19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਮੁੱਖ ਮੰਤਰੀ ਮਾਨ ਵਲੋਂ ਸ੍ਰੀ ਅੰਮਿ੍ਤਸਰ ਸਾਹਿਬ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਤੁਰੰਤ ਲਾਗੂ ਕਰੇ-ਭੋਮਾ, ਖਾਪੜ ਖੇੜੀ <br/>

ਅਜੀਤ ਡੈਸਕ 12-04-2026

ਜੇਠੂਵਾਲ, 11 ਅਪ੍ਰੈਲ (ਮਿੱਤਰਪਾਲ ਸਿੰਘ ਰੰਧਾਵਾ)-ਸਮਾਜ ਸੁਧਾਰ ਸੰਸਥਾ ਪੰਜਾਬ ਦੇ ਪ੍ਰਧਾਨ ਰਣਜੀਤ ਸਿੰਘ ਭੋਮਾ ਤੇ ਨਿਹੰਗ ਬਾਬਾ ਸਤਨਾਮ ਸਿੰਘ ਖਾਪੜ ਖੇੜੀ ਸ਼ਹੀਦ ਬਾਬਾ ਸ਼ਾਮ ਸਿੰਘ ਅਟਾਰੀ ਚੱਕਰਵਰਤੀ ਦਲ ਨੇ ਗੱਲਬਾਤ ਕਰਦਿਆਂ ਕਿਹਾ ਕਿ ਸਚਖੰਡ ਸ੍ਰੀ ਹਰਮਿੰਦਰ ਸਾਹਿਬ ਜੀ ਸ੍ਰੀ ਅੰਮਿਤਸਰ ਸਾਹਿਬ ਜੀ ਤੇ ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ, ਸ੍ਰੀ ਦੁਰਗਿਆਣਾ ਮੰਦਰ ਦੇ ਰਸਤਿਆਂ ਚੌਕ ਮਹਾਂ ਸਿੰਘ ਤੇ ਹਾਲ ਗੇਟ ਕਹੀਆਂ ਵਾਲੇ ਬਾਜ਼ਾਰਾਂ 'ਚ ਤੇ ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਤੋਂ ਦਰਸ਼ਨ ਕਰਨ ਸਮੇਂ ਵੱਖ-ਵੱਖ ਬਜ਼ਾਰਾਂ ਵਿਚ ਚੱਲ ਰਹੀਆਂ ਦੁਕਾਨਾਂ ਮੀਟ, ਮੱਛੀ, ਸਰਾਬ ਦੇ ਠੇਕੇ ਪਾਨ ਬੀੜੀਆਂ ਨੂੰ ਪੱਕੇ ਤੌਰ 'ਤੇ ਬੰਦ ਕਰਾਉਣ ਲਈ ਅਸੀਂ ਪਿਛਲੇ 15 ਸਾਲਾਂ ਤੋਂ ਸਚਖੰਡ ਸ੍ਰੀ ਦਰਬਾਰ ਸਾਹਿਬ ਜੀ ਤੇ ਹੋਰ ਗੁਰਧਾਮਾਂ ਦੇ ਦਰਸ਼ਨ ਕਰਨ ਆ ਰਹੀਆਂ ਸੰਗਤਾਂ ਦੇਸ ਵਿਦੇਸ ਤੋ ਸਭ ਤੋਂ ਪਹਿਲਾਂ ਨਸ਼ਿਆਂ ਦੀਆਂ ਸਾਰੀਆਂ ਦੁਕਾਨਾਂ ਸੰਗਤਾਂ ਦੇ ਮੱਥੇ ਲਗਦੀਆਂ ਹਨ ਤੇ ਦਰਸ਼ਨ ਕਰਨ ਵਾਲੀਆਂ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪਹੁੰਚਦੀਆਂ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੈਬਨਿਟ ਵਿਚ ਮਤਾ ਪਾਸ ਕਰਕੇ ਗੁਰੂ ਨਗਰੀ ਸ੍ਰੀ ਅੰਮਿਤਸਰ ਸਾਹਿਬ ਜੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦੇਣ ਦਾ ਐਲਾਨ ਕੀਤਾ ਗਿਆ ਸੀ, ਪਰ ਪਿਛਲੇ ਚਾਰ ਮਹੀਨੇ ਤੋਂ ਉੱਪਰ ਪਵਿੱਤਰਤਾ ਬਹਾਲੀ ਐਲਾਨ ਹੋਏ ਨੂੰ ਹੋ ਗਏ ਹਨ ਪਰ ਅਜੇ ਤੱਕ ਕੋਈ ਵੀ ਦੁਕਾਨਾਂ ਬੰਦ ਨਹੀਂ ਹੋਈਆਂ ਨਾ ਹੀ ਪਵਿੱਤਰ ਸ਼ਹਿਰ ਦਾ ਦਰਜਾ ਲਾਗੂ ਕੀਤਾ ਗਿਆ | ਭੋਮਾ ਤੇ ਖਾਪੜ ਖੇੜੀ ਨੇ ਮੁੱਖ ਮੰਤਰੀ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਗੁਰੂ ਨਗਰੀ ਸ੍ਰੀ ਅੰਮਿਤਸਰ ਸਾਹਿਬ ਜੀ ਨੂੰ ਪਵਿੱਤਰਤਾ ਬਹਾਲੀ ਐਲਾਨ ਨੂੰ ਤੁਰੰਤ ਪਵਿੱਤਰ ਸ਼ਹਿਰ ਦਾ ਦਰਜਾ ਲਾਗੂ ਕੀਤਾ ਜਾਵੇ | ਇਸ ਮੌਕੇ ਬੀਬੀ ਅਮਰਜੀਤ ਕੌਰ, ਬਾਬਾ ਬਲਵੰਤ ਸਿੰਘ ਖੈਰਾਬਾਦ, ਬਾਬਾ ਬਲਬੀਰ ਸਿੰਘ ਸਮੇਤ ਹੋਰ ਮੈਂਬਰ ਸ਼ਾਮਿਲ ਸਨ |

ਪਿਛਲੀ ਖ਼ਬਰ ਪਵਿੱਤਰ ਸਕੂਲ ਜੇਠੂਵਾਲਾ ਦੇ ਵਿਦਿਆਰਥੀਆਂ ਨੇ ਅੱਠਵੀਂ ਦੇ ਆਏ ਨਤੀਜਿਆਂ 'ਚ ਵੱਖ-ਵੱਖ ਪੁਜੀਸ਼ਨਾਂ ਹਾਸਿਲ ਕੀਤੀਆਂ <br/>... ਅਗਲੀ ਖ਼ਬਰ 'ਆਪ' ਸਰਕਾਰ ਵਲੋਂ ਹੁਣ ਤੱਕ ਦੇ ਰਾਜ ਦੌਰਾਨ ਕੀਤੀਆਂ ਪ੍ਰਾਪਤੀਆਂ ਤੇ ਦਿੱਤੀਆਂ ਸਹੂਲਤਾਂ ਤੋਂ ਲੋਕ ਸੰਤੁਸ਼ਟ-ਤਲਬੀਰ ਗਿੱਲ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।