04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸਾਲਾਨਾ ਸਿਮਰਨ ਅਭਿਆਸ ਸਮਾਗਮ ਅੱਜ ਤੋਂ

ਅਜੀਤ ਡੈਸਕ 02-03-2026
ਤਰਸਿੱਕਾ, 1 ਮਾਰਚ (ਅਤਰ ਸਿੰਘ ਤਰਸਿੱਕਾ)-ਭਾਈ ਸਾਹਿਬ ਭਾਈ ਸੇਵਾ ਸਿੰਘ ਜੀ ਬਾਨੀ ਬ੍ਰਹਮ ਗਿਆਨ ਕੇਂਦਰ ਮੋਗਾ ਤੇ ਭਾਈ ਬਲਬੀਰ ਸਿੰਘ ਤਰਮਾਲਾਂ ਵਾਲੇ ਗੁਰਦੁਆਰਾ ਪ੍ਰਭ ਮਿਲਨੇ ਕਾ ਚਾਓ ਮੋਗਾ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪਿੰਡ ਰਸੂਲਪੁਰ ਖੁਰਦ ਵਿਖੇ ਤਿੰਨ ਰੋਜਾ ਸਿਮਰਨ ਅਭਿਆਸ ਸਮਾਗਮ ਕੱਲ੍ਹ 2 ਮਾਰਚ ਸੋਮਵਾਰ ਤੋਂ ਸ਼ੁਰੂ ਹੋ ਕੇ ਤਿੰਨ ਤੇ ਚਾਰ ਮਾਰਚ ਤੱਕ ਚੱਲੇਗਾ | ਜਿਸ ਵਿਚ ਪ੍ਰਸਿੱਧ ਕੀਰਤਨੀ, ਢਾਡੀ ਤੇ ਕਵੀਸ਼ਰੀ ਜਥੇ ਵਾਰਾਂ ਨਾਲ ਸੰਗਤਾਂ ਨੂੰ ਗੁਰੂ ਚਰਨਾਂ ਨਾਲ ਜੋੜਨਗੇ | ਇਸ ਸਮਾਗਮ 'ਚ 4 ਮਾਰਚ ਨੂੰ ਭਾਈ ਬਲਬੀਰ ਸਿੰਘ ਤਰਮਾਲਾਂ ਵਾਲੇ ਸ਼ਾਮ 7 ਤੋਂ ਰਾਤ 11 ਵਜੇ ਤੱਕ ਸੰਗਤਾਂ ਨੂੰ ਕੀਰਤਨ ਤੇ ਕਥਾ ਰਾਹੀਂ ਗੁਰੂ ਚਰਨਾਂ ਨਾਲ ਜੋੜਨਗੇ | ਇਲਾਕੇ ਦੀ ਸਾਧ ਸੰਗਤ ਨੂੰ ਇਸ ਸਿਮਰਨ ਅਭਿਆਸ ਸਮਾਗਮ 'ਚ ਹੁੰਮ ਹੁੰਮਾ ਕੇ ਪਹੁੰਚਣ ਦੀ ਅਪੀਲ ਕੀਤੀ ਗਈ ਹੈ | ਗੁਰੂ ਕਾ ਲੰਗਰ ਅਤੁੱਟ ਵਰਤੇਗਾ |
ਪਿਛਲੀ ਖ਼ਬਰ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਵਲੋਂ ਬਰਨਾਲਾ ਮਹਾਂਰੈਲੀ ਵਿਚ ਪਹੁੰਚੇ ਅਹੁਦੇਦਾਰਾਂ ਤੇ ਵਰਕਰਾਂ ਦਾ ਧੰਨਵਾਦ <... ਅਗਲੀ ਖ਼ਬਰ ਹੋਲੇ ਮਹੱਲੇ 'ਤੇ 3 ਤੇ 4 ਮਾਰਚ ਨੂੰ ਓਠੀਆਂ ਦੇ ਬਾਜ਼ਾਰ ਬੰਦ ਰਹਿਣਗੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।