ਚੋਗਾਵਾਂ, 30 ਮਾਰਚ (ਗੁਰਵਿੰਦਰ ਸਿੰਘ ਕਲਸੀ)-ਵਿਧਾਨ ਸਭਾ ਹਲਕਾ ਰਾਜਾਸਾਂਸੀ ਦੇ ਕਸਬਾ ਲੋਪੋਕੇ ਤੋਂ ਸਾਬਕਾ ਵਿਧਾਇਕ ਤੇ ਹਲਕਾ ਇੰਚਾਰਜ ਜਥੇ. ਵੀਰ ਸਿੰਘ ਲੋਪੋਕੇ ਨੇ ਪੁਲਿਸ ਥਾਣਾ ਭਿੰਡੀ ਸੈਦਾਂ ਵਿਖੇ ਅਣਪਛਾਤੇ ਵਿਅਕਤੀਆਂ ਵਲੋਂ ਧਮਾਕਾ ਕਰਨ ਤੇ ਪੰਜਾਬ ਦੀ ਕਾਨੂੰਨ ਵਿਵਸਥਾ 'ਤੇ ਸਵਾਲ ਉਠਾਏ ਹਨ | ਉਨ੍ਹਾਂ ਕਿਹਾ ਕਿ ਕਾਨੂੰਨ ਵਿਵਸਥਾ ਅੱਜ ਪੰਜਾਬ ਦਾ ਇਕ ਅਹਿਮ ਮੁੱਦਾ ਬਣ ਗਿਆ ਹੈ ਕਿਉਂਕਿ ਗੈਂਗਸਟਰ ਬੇਖੌਫ ਹੋ ਕੇ ਪੰਜਾਬੀਆਂ ਉੱਤੇ ਹਮਲੇ ਕਰ ਰਹੇ ਹਨ ਪਰ ਪੁਲਿਸ ਅਤੇ ਪੰਜਾਬ ਸਰਕਾਰ ਸੁੱਤੀ ਪਈ ਹੈ | ਪੰਜਾਬ ਦੇ ਲੋਕ ਹੁਣ ਘਰਾਂ ਦੇ ਅੰਦਰ ਵੀ ਮਹਿਫੂਜ਼ ਨਹੀਂ ਰਹੇ | ਪਿੰਡਾਂ ਵਿਚ ਆਏ ਦਿਨ ਹੋ ਰਹੀ ਗੋਲਾਬਾਰੀ ਅਤੇ ਫਿਰੌਤੀਆਂ ਮੰਗਣ ਕਾਰਨ ਵਪਾਰੀ ਅਤੇ ਦੁਕਾਨਦਾਰ ਸਹਿਮ ਦੇ ਮਾਹੌਲ ਵਿਚ ਜੀ ਰਹੇ ਹਨ | ਪੰਜਾਬ ਵਾਸੀ 'ਆਪ' ਨੂੰ ਵੋਟਾਂ ਪਾ ਕੇ ਪਛਤਾ ਰਹੇ ਹਨ, ਉਹ 2027 ਦੀ ਉਡੀਕ ਵਿਚ ਹਨ ਤਾਂ ਜੋ ਵੋਟਾਂ ਰਾਹੀਂ 'ਆਪ' ਨੂੰ ਸਬਕ ਸਿਖਾਇਆ ਜਾ ਸਕੇ | ਹਰੇਕ ਵਰਗ ਦੀ ਹਿਤੈਸ਼ੀ ਅਤੇ ਪੰਜਾਬ 'ਚ ਅਮਨ ਸ਼ਾਂਤੀ ਕਾਇਮ ਰੱਖਣ ਵਾਲੀ ਸ਼੍ਰੋਮਣੀ ਅਕਾਲੀ ਦਲ ਬਾਦਲ ਪਾਰਟੀ ਦੀ ਸਰਕਾਰ ਲਿਆਈ ਜਾ ਸਕੇ |
ਪੰਜਾਬ 'ਚ ਕਾਨੂੰਨ ਵਿਵਸਥਾ ਕਾਇਮ ਰੱਖਣ 'ਚ 'ਆਪ' ਸਰਕਾਰ ਬੁਰੀ ਤਰ੍ਹਾਂ ਫੇਲ੍ਹ ਸਾਬਤ ਹੋਈ : ਲੋਪੋਕੇ
ਅਜੀਤ ਡੈਸਕ
31-03-2026