19-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-03-2026

ਪੀ. ਐਂਡ ਐਮ. ਸਰਕਲ ਅੰਮਿ੍ਤਸਰ ਦੇ ਉਪ ਮੁੱਖ ਚੀਫ ਇੰਜੀਨੀਅਰ ਨਾਲ ਮੀਟਿੰਗ

ਅਜੀਤ ਡੈਸਕ 08-03-2026
ਅੰਮਿ੍ਤਸਰ, 7 ਮਾਰਚ (ਰਾਜੇਸ਼ ਕੁਮਾਰ ਸ਼ਰਮਾ)-ਇੰਪਲਾਈਜ਼ ਫੈੱਡਰੇਸ਼ਨ ਪੰਜਾਬ ਰਾਜ ਬਿਜਲੀ ਬੋਰਡ ਪਾਵਰਕਾਮ ਟਰਾਂਸਕੋ ਕੇਸਰੀ ਝੰਡਾ ਚਾਹਲ ਪੰਜਾਬ ਦੇ ਪ੍ਰ੍ਰਧਾਨ ਗੁਰਵੇਲ ਸਿੰਘ ਬਲਪੁਰੀਆ ਦੀ ਅਗਵਾਈ 'ਚ ਚਲ ਰਹੀ ਜਥੇਬੰਦੀ ਦੇ ਸੀਨੀਅਰ ਬਲਵਿੰਦਰ ਸਿੰਘ ਬਠੇ ਭੈਣੀ ਦੀ ਪ੍ਰਧਾਨਗੀ ਹੇਠ ਇਕ ਵਿਸ਼ੇਸ ਮੀਟਿੰਗ ਪੀ. ਐਂਡ ਐਮ. ਸਰਕਲ ਅੰਮਿ੍ਤਸਰ ਦੇ ਉਪ ਮੁੱਖ ਚੀਫ ਇੰਜੀਨੀਅਰ ਰਾਜੀਵ ਕਪੂਰ ਨਾਲ ਉਨ੍ਹਾਂ ਦੇ ਦਫਤਰ ਵਿਖੇ ਹੋਈ | ਇਸ ਮੌਕੇ ਸਰਕਲ ਪੀ. ਐਂਡ ਐਮ. ਅੰਮਿ੍ਤਸਰ ਅਧੀਨ 66 ਕੇ. ਵੀ. ਸਬ ਸਟੇਸ਼ਨਾਂ 'ਤੇ ਡਿਊਟੀਆਂ ਕਰਦੇ ਬਿਜਲੀ ਮੁਲਾਜ਼ਮਾਂ ਦੀਆਂ ਓਵਰ ਟਾਈਮ ਸਮੇਤ ਲਟਕਦੀਆਂ ਆ ਰਹੀਆਂ ਮੰਗਾਂ ਤੇ ਮੁਸ਼ਕਲਾਂ 'ਤੇ ਅਹਿਮ ਵਿਚਾਰ ਵਟਾਂਦਰਾ ਕਰਨ ਉਪਰੰਤ ਕਈ ਫੈਸਲੇ ਲਏ ਗਏ | ਇਸ ਮੀਟਿੰਗ 'ਚ ਬਾਰਡਰ ਜ਼ੋਨ ਅੰਮਿ੍ਤਸਰ ਦੇ ਜਸਪ੍ਰੀਤ, ਰਛਪਾਲ ਸਿੰਘ ਕਾਹਲੋਂ, ਕੁਲਦੀਪ ਸਿੰਘ ਕਾਹਨੂੰਵਾਨ, ਰਣਜੀਤ ਸਿੰਘ ਪ੍ਰਧਾਨ ਮੰਡਲ ਅਜਨਾਲਾ, ਜੇਮਜ ਭੱਟੀ ਪ੍ਰਧਾਨ ਪੀ. ਐਂਡ. ਐਮ. ਜੋਨ ਲੁਧਿਆਣਾ, ਰਵੀ ਪ੍ਰਤਾਪ 66 ਕੇ ਵੀ ਢੱਡੇ, ਗੁਰਪਿੰਦਰ ਸਿੰਘ ਸਕੱਤਰ ਪੀ. ਐਂਡ ਐਮ. ਮੰਡਲ ਅੰਮਿ੍ਤਸਰ, ਸਤਨਾਮ ਸਿੰਘ 66 ਕੇ ਵੀ ਸ਼ਾਹਪਰ ਗੋਰਾਇਆ, ਬਲਜੀਤ ਸਿੰਘ 66 ਕੇ ਵੀ ਸ਼ਾਹਪੁਰ ਗੋਰਾਇਆ, ਹਰਮੀਤ ਸਿੰਘ ਸੀਨੀਅਰ ਆਗੂ ਇੰਪ. ਫੈਡਰੇਸਨ 66 ਕੇ ਵੀ ਡੇਰਾ ਬਾਬਾ ਨਾਨਕ, ਅੰਮਿ੍ਤਪਾਲ ਸਿੰਘ 66 ਕੇ ਵੀ ਡੇਰਾ ਬਾਬਾ ਨਾਨਕ, ਫੈਡਰੇਸਨ ਦੇ ਸੀਨੀਅਰ ਆਗੂ ਸਤਨਾਮ ਸਿੰਘ, ਪ੍ਰਭਜੋਤ ਸਿੰਘ ਸਕੱਤਰ ਮੰਡਲ ਅਜਨਾਲਾ, ਵਧੀਕ ਨਿਗਰਾਨ ਇੰਜੀਨੀਅਰ ਪੀ. ਐਂਡ ਐਮ. ਮੰਡਲ ਅੰਮਿ੍ਤਸਰ ਜਗਤਾਰ ਸਿੰਘ ਮੌਜੂਦ ਸਨ | ਇਸ ਮੌਕੇ ਫੈਡਰੇਸ਼ਨ ਵਫ਼ਦ ਨੂੰ ਉਪ ਮੁੱਖ ਚੀਫ ਇੰਜੀਨੀਅਰ ਰਾਜੀਵ ਕਪੂਰ ਨੇ ਮੀਟਿੰਗ ਦੌਰਾਨ ਮੁਲਾਜ਼ਮਾਂ ਦੀਆਂ ਦਰਪੇਸ਼ ਮੰਗਾਂ ਦਾ ਪਹਿਲ ਦੇ ਆਧਾਰ 'ਤੇ ਹੱਲ ਕਰਨ ਦਾ ਭਰੋਸਾ ਦਿੱਤਾ |
ਪਿਛਲੀ ਖ਼ਬਰ ਇਤਿਹਾਸਕ ਪਿੰਡ ਸੁਲਤਾਨਵਿੰਡ ਦੀ ਪੱਤੀ ਮਲਕੋ ਵਿਖੇ ਲੱਗੇ ਕੂੜੇ ਦੇ ਢੇਰ ਸ਼ਰਧਾਲੂ ਤੇ ਇਲਾਕਾ ਨਿਵਾਸੀ ਪ੍ਰੇਸ਼ਾਨ ਅਗਲੀ ਖ਼ਬਰ ਵਿਸ਼ਵ ਮਹਿਲਾ ਦਿਵਸ ਮੌਕੇ ਈ.ਐੱਮ.ਸੀ. ਹਸਪਤਾਲ ਵਲੋਂ ਜਾਗਰੂਕਤਾ ਮੁਹਿੰਮ ਦਾ ਆਗਾਜ਼ : ਡਾ. ਸ੍ਰੀਵਸਾਤਵਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।