ਮਹਿਤਾ, 1 ਅਪ੍ਰੈਲ (ਜਗਦੀਸ਼ ਸਿੰਘ ਬਮਰਾਹ, ਧਰਮਿੰਦਰ ਸਿੰਘ ਭੰਮਰਾ)-ਰੋਜ਼ਾਨਾ 'ਅਜੀਤ' ਦੇ ਰਈਆ ਸਥਿਤ ਪੱਤਰਕਾਰ ਸ਼ਰਨਬੀਰ ਸਿੰਘ ਕੰਗ ਦੀ ਸਾਲੀ ਅਤੇ ਪਿ੍ੰਸੀਪਲ ਕੁਲਦੀਪ ਸਿੰਘ ਬੁੱਟਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਹਿਤਾ ਨੰਗਲ ਦੇ ਧਰਮਪਤਨੀ ਪਿ੍ੰਸੀਪਲ ਹਰਜਿੰਦਰ ਕੌਰ ਬੁੱਟਰ ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਖੱਬੇ ਰਾਜਪੂਤਾਂ ਜਿਨ੍ਹਾਂ ਦੇ 34 ਸਾਲ 26 ਦਿਨ ਅਤੇ ਇਸ ਸਕੂਲ ਵਿਚ 24 ਸਾਲ ਬੇ-ਦਾਗ ਨੌਕਰੀ ਕਰਨ 'ਤੇ ਸੇਵਾ ਮੁਕਤ ਹੋਣ 'ਤੇ ਉਨ੍ਹਾਂ ਨੂੰ ਸਕੂਲ ਦੇ ਸਮੂਹ ਸਟਾਫ ਵਲੋਂ ਇੱਕ ਸ਼ਾਨਦਾਰ ਵਿਦਾਇਗੀ ਪਾਰਟੀ ਦਿੱਤੀ ਗਈ | ਇਸ ਮੌਕੇ ਸਕੂਲ ਸਟਾਫ ਅਤੇ ਆਏ ਹੋਏ ਰਿਸ਼ਤੇਦਾਰਾਂ ਅਤੇ ਸਕੇ-ਸਬੰਧੀਆਂ ਵਲੋਂ ਹਰਜਿੰਦਰ ਕੌਰ ਨੂੰ ਸ਼ਾਨਦਾਰ ਤੋਹਫੇ ਦੇ ਕੇ ਸਨਮਾਨਿਤ ਕੀਤਾ ਗਿਆ | ਉਪਰੰਤ ਪਿ੍ੰਸੀ: ਹਰਜਿੰਦਰ ਕੌਰ ਨੂੰ ਫੁੱਲਾਂ ਨਾਲ ਸ਼ਿੰਗਾਰੀ ਹੋਈ ਗੱਡੀ ਰਾਹੀਂ ਸਕੂਲ ਸਟਾਫ ਵਲੋਂ ਵਿਰਾਸਤ ਪੈਲੇਸ ਲਿਜਾਇਆ ਗਿਆ ਜਿੱਥੇ ਪਿ੍ੰਸ: ਹਰਜਿੰਦਰ ਕੌਰ ਵਲੋਂ ਵੀ ਪਾਰਟੀ ਦਿੱਤੀ ਗਈ | ਇਸ ਮੌਕੇ ਮੈਡਮ ਹਰਜਿੰਦਰਪਾਲ ਕੌਰ, ਮਾ: ਅਮਨਦੀਪ ਸ਼ਰਮਾ, ਮੈਡਮ ਰਮਨਦੀਪ ਕੌਰ, ਮੈਡਮ ਕੰਵਲਜੀਤ ਕੌਰ, ਮੈਡਮ ਸਿਮੀ, ਮਾ: ਕੁਲਜੀਤ ਕੁਮਾਰ, ਮਾ: ਗੁਰਪ੍ਰੀਤ ਸਿੰਘ, ਮੈਡਮ ਸਿੰਮੀ, ਮਾ:ਸੰਦੀਪ ਸਿੰਘ ,ਮੈਡਮ ਕੰਵਲਜੀਤ ਕੌਰ ,ਮਾ:ਪਰਗਟ ਸਿੰਘ,ਮਾ:ਕਿ੍ਸ਼ਨਾ ਸ਼ਰਮਾ,ਮਾ:ਬਲਵਿੰਦਰ ਸਿੰਘ,ਮਾ:ਵਰਿੰਦਰ ਕੁਮਾਰ, ਮਾ: ਸਰਬਜੀਤ ਕੌਰ, ਮੈਡਮ ਭਾਵਨਾ, ਮਾ: ਦਮਨਜੀਤ ਸਿੰਘ, ਮੈਡਮ ਮਨਵੀਨ ਕੌਰ, ਕੇਵਲ ਸਿੰਘ, ਸਰਪੰਚ ਪਰਮਜੀਤ ਕੌਰ, ਹਰਜਿੰਦਰਪਾਲ ਸਿੰਘ, ਅਰਵਿੰਦਰ ਸਿੰਘ, ਟਿੰਪਲ, ਨਵਨੀਤ, ਕੁਲਵਿੰਦਰ ਕੌਰ, ਮਨਦੀਪ ਕੌਰ, ਸਿਮਰਨਜੀਤ ਕੌਰ, ਸ਼ਰਨਬੀਰ ਸਿੰਘ ਕੰਗ, ਬਲਜੀਤ ਕੌਰ ਕੰਗ, ਡਾ: ਜਗਜੀਤ ਸਿੰਘ ਰਿਆੜ, ਡਾ: ਬਲਜਿੰਦਰ ਕੌਰ ਰਿਆੜ, ਮਨਿੰਦਰ ਕੌਰ ਧਾਲੀਵਾਲ, ਡਾ: ਮੌਸਮਪ੍ਰੀਤ ਕੌਰ ਬੁੱਟਰ ਆਦਿ ਹਾਜ਼ਰ ਸਨ |