04-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਬਰਨਾਲਾ ਕਾਂਗਰਸ ਰੈਲੀ ਨੇ ਵਿਰੋਧੀਆਂ ਦੇ ਭਰਮ ਭੁਲੇਖੇ ਕੀਤੇ ਦੂਰ-ਸੱਚਰ <br/>

ਅਜੀਤ ਡੈਸਕ 02-03-2026
ਕੱਥੂਨੰਗਲ, 1 ਮਾਰਚ (ਦਲਵਿੰਦਰ ਸਿੰਘ ਰੰਧਾਵਾ)-ਵਿਧਾਨ ਸਭਾ ਹਲਕਾ ਮਜੀਠਾ ਦੇ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਤੇ ਸੀਨੀਅਰ ਕਾਂਗਰਸੀ ਆਗੂ ਭਗਵੰਤ ਪਾਲ ਸਿੰਘ ਸੱਚਰ ਨੇ ਬਰਨਾਲਾ 'ਚ ਹੋਈ ਕਾਂਗਰਸ ਪਾਰਟੀ ਦੀ ਬੇਮਿਸਾਲ ਰੈਲੀ ਤੋਂ ਪਰਤਦਿਆਂ ਅੱਜ ਆਪਣੇ ਪਿੰਡ ਕੱਥੂਨੰਗਲ ਵਿਖੇ ਇਕ ਸਮਾਗਮ 'ਚ ਸ਼ਿਰਕਤ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਰੈਲੀ ਨੇ ਸਾਰੇ ਰਾਜਸੀ ਵਿਰੋਧੀਆਂ ਤੇ ਸੱਤਾਧਾਰੀ ਪਾਰਟੀ ਦੇ ਵੀ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ | ਸੱਚਰ ਨੇ ਕਿਹਾ ਕਿ ਲੋਕਾਂ ਦਾ ਆਪ ਮੁਹਾਰੇ ਆਇਆ ਵੱਡਾ ਹੜ੍ਹ ਇਹ ਸੰਕੇਤ ਦੇ ਗਿਆ ਕਿ ਪੰਜਾਬ ਦੇ ਲੋਕ ਇਸ ਸਰਕਾਰ ਤੋਂ ਬੇਹੱਦ ਦੁਖੀ ਹਨ ਕਿਉਂਕਿ ਇਹ ਸਰਕਾਰ ਹਰੇਕ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ, ਸੂਬੇ 'ਚ ਕਾਨੂੰਨ ਵਿਵਸਥਾ ਦੀ ਵਿਗੜਦੀ ਹਾਲਤ ਤੋਂ ਹਰ ਵਿਅਕਤੀ ਪੀੜਾ ਮਹਿਸੂਸ ਕਰ ਰਿਹਾ ਹੈ | ਸੱਚਰ ਨੇ ਕਿਹਾ ਕਿ 2027 ਵਿਚ ਪੰਜਾਬ ਦੇ ਅੰਦਰ ਇਕ ਸੂਬਾ ਪੱਧਰੀ ਲਹਿਰ ਚੱਲੇਗੀ ਜੋ ਇਨ੍ਹਾਂ ਅਨਾੜੀ ਬਦਲਾਅ ਵਾਲਿਆਂ ਨੂੰ ਉਲਟਾ 2022 ਦੀ ਤਰਜ਼ 'ਤੇ ਬਦਲਾ ਲੈ ਕੇ ਕਾਂਗਰਸ ਦੇ ਹੱਕ ਵਿਚ ਫਤਵਾ ਦੇਣਗੇ | ਇਸ ਮੌਕੇ ਬਲਾਕ ਪ੍ਰਧਾਨ ਨਵਤੇਜਪਾਲ ਸਿੰਘ ਸੋਹੀਆਂ, ਕੁਲਵੰਤ ਸਿੰਘ ਦਬੁਰਜੀ, ਨਿਸ਼ਾਨ ਸਿੰਘ, ਹਰਮਨ ਸਿੰਘ ਗਿੱਲ ਮਜੀਠਾ, ਸੁਖਦੇਵ ਸਿੰਘ ਸੋਹੀ, ਬਲਜੀਤ ਸਿੰਘ ਵਿਰਕ, ਬਾਬਾ ਅਜੀਤ ਸਿੰਘ ਅਜੈਬਵਾਲੀ, ਜੱਜਬੀਰ ਸਿੰਘ, ਦਵਿੰਦਰ ਸਿੰਘ ਭੁੱਲਰ ਤੇ ਹੋਰ ਵੀ ਆਗੂ ਮੌਜੂਦ ਸਨ |

ਪਿਛਲੀ ਖ਼ਬਰ 10ਵਾਂ ਪਰਮਿੰਦਰਜੀਤ ਯਾਦਗਾਰੀ ਐਵਾਰਡ ਪ੍ਰਸਿੱਧ ਗ਼ਜ਼ਲਗੋ ਗੁਰਦਿਆਲ ਰੋਸ਼ਨ ਦੀ ਝੋਲੀ ਅਗਲੀ ਖ਼ਬਰ ਜਥੇ: ਜਲਾਲ ਉਸਮਾ ਨੇ ਬਾਬਾ ਬਕਾਲਾ ਸਾਹਿਬ ਹਲਕੇ ਦੀ 2 ਅਪ੍ਰੈਲ ਨੂੰ ਹੋ ਰਹੀ 'ਪੰਜਾਬ ਬਚਾਓ' ਰੈਲੀ ਸੰਬੰਧੀ ਲੋਕਾਂ ਨੂੰ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।