂ ਟਰੈਕਟਰ ਪਿੱਛੇ ਪਾਈ ਟਰਾਲੀ ਪਲਟ ਗਈ ਤੇ ਟਰੈਕਟਰ ਵੀ ਖੇਤਾਂ ਵਿਚ ਫਸ ਗਿਆ | ਮੈਂ ਟਰੈਕਟਰ ਤੋਂ ਹੇਠਾਂ ਡਿੱਗ ਗਿਆ ਤਾਂ ਉਸੇ ਵਕਤ ਪਿੱਛਾ ਕਰਦੇ ਇਹ ਚਾਰੇ ਵਿਅਕਤੀ ਮੈਨੂੰ ਤੇਜਧਾਰ ਹਥਿਆਰਾਂ ਨਾਲ ਸੱਟਾਂ ਮਾਰਨ ਲੱਗੇ ਜਦੋਂ ਮੇਰੀ ਹਾਲਤ ਗੰਭੀਰ ਹੋ ਗਈ ਤਾਂ ਇਨ੍ਹਾਂ ਮੇਰੀ ਜੇਬ ਵਿਚੋਂ ਕਰੀਬ 1500 ਰੁਪਏ ਕੱਢ ਲਏ ਤੇ ਕਹਿਣ ਲੱਗੇ ਕਿ ਇਹ ਤਾਂ ਮਰ ਗਿਆ ਹੈ | ਮੈਨੂੰ ਜਦੋਂ ਕੁਝ ਸਮੇਂ ਬਾਅਦ ਹੋਸ਼ ਆਈ ਤਾਂ ਮੈਂ ਬਾਹਰ ਨਿਕਲਿਆ ਤੇ ਆਪਣੇ ਇਕ ਦੋਸਤ ਦੀ ਮਦਦ ਨਾਲ ਹਸਪਤਾਲ ਪੁੱਜਾ ਮੇਰੀ ਹਾਲਤ ਵੇਖਦਿਆਂ ਕਸਬਾ ਰਮਦਾਸ ਦੇ ਮੁੱਢਲਾ ਸਿਹਤ ਕੇਂਦਰ ਵਲੋਂ ਮੈਨੂੰ ਅੰਮਿ੍ਤਸਰ ਲਈ ਰੈਫਰ ਕਰ ਦਿੱਤਾ ਗਿਆ | ਇਸ ਦੀ ਇਤਲਾਹ ਪੁਲਿਸ ਥਾਣਾ ਰਮਦਾਸ ਨੂੰ ਦਿੱਤੀ ਗਈ ਹੈ |

ਪਿਛਲੀ ਖ਼ਬਰ ਤਹਿਸੀਲਦਾਰ ਰੌਬਿਨਜੀਤ ਕੌਰ ਬਣੇ ਐੱਸ. ਡੀ. ਐੱਮ. <br/> ਅਗਲੀ ਖ਼ਬਰ ਮਰਹੂਮ ਡੀ.ਐੱਮ. ਗਗਨਦੀਪ ਸਿੰਘ ਰੰਧਾਵਾ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਤੱਕ ਹਰ ਲੜਾਈ ਲੜਾਂਗੇ-ਗੁਰਜੀਤ ਸਿੰਘ ਔਜਲਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।