20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਪਿ੍ਤਪਾਲ ਸਿੰਘ ਪੱਡਾ ਰਈਆ ਦਾਣਾ ਮੰਡੀ ਰਈਆ ਯੂਨੀਅਨ ਦੂਜੇ ਧੜੇ ਦੇ ਪ੍ਰਧਾਨ ਅਤੇ ਕੋਮਲ ਸਿੰਘ ਮਾਨ ਸਰਪ੍ਰਸਤ ਨਿਯੁਕਤ

ਅਜੀਤ ਡੈਸਕ 31-03-2026

ਰਈਆ, 30 ਮਾਰਚ (ਸ਼ਰਨਬੀਰ ਸਿੰਘ ਕੰਗ)-ਦਾਣਾ ਮੰਡੀ ਯੂਨੀਅਨ ਰਈਆ ਦੇ ਦੂਜੇ ਧੜੇ ਦੇ ਪ੍ਰਧਾਨ ਦੀ ਸਰਬਸੰਮਤੀ ਨਾਲ ਚੋਣ ਹੋਈ ਜਿਸ ਵਿਚ ਪਿ੍ਤਪਾਲ ਸਿੰਘ ਪੱਡਾ ਨੂੰ ਪ੍ਰਧਾਨ ਅਤੇ ਕੋਮਲ ਸਿੰਘ ਮਾਨ ਨੂੰ ਪਦ ਉੱਨਤ ਕਰਕੇ ਸਰਪ੍ਰਸਤ ਨਿਯੁਕਤ ਕੀਤਾ ਗਿਆ | ਬਹੁਗਿਣਤੀ ਆੜ੍ਹਤੀਆਂ ਨੇ ਪਿ੍ਤਪਾਲ ਸਿੰਘ ਪੱਡਾ ਤੇ ਸਹਿਤਮੀ ਜਤਾਈ ਅਤੇ ਕੋਮਲ ਸਿੰਘ ਮਾਨ ਨੇ ਸਿਰੋਪਾਓ ਪਾ ਕੇ ਪਿ੍ਤਪਾਲ ਸਿੰਘ ਪੱਡਾ ਨੂੰ ਵਧਾਈ ਦਿੱਤੀ | ਚੋਣ ਤੋਂ ਬਾਅਦ ਪਿ੍ਤਪਾਲ ਸਿੰਘ ਪੱਡਾ ਪ੍ਰਧਾਨ ਅਤੇ ਸਰਪ੍ਰਸਤ ਕੋਮਲ ਸਿੰਘ ਮਾਨ ਚੇਅਰਮੈਨ ਮਾਰਕੀਟ ਕਮੇਟੀ ਰਈਆ ਸੁਰਜੀਤ ਸਿੰਘ ਕੰਗ ਦੇ ਦਫਤਰ ਪਹੁੰਚੇ ਜਿਥੇ ਚੇਅਰਮੈਨ ਕੰਗ ਨੇ ਪਿ੍ਤਪਾਲ ਸਿੰਘ ਪੱਡਾ ਨੂੰ ਸਿਰੋਪਾਓ ਪਾ ਕੇ ਵਧਾਈ ਦਿੱਤੀ ਅਤੇ ਕਿਹਾ ਕਿ ਆਪਣਾ ਕੰਮ ਪੂਰੀ ਇਮਾਨਦਾਰੀ ਅਤੇ ਮੇਹਨਤ ਨਾਲ ਕਰਨ | ਇਸ ਮੌਕੇ ਉਨ੍ਹਾਂ ਨਾਲ ਪਿਆਰਾ ਸਿੰਘ ਸੇਖੋ, ਦਵਿੰਦਰ ਸਿੰਘ ਭੰਗੂ, ਰਾਜਨ ਵਰਮਾ, ਰਾਮ ਲੁਭਾਇਆ, ਜਸਬੀਰ ਸਿੰਘ ਨਾਹਰਾ, ਸੁਰਿੰਦਰ ਕੁਮਾਰ ਧੰਨਾ, ਜੈਮਲ ਸਿੰਘ ਖੋਜਕੀਪੁਰ, ਲਵਲੀ ਲੱਖੂਵਾਲ, ਬਬਲੂ ਮੱਤੇਵਾਲ, ਯਾਦ ਸੰਧੂ, ਰਾਕੇਸ਼ ਉੱਪਲ, ਸੁਰਿੰਦਰ ਕੰਗ, ਜੋਬਨਜੀਤ ਕਮਿਸ਼ਨ ਏਜੰਟ, ਗੁਰਦੇਵ ਸਿੰਘ ਰਜਧਾਨ, ਗੱਜਣ ਸਿੰਘ ਧੂਲਕਾ, ਗੁਰਵਿੰਦਰ ਸਿੰਘ, ਨਾਨਕ ਸਿੰਘ ਆਦਿ ਆੜਤੀਏ ਸਾਹਿਬਾਨ ਹਾਜ਼ਰ ਸਨ |

ਪਿਛਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੂੰ ਢਾਹ ਲਾਉਣ ਵਾਲੇ ਵਿਰੋਧੀਆਂ ਦੀਆਂ ਚਾਲਾਂ ਕਦੇ ਵੀ ਕਾਮਯਾਬ ਨਹੀਂ ਹੋਣਗੀਆਂ- ਰਣੀਕੇ ਜੇਠੂਵਾਲ... ਅਗਲੀ ਖ਼ਬਰ ਸ਼ਰਾਰਤੀ ਅਨਸਰਾਂ ਨੂੰ ਸਿਰ ਨਹੀਂ ਚੱਕਣ ਦਿੱਤਾ ਜਾਵੇਗਾ : ਐੱਸ. ਐੱਚ. ਓ. ਹਰਪਾਲ ਸਿੰਘ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।