03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਪਿੰਡ ਚਵਿੰਡਾ ਕਲਾਂ ਵਿਖੇ ਸ਼ਹੀਦ ਸਿੰਘਣੀਆਂ ਦੀ ਯਾਦ 'ਚ ਸ਼ਹੀਦੀ ਸਮਾਗਮ <br/>

ਅਜੀਤ ਡੈਸਕ 02-03-2026
ਚੋਗਾਵਾਂ, 1 ਮਾਰਚ (ਗੁਰਵਿੰਦਰ ਸਿੰਘ ਕਲਸੀ)-ਸੰਨ 1726 ਈ. ਨੂੰ ਮੁਗਲ ਫੌਜ ਨਾਲ ਡੱਟ ਕੇ ਮੁਕਾਬਲਾ ਕਰਕੇ ਸ਼ਹੀਦ ਹੋਏ ਸਿੰਘ ਸਿੰਘਣੀਆਂ ਦੀ ਯਾਦ ਨੂੰ ਸਮਰਪਿਤ ਸਾਲਾਨਾ ਸ਼ਹੀਦੀ ਸਮਾਗਮ ਗੁਰਦੁਆਰਾ ਸ਼ਹੀਦ ਸਿੰਘ ਸਿੰਘਣੀਆਂ ਪਿੰਡ ਚਵਿੰਡਾ ਕਲਾਂ, ਵਿਚਲਾ ਕਿਲ੍ਹਾ ਵਿਖੇ ਸਮੂਹ ਪਿੰਡ ਵਾਸੀਆਂ ਦੇ ਸਹਿਯੋਗ ਨਾਲ ਕਰਵਾਇਆ ਗਿਆ | ਗੁਰਦੁਆਰਾ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ | ਉਪਰੰਤ ਸਜੇ ਦੀਵਾਨ ਵਿਚ ਭਾਈ ਕਰਨ ਰਾਜ ਸਿੰਘ ਦੇ ਕੀਰਤਨੀ ਜਥੇ ਨੇ ਕਥਾ ਕੀਰਤਨ ਕਰਦਿਆਂ ਗੁਰੂ ਇਤਿਹਾਸ ਦੀ ਸਾਂਝ ਪਾਈ | ਆਏ ਹੋਏ ਜਥੇ ਨੂੰ ਜਸਪਾਲ ਸਿੰਘ ਮੈਂਬਰ ਤੇ ਹੋਰਨਾਂ ਵਲੋਂ ਗੁਰੂ ਘਰ ਦੀ ਬਖਸ਼ਿਸ਼ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ ਗਿਆ | ਗੁਰੂ ਕੇ ਲੰਗਰ ਅਤੁੱਟ ਵਰਤੇ | ਇਸ ਮੌਕੇ ਸਰਪੰਚ ਗੁਰਭੇਜ ਸਿੰਘ ਸ਼ਾਹ ਪ੍ਰਧਾਨ, ਗ੍ਰੰਥੀ ਗੁਰਸੇਵਕ ਸਿੰਘ, ਜਸਪਾਲ ਸਿੰਘ ਮੈਂਬਰ, ਬਲਦੇਵ ਸਿੰਘ, ਦਿਲਬਾਗ ਸਿੰਘ ਮੈਂਬਰ, ਗੁਰਕੀਰਤ ਸਿੰਘ, ਬਲਦੇਵ ਸਿੰਘ ਪ੍ਰਧਾਨ ਕਿਸਾਨ ਯੂਨੀਅਨ, ਮੇਜਰ ਸਿੰਘ ਭਿੰਡਰ, ਦਿਲਬਾਗ ਸਿੰਘ, ਬਲਦੇਵ ਸਿੰਘ, ਸਾਹਿਬ ਸਿੰਘ ਯੂ.ਪੀ., ਬਲਦੇਵ ਸਿੰਘ ਪਰਜਾਪਤ, ਗੁਰਮੁਖ ਸਿੰਘ ਮੈਂਬਰ, ਸੁਖਵੰਤ ਸਿੰਘ, ਹਰਭਜਨ ਸਿੰਘ, ਦਿਲਬਾਗ ਸਿੰਘ, ਇਕਬਾਲ ਸਿੰਘ ਨੰਬਰਦਾਰ, ਤਰਸੇਮ ਸਿੰਘ, ਬਾਬਾ ਕੁਲਦੀਪ ਸਿੰਘ, ਸਰਜੀਤ ਸਿੰਘ ਗਿੱਲ, ਡਾ.ਗੋਪੀ, ਗ੍ਰੰਥੀ ਪਰਮਜੀਤ ਸਿੰਘ, ਜਸਪਾਲ ਸਿੰਘ ਬਾਦਲ, ਲਾਡੀ ਸਿੰਘ ਸਮੇਤ ਵੱਡੀ ਗਿਣਤੀ ਵਿਚ ਪਿੰਡ ਦੀਆਂ ਸੰਗਤਾਂ ਹਾਜ਼ਰ ਸਨ |

ਪਿਛਲੀ ਖ਼ਬਰ ਪਿੰਡ ਕੋਹਾਲੀ ਦੇ ਗੁਰਦੁਆਰਾ ਬਾਬਾ ਜਾਗੋ ਸ਼ਹੀਦ ਵਿਖੇ ਕਰਵਾਇਆ ਪੰਜਵਾਂ ਕਬੱਡੀ ਕੱਪ <br/> ਅਗਲੀ ਖ਼ਬਰ ਪਿੰਡ ਤਰਸਿੱਕਾ ਦੀ ਦਾਣਾ ਮੰਡੀ 'ਚ ਹੋਲਾ ਮਹੱਲਾ ਜਾਣ ਵਾਲੀ ਸੰਗਤ ਲਈ ਲੰਗਰ ਲਗਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।