19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਡਿਪਸ ਸਕੂਲ ਰਈਆ ਵਿਖੇ ਇੰਟਰ ਹਾਊਸ ਪਿਸਟਲ ਅਤੇ ਰਾਈਫਲ ਸ਼ੂਟਿੰਗ ਮੁਕਾਬਲੇ ਕਰਵਾਏ <br/>

ਅਜੀਤ ਡੈਸਕ 12-04-2026
ਰਈਆ, 11 ਅਪ੍ਰੈਲ (ਪ.ਪ.)-ਡਿਪਸ ਸੰਸਥਾਵਾਂ ਦੀ ਸਿਰਮੌਰ ਸੰਸਥਾ ਡਿਪਸ ਸਕੂਲ ਰਈਆ ਵਿਖੇ ਸਕੂਲ ਵਿੱਚ ਵਿਦਿਆਰਥੀਆਂ ਦੀ ਨਿਸ਼ਾਨੇਬਾਜੀ ਦੀ ਪ੍ਰਤਿਭਾ ਨੂੰ ਨਿਖਾਰਨ ਅਤੇ ਉਨਾਂ ਨੂੰ ਅੰਤਰ-ਰਾਸ਼ਟਰੀ ਪੱਧਰ ਦੇ ਸ਼ੂਟਿੰਗ ਮੁਕਬਲਿਆਂ ਲਈ ਤਿਆਰ ਕਰਨ ਦੇ ਮਕਸਦ ਨਾਲ 10 ਮੀਟਰ ਏਅਰ ਪਿਸਟਲ ਅਤੇ ਰਾਈਫਲ ਸ਼ੂਟਿੰਗ ਮੁਕਾਬਲਿਆਂ ਦਾ ਆਯੋਜਨ ਕੀਤਾ ਗਿਆ | ਇਨ੍ਹਾਂ ਮੁਕਾਬਲਿਆਂ ਵਿੱਚ ਡਾਇਮੰਡ, ਆਈਵਰੀ, ਪਰਲ ਅਤੇ ਸਫਾਇਰ ਹਾਊਸ ਦੇ ਲੜਕੇ ਅਤੇ ਲੜਕੀਆਂ ਦੇ ਅੰਡਰ 17 ਅਤੇ ਅੰਡਰ-19 ਦੇ ਮੁਕਾਬਲੇ ਹੋਏ | ਇਸ ਵਿਚ ਵਿਦਿਆਰਥੀਆਂ ਨੇ ਭਾਰੀ ਉਤਸ਼ਾਹ ਨਾਲ ਭਾਗ ਲਿਆ | ਵਿਦਿਆਰਥੀਆਂ ਨੂੰ ਵੱਖ-ਵੱਖ ਰਾਊਾਡਾਂ ਰਾਹੀਂ ਨਿਸ਼ਾਨੇਬਾਜ਼ੀ ਕਰਵਾ ਕੇ ਪਰਖਿਆ ਗਿਆ | ਸਖਤ ਮੁਕਾਬਲੇ ਦੌਰਾਨ ਆਈਵਰੀ ਹਾਊਸ ਦੇ ਪ੍ਰਤੀਯੋਗੀਆਂ ਸੁਖਰਾਜ ਸਿੰਘ, ਬਲਜੀਤ ਸਿੰਘ, ਮੋਹਿਤਇੰਦਰਬੀਰ ਸਿੰਘ, ਮੁਸਕਾਨਪ੍ਰੀਤ ਕੌਰ ਨੇ ਵਧੀਆ ਪ੍ਰਦਰਸ਼ਨ ਕਰਦਿਆਂ ਚੈਂਪੀਅਨਸ਼ਿਪ ਜਿੱਤੀ | ਦੂਜੇ ਸਥਾਨ ਉੱਤੇ ਪਰਲ ਹਾਊਸ ਦੇ ਪ੍ਰਤੀਯੋਗੀਆਂ ਨੇ ਕਬਜ਼ਾ ਕੀਤਾ | ਇਸ ਦੌਰਾਨ ਡਿਪਸ ਸਕੂਲਾਂ ਅਤੇ ਕਾਲਜਾਂ ਦੇ ਸਮੂਹ ਦੇ ਐਮ ਡੀ ਤਰਵਿੰਦਰ ਸਿੰਘ, ਸੀ. ਏ. ਓ. ਰਮਣੀਕ ਸਿੰਘ ਅਤੇ ਜਸ਼ਨ ਸਿੰਘ, ਸੀ ਈ ਓ ਮੋਨਿਕਾ ਮੰਡੋਤਰਾ ਨੇ ਵਿਦਿਆਰਥੀਆਂ ਨੂੰ ਰਾਜ ਪੱਧਰੀ ਅਤੇ ਨੈਸ਼ਨਲ ਲੈਵਲ ਦੀ ਤਿਆਰੀ ਕਰਨ ਲਈ ਪ੍ਰੇਰਿਆ ਅਤੇ ਵੱਡੇ ਮੁਕਾਬਲਿਆਂ ਲਈ ਸਖਤ ਮਿਹਨਤ ਕਰਨ ਲਈ ਕਿਹਾ ਅਤੇ ਜੇਤੂਆਂ ਨੂੰ ਵਧਾਈ ਦਿੱੱਤੀ | ਪਿ੍ੰ: ਜਗਬੀਰ ਸਿੰਘ ਰੰਧਾਵਾ ਨੇ ਬੱਚਿਆਂ ਨੂੰ ਵਧਾਈ ਦਿੰਦਿਆ ਕਿਹਾ ਕਿ ਹਰ ਮੁਕਾਬਲੇ ਨੂੰ ਇੱਕ ਚੁਣੌਤੀ ਦੀ ਤਰ੍ਹਾਂ ਲੈ ਕੇ ਸਖਤ ਪ੍ਰੈਕਟਿਸ, ਹਿੰਮਤ, ਲਗਨ ਆਦਿ ਨਾਲ ਵਿਸ਼ਵ ਪੱਧਰੀ ਨਾਮਣਾ ਖੱਟਿਆ ਜਾ ਸਕਦਾ ਹੈ | ਇਸ ਮੌਕੇ ਐਕਟੀਵਿਟੀ ਇੰਚਾਰਜ ਨਵਰੋਜ ਕੌਰ, ਮਨਜਿੰਦਰ ਕੌਰ, ਰਣਧੀਰ ਸਿੰਘ, ਦਿਲਰਾਜ ਸਿੰਘ, ਚਿਰਾਗ ਸ਼ਰਮਾ, ਪ੍ਰਭਜੋਤ ਕੌਰ, ਖੁਸਬੂ ਸ਼ਰਮਾ ਅਤੇ ਚਾਰੇ ਹਾਊਸਾਂ ਦੇ ਇੰਚਾਰਜ ਅਤੇ ਅਧਿਆਪਕ ਹਾਜਿਰ ਸਨ |

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਵਲੋਂ ਤਖ਼ਤ ਸ੍ਰੀ ਦਮਦਮਾ ਸਾਹਿਬ ਵਿਖੇ ਕਰਵਾਈ ਜਾਣ ਵਾਲੀ ਪੰਥਕ ਕਾਨਫ਼ਰੰਸ ਸੰਬੰਧੀ ਮੀਟਿੰਗ <b... ਅਗਲੀ ਖ਼ਬਰ ਰਣਜੀਤ ਸਿੰਘ ਗਿੱਲ ਵਲੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦਾ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।