20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਸੇਂਟ ਸੋਲਜਰ ਸੀਨੀਅਰ ਸੈਕੰਡਰੀ ਸਕੂਲ, ਠੱਠੀਆਂ-ਬਾਬਾ ਬਕਾਲਾ ਸਾਹਿਬ ਦਾ 8ਵੀਂ ਦਾ ਨਤੀਜਾ ਸ਼ਾਨਦਾਰ <br/>

ਅਜੀਤ ਡੈਸਕ 12-04-2026
ਬਾਬਾ ਬਕਾਲਾ ਸਾਹਿਬ, 11 ਅਪ੍ਰੈਲ (ਸ਼ੇਲਿੰਦਰਜੀਤ ਸਿੰਘ ਰਾਜਨ) ਇਲਾਕੇ ਦੀ ਨਾਮਵਰ ਵਿਦਿਅਕ ਸੰਸਥਾ ਸੇਂਟ ਸੋਲਜ਼ਰ ਸੀਨੀਅਰ ਸੈਕੰਡਰੀ ਸਕੂਲ, ਠੱਠੀਆਂ-ਬਾਬਾ ਬਕਾਲਾ ਸਾਹਿਬ ਦਾ ਪੰਜਾਬ ਸਕੂਲ ਸਿਖਿਆ ਬੋਰਡ ਵਲੋਂ ਐਲਾਨੇ ਗਏ ਅੱਠਵੀਂ ਸ਼੍ਰੇਣੀ ਸਾਲ 2025-26 ਦਾ ਨਤੀਜਾ 100% ਰਿਹਾ ਹੈ | ਵਿਦਿਆਰਥੀਆਂ ਨੇ ਬੋਰਡ ਪ੍ਰੀਖਿਆ ਵਿਚ ਬਹੁਤ ਵਧੀਆ ਅੰਕ ਹਾਸਿਲ ਕੀਤਾ | ਇਸ ਦੌਰਾਨ ਵਿਦਿਆਰਥਣ ਕੋਮਲਪ੍ਰੀਤ ਕੌਰ 93% ਨਾਲ ਸਕੂਲ ਵਿਚ ਪਹਿਲਾ ਸਥਾਨ ਹਾਂਸਲ ਕੀਤਾ | ਇਸ ਤੋਂ ਇਲਾਵਾ ਖੁਸ਼ਪ੍ਰੀਤ ਕੌਰ ਨੇ 92%, ਦਿਲਰੋਜ ਕੌਰ ਅਤੇ ਰਿਆ ਕੁਮਾਰੀ ਨੇ 91%, ਮੁਸਕਾਨ ਅਤੇ ਹਰਮਨਪ੍ਰੀਤ ਸਿੰਘ ਨੇ 90% ਅੰਕ ਹਾਸਿਲ ਕੀਤੇ | ਸਾਰੇ ਹੀ ਵਿਦਿਆਰਥੀਆਂ ਨੇ ਵਧੀਆ ਅੰਕ ਹਾਸਲ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ | ਇਸ ਮੌਕੇ ਦੌਰਾਨ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਵਿਚ ਕਾਫੀ ਉਤਸ਼ਾਹ ਦੇਖਣ ਨੂੰ ਮਿਲ਼ਿਆ | ਸਕੂਲ ਸਟਾਫ ਨੇ ਬੱਚਿਆਂ ਦਾ ਮੂੰਹ ਮਿੱਠਾ ਕਰਵਾ ਕੇ ਉਨ੍ਹਾਂ ਨੂੰ ਸਨਮਾਨਿਤ ਵੀ ਕੀਤਾ | ਇਸ ਮੌਕੇ ਸਕੂਲ ਦੇ ਐੱਮ. ਡੀ. ਨਿਰਮਲ ਸਿੰਘ ਸਿੱਧੂ, ਸ੍ਰੀਮਤੀ ਸਵਿੰਦਰ ਕੌਰ ਸਿੱਧੂ, ਪਿ੍ੰਸੀਪਲ ਸਿਕੰਦਰ ਸਿੰਘ, ਐਡਮਿਨ ਸੂਰਜ ਸਿੰਘ, ਇੰਚਾਰਜ ਸੁਮਨ, ਮੈਡਮ ਵਰਿੰਦਰ, ਮੈਡਮ ਸਤਿਨਾਮ, ਮੈਡਮ ਅੰਮਿ੍ਤ, ਮੈਡਮ ਪੱਲਵੀ ਅਤੇ ਸਮੂਹ ਸਟਾਫ ਹਾਜ਼ਿਰ ਸੀ |

ਪਿਛਲੀ ਖ਼ਬਰ ਸੰਤ ਬਾਬਾ ਨੱਥਾ ਸਿੰਘ ਜੀ ਮੈਮੋਰੀਅਲ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦਾ ਨਤੀਜਾ ਸ਼ਾਨਦਾਰ <br/> ਅਗਲੀ ਖ਼ਬਰ ਤਪ ਅਸਥਾਨ ਗੁਰਦੁਆਰਾ ਸ੍ਰੀ ਗੁਰੂ ਬਾਬਾ ਹੰਦਾਲ ਵਿਖੇ ਵਿਸਾਖੀ ਸਮਾਗਮ ਸ਼ੁਰੂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।