30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

ਰਾਜਪਾਲ ਕਟਾਰੀਆ ਵਲੋਂ ਜੰਡਿਆਲਾ ਗੁਰੂ ਦੇ ਵਿਰਾਸਤੀ ਬਾਜ਼ਾਰ ਠਠਿਆਰਾਂ ਦਾ ਦੌਰਾ <br/>

ਅਜੀਤ ਡੈਸਕ 19-04-2026
ਜੰਡਿਆਲਾ ਗੁਰੂ, 18 ਅਪ੍ਰੈਲ (ਪ੍ਰਮਿੰਦਰ ਸਿੰਘ ਜੋਸਨ)-ਪੰਜਾਬ ਦੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਅੱਜ ਸ਼ਾਮ ਜੰਡਿਆਲਾ ਗੁਰੂ ਵਿਖੇ ਪੁੱਜੇ ਜਿੱਥੇ ਉਹ ਆਦਿ ਨਾਥ ਜੈਨ ਮੰਦਰ ਵਿਖੇ ਨਤਮਸਤਕ ਹੋਏ ਉਪਰੰਤ ਜੰਡਿਆਲਾ ਗੁਰੂ ਵਿਖੇ ਵਿਰਾਸਤੀ ਠਠਿਆਰਾਂ ਬਜ਼ਾਰ ਦਾ ਦੌਰਾ ਕੀਤਾ ਗਿਆ, ਜੋ ਕਿ ਕਾਂਸੇ ਦੇ ਰਵਾਇਤੀ ਬਰਤਨ ਬਣਾਉਣ ਲਈ ਪ੍ਰਸਿੱਧ ਹੈ |
ਇਸ ਮੌਕੇ ਰਾਜਪਾਲ ਸ੍ਰੀ ਗੁਲਾਬ ਚੰਦ ਕਟਾਰੀਆ ਵਲੋਂ ਠਠਿਆਰਾਂ ਬਾਜ਼ਾਰ ਜੰਡਿਆਲਾ ਗੁਰੂ ਵਿਖੇ ਕੰਮ ਕਰ ਰਹੇ ਕਾਰੀਗਰਾਂ ਨਾਲ ਗੱਲਬਾਤ ਕੀਤੀ ਅਤੇ ਉਨ•ਾਂ ਦੀ ਕਲਾ, ਮਿਹਨਤ ਅਤੇ ਪੰਜਾਬ ਦੀ ਵਿਰਾਸਤ ਨੂੰ ਸੰਭਾਲ ਕੇ ਰੱਖਣ ਲਈ ਕੀਤੇ ਜਾ ਰਹੇ ਯਤਨਾਂ ਦੀ ਸਰਾਹਨਾ ਕੀਤੀ | ਉਨ•ਾਂ ਕਿਹਾ ਕਿ ਅਜਿਹੀਆਂ ਰਵਾਇਤੀ ਕਲਾਵਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ 'ਤੇ ਉਭਾਰਨ ਦੀ ਲੋੜ ਹੈ, ਜਿਸ ਨਾਲ ਕਾਰੀਗਰਾਂ ਦੀ ਰੋਜ਼ੀ-ਰੋਟੀ ਨੂੰ ਮਜ਼ਬੂਤੀ ਮਿਲੇਗੀ ਅਤੇ ਪੰਜਾਬ ਦੀ ਸੰਸਕਿ੍ਤਿਕ ਪਛਾਣ ਹੋਰ ਮਜ਼ਬੂਤ ਹੋਵੇਗੀ | ਉਨ•ਾਂ ਕਿਹਾ ਕਿ ਜੰਡਿਆਲਾ ਗੁਰੂ (ਅੰਮਿ੍ਤਸਰ) ਦਾ ਠਠਿਆਰਾਂ ਬਜ਼ਾਰ ਪੰਜਾਬ ਦੀ ਇੱਕ ਇਤਿਹਾਸਕ ਅਤੇ ਵਿਰਾਸਤੀ ਥਾਂ ਹੈ, ਜੋ ਆਪਣੇ ਹੱਥੀਂ ਬਣੇ ਤਾਂਬੇ ਅਤੇ ਪਿੱਤਲ ਦੇ ਬਰਤਨਾਂ ਲਈ ਪੂਰੀ ਦੁਨੀਆ ਵਿਚ ਮਸ਼ਹੂਰ ਹੈ | ਉਨ•ਾਂ ਕਿਹਾ ਕਿ ਇਹ ਠਠਿਆਰਾ ਬਾਜ਼ਾਰ ਸੈਂਕੜੇ ਸਾਲਾਂ ਤੋਂ ਤਾਂਬੇ, ਪਿੱਤਲ ਅਤੇ ਕਾਂਸੇ ਦੇ ਰਵਾਇਤੀ ਬਰਤਨ ਬਣਾਉਣ ਦਾ ਕੇਂਦਰ ਰਿਹਾ ਹੈ ਅਤੇ ਇੱਥੋਂ ਦੇ ਕਾਰੀਗਰ ਹੱਥਾਂ ਨਾਲ ਬਰਤਨਾਂ 'ਤੇ ਨੱਕਾਸ਼ੀ ਅਤੇ ਘੜਾਈ ਦਾ ਕੰਮ ਕਰਦੇ ਹਨ, ਜੋ ਕਿ ਇਕ ਦੁਰਲੱਭ ਕਲਾ ਹੈ | ਰਾਜਪਾਲ ਪੰਜਾਬ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਇਸ ਇਤਿਹਾਸਿਕ ਠਠਿਆਰ ਮੰਡੀ ਨੂੰ ਇੱਕ 'ਵਿਰਾਸਤੀ ਬਾਜ਼ਾਰ' ਵਜੋਂ ਉਭਾਰਨ ਅਤੇ ਇਸ ਨੂੰ ਸੈਰ-ਸਪਾਟਾ ਸਥਾਨ ਵਜੋਂ ਵਿਕਸਤ ਕਰਨ ਦੇ ਯਤਨ ਕੀਤੇ ਜਾ ਰਹੇ ਹਨ | ਉਨ•ਾਂ ਕਿਹਾ ਕਿ ਇਸ ਪ੍ਰੋਜੈਕਟ ਦਾ ਉਦੇਸ਼ ਠਠਿਆਰਾਂ (ਕਾਰੀਗਰਾਂ) ਦੀ ਕਲਾ ਨੂੰ ਸੰਭਾਲਣਾ, ਬਾਜ਼ਾਰ ਦੇ ਬੁਨਿਆਦੀ ਢਾਂਚੇ ਨੂੰ ਸੁਧਾਰਨਾ ਅਤੇ ਇਸ ਨੂੰ ਇੱਕ ਸੈਲਾਨੀ ਆਕਰਸ਼ਣ ਵਜੋਂ ਵਿਕਸਤ ਕਰਨਾ ਹੈ ਤਾਂ ਜੋ ਇੱਥੋਂ ਦੀ ਰਵਾਇਤੀ ਦਸਤਕਾਰੀ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ | ਉਨ•ਾਂ ਲੋਕਾਂ ਨੂੰ ਤਾਂਬੇ ਅਤੇ ਕਹਿਾ ਦੇ ਬਰਤਨ ਵਰਤਣ 'ਤੇ ਜ਼ੋਰ ਦਿੰਦਿਆਂ ਕਿਹਾ ਕਿ ਇਨ•ਾਂ ਦੀ ਵਰਤੋਂ ਨਾਲ ਭਿਆਨਕ ਬਿਮਾਰੀਆਂ ਤੋਂ ਬਚਾਅ ਹੋ ਸਕਦਾ ਹੈ | ਇਸ ਉਪਰੰਤ ਸ੍ਰੀ ਗੁਲਾਬ ਚੰਦ ਕਟਾਰੀਆ ਇਥੋਂ ਦੇ ਊਧਮ ਸਿੰਘ ਚੌਂਕ ਨੇੜੇ ਜੈਨ ਸਥਾਨਕ ਵਿਖੇ ਪੁੱਜੇ ਜਿੱਥੇ ਉਨ•ਾਂ ਨੇ ਕਿਹਾ ਕਿ ਜੈਨ ਸਮਾਜ ਨੇ ਉਨ•ਾਂ ਨੂੰ ਬੁਲਾ ਕੇ ਬਹੁਤ ਮਾਣ ਸਤਿਕਾਰ ਦਿੱਤਾ ਹੈ ਅਤੇ ਉਹ ਬਹੁਤ ਖੁਸ਼ ਹਨ ਉਨ•ਾਂ ਨੇ ਜੈਨ ਸਮਾਜ ਦੀ ਸ਼ਲਾਘਾ ਕੀਤੀ | ਇਸ ਮੌਕੇ ਜੈਨ ਸਮਾਜ ਨੇ ਉਨ•ਾਂ ਦਾ ਸਨਮਾਨ ਕੀਤਾ | ਇਸ ਮੌਕੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ, ਰੈੱਡ ਕਰਾਸ ਸੁਸਾਇਟੀ ਪੰਜਾਬ ਦੇ ਸਕੱਤਰ ਸ਼ਿਵਦੁਲਾਰ ਸਿੰਘ, ਐੱਸ. ਡੀ. ਐੱਮ-1 ਸ਼੍ਰੀਮਤੀ ਅਲਕਾ ਕਾਲੀਆ ਅਤੇ ਹੋਰ ਅਧਿਕਾਰੀ ਹਾਜ਼ਰ ਸਨ |

ਪਿਛਲੀ ਖ਼ਬਰ ਅੱਠਵੀਂ ਦੇ ਆਏ ਨਤੀਜੇ 'ਚ ਸਟੈਂਡਰਡ ਸਕੂਲ ਦੀਆਂ ਮਾਣਮੱਤੀਆਂ ਪ੍ਰਾਪਤੀਆਂ <br/> ਅਗਲੀ ਖ਼ਬਰ ਅਸ਼ੋਕ ਵਾਟਿਕਾ ਪਬਲਿਕ ਸਕੂਲ ਵਿਖੇ ਵਿਸ਼ਵ ਵਿਰਾਸਤ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।