19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-04-2026

'ਆਪ' ਵਲੋਂ ਸੂਬੇ ਵਿਚ ਕਰਵਾਏ ਗਏ ਵਿਕਾਸ ਕੰਮਾਂ ਨੂੰ ਲੈ ਕੇ ਜਾਵਾਂਗੇ ਲੋਕਾਂ ਵਿਚ : ਤਲਬੀਰ ਗਿੱਲ <br/>

ਅਜੀਤ ਡੈਸਕ 02-04-2026

ਮਜੀਠਾ, 1 ਅਪ੍ਰੈਲ (ਮਨਿੰਦਰ ਸਿੰਘ ਸੋਖੀ, ਜਗਤਾਰ ਸਿੰਘ ਸਹਿਮੀ)-ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਪੰਜਾਬ ਵਿਚ ਆਪਣੇ 4 ਸਾਲਾਂ ਦੇ ਕਾਰਜਕਾਲ ਵਿਚ ਕਰਵਾਏ ਗਏ ਬਹੁਪੱਖੀ ਵਿਕਾਸ ਕਾਰਜਾਂ ਅਤੇ ਸਰਕਾਰ ਬਣਨ ਤੋਂ ਪਹਿਲਾਂ ਲੋਕਾਂ ਨਾਲ ਕੀਤੀਆਂ ਗਾਰੰਟੀਆਂ ਨੂੰ ਪੂਰਾ ਕਰਨ ਨੂੰ ਲੈ ਕੇ 2027 ਦੀਆਂ ਚੋਣਾਂ ਵਿਚ ਵੋਟਾਂ ਮੰਗਣ ਵਾਸਤੇ ਲੋਕਾਂ ਵਿਚ ਜਾਵਾਂਗੇ | ਇਹ ਪ੍ਰਗਟਾਵਾ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਨੇ ਬਲਾਕ ਮਜੀਠਾ ਦੇ ਦਫਤਰ ਵਿਚ ਬਲਾਕ ਸੰਮਤੀ ਮਜੀਠਾ ਦੇ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਆਪਣੇ ਅਹੁਦਿਆਂ ਦਾ ਕਾਰਜ ਭਾਰ ਸੰਭਾਲਣ ਮੌਕੇ ਕਰਵਾਏ ਗਏ ਸਮਾਗਮ ਦੌਰਾਨ ਪਾਰਟੀ ਵਰਕਰਾਂ ਨੂੰ ਸੰਬੋਧਨ ਕਰਨ ਉਪਰੰਤ ਗੱਲਬਾਤ ਕਰਦਿਆਂ ਕੀਤਾ | ਬਲਾਕ ਸੰਮਤੀ ਮਜੀਠਾ ਦੀਆਂ ਚੋਣਾਂ ਵਿਚ ਯਾਦਵਿੰਦਰ ਸਿੰਘ ਪੰਧੇਰ ਚੇਅਰਮੈਨ ਅਤੇ ਰਾਜਵੀਰ ਕੌਰ ਕੋਟਲਾ ਤਰਖਾਣਾ ਵਾਈਸ ਚੇਅਰਪਰਸਨ ਚੁਣੇ ਗਏ ਸਨ ਦੀ ਅੱਜ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਅਮਨਦੀਪ ਸਿੰਘ ਮੰਨਣ ਦੀ ਹਾਜ਼ਰੀ ਵਿਚ ਤਲਬੀਰ ਸਿੰਘ ਗਿੱਲ ਵਲੋਂ ਤਾਜਪੋਸ਼ੀ ਕਰਵਾਈ ਗਈ | ਗਿੱਲ ਨੇ ਨਵ ਨਿਯੁਕਤ ਚੇਅਰਮੈਨ ਅਤੇ ਵਾਈਸ ਚੇਅਰਪਰਸਨ ਨੂੰ ਹਾਰਦਿਕ ਵਧਾਈ ਦਿੱਤੀ | ਇਸ ਮੌਕੇ ਬਲਜਿੰਦਰ ਸਿੰਘ ਛੀਨਾ ਸਿਆਸੀ ਸਕੱਤਰ ਗਿੱਲ, ਚੇਅਰਮੈਨ ਬਲਾਕ ਸੰਮਤੀ ਮਜੀਠਾ ਯਾਦਵਿੰਦਰ ਸਿੰਘ, ਵਾਈਸ ਚੇਅਰਪਰਸਨ ਬੀਬੀ ਰਾਜਵੀਰ ਕੌਰ, ਬੀ.ਡੀ.ਪੀ.ਓ. ਅਮਨਦੀਪ ਸਿੰਘ ਮੰਨਣ, ਪਲਵਿੰਦਰ ਸਿੰਘ ਬਲਾਕ ਸੁਪਰਡੈਂਟ, ਮੁਬਾਰਕ ਸਿੰਘ ਅਕਾਊਾਟੈਂਟ, ਪਰਮਿੰਦਰ ਸਿੰਘ ਉਪਲ, ਬਲਵਿੰਦਰ ਸਿੰਘ ਮਰੜ੍ਹੀ ਕਲਾਂ, ਮਨਵੀਰ ਸਿੰਘ ਵਡਾਲਾ, ਸਾਹਿਬ ਸਿੰਘ ਰੰਗੀਲਪੁਰਾ, ਚੰਨਪ੍ਰੀਤ ਸਿੰਘ ਸਰਪੰਚ ਅਜੈਬਵਾਲੀ, ਪਹਿਲਵਾਨ ਸੁਖਜਿੰਦਰ ਸਿੰਘ ਸੁੱਖ ਭੰਗਵਾਂ, ਬਲਜੀਤ ਸਿੰਘ ਭੰਗਵਾਂ, ਬਲਬੀਰ ਸਿੰਘ ਧਰਮਪੁਰਾ, ਕੁਲਵੰਤ ਸਿੰਘ, ਗੁਰਨਾਮ ਸਿੰਘ ਗਿੱਲ, ਸਿਮਰ ਸਿੰਘ ਸ਼ਾਹ, ਬਿਕਰਮਜੀਤ ਸਿੰਘ ਜਲਾਲਪੁਰਾ, ਪਰਮਜੀਤ ਸਿੰਘ ਮੱਤੇਵਾਲ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਗੁਰਸੇਵਕ ਸਿੰਘ ਮੱਤੇਵਾਲ, ਅਮਰਜੀਤ ਸਿੰਘ ਸਰਪੰਚ ਕਲੇਰ, ਬਲਦੇਵ ਸਿੰਘ ਡੱਡੀਆਂ, ਸਰਪੰਚ ਕੁਲਵੰਤ ਸਿੰਘ, ਗੁਰਜੰਟ ਸਿੰਘ ਕੱਥੂਨੰਗਲ, ਅਮਰਜੋਤ ਸਿੰਘ ਸਰਪੰਚ ਨੰਗਲ ਪੰਨੂੰਆਂ ਸਮੇਤ ਵੱਡੀ ਗਿਣਤੀ ਵਿਚ ਆਪ ਆਗੂ ਤੇ ਵਰਕਰ ਹਾਜ਼ਰ ਸਨ |

ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ ਕਾਰਜਕਾਰੀ ਕਮੇਟੀ ਮੈਂਬਰ ਨਿਯੁਕਤ ਹੋਏ ਆਗੂਆਂ ਨੂੰ ਕੀਤਾ ਸਨਮਾਨਿਤ ਅਗਲੀ ਖ਼ਬਰ ਗਗਨਦੀਪ ਰੰਧਾਵਾ ਦਾ ਪਰਿਵਾਰ ਮੇਰਾ ਆਪਣਾ ਪਰਿਵਾਰ, ਮੈਂ ਉਨ੍ਹਾਂ ਨਾਲ ਹਰ ਸਮੇਂ ਖੜ੍ਹਾਂਗਾ-ਕੁਲਦੀਪ ਸਿੰਘ ਧਾਲੀਵਾਲ <br/...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।