30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-02-2026

ਕਿ੍ਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਅੰਮਿ੍ਤਸਰ ਵਿਖੇ ਕਿੱਤਾ ਮੁਖੀ ਸਿਖਲਾਈ ਕੋਰਸ ਸੂਰ ਪਾਲਣ ਕਰਵਾਇਆ

ਅਜੀਤ ਡੈਸਕ 22-02-2026
ਮਜੀਠਾ, 21 ਫਰਵਰੀ (ਮਨਿੰਦਰ ਸਿੰਘ ਸੋਖੀ)-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਅਤੇ ਆਈ. ਸੀ. ਏ. ਆਰ. ਅਟਾਰੀ ਜ਼ੋਨ-1 ਦੇ ਸਹਿਯੋਗ ਨਾਲ ਕਿ੍ਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਵਿਖੇ ਸੂਰ ਪਾਲਣ ਦਾ 7 ਦਿਨਾ ਕਿੱਤਾ ਮੁਖੀ ਸਿਖਲਾਈ ਕੋਰਸ ਕਰਵਾਇਆ ਗਿਆ | ਜਿਸ ਵਿਚ ਅੰਮਿ੍ਤਸਰ ਤਰਨ ਤਾਰਨ, ਅਤੇ ਗੁਰਦਾਸਪੁਰ ਜ਼ਿਲਿ੍ਹਆਂ ਦੇ ਕਰੀਬ 18 ਕਿਸਾਨਾਂ, ਕਿਸਾਨ ਬੀਬੀਆਂ ਅਤੇ ਪੇਂਡੂ ਨੌਜਵਾਨਾਂ ਨੇ ਭਾਗ ਲਿਆ | ਇਹ ਸਿਖਲਾਈ ਕੋਰਸ ਡਾ: ਬਿਕਰਮਜੀਤ ਸਿੰਘ ਸਹਿਯੋਗੀ ਨਿਰਦੇਸ਼ਕ ਸਿਖਲਾਈ ਕਿ੍ਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਅੰਮਿ੍ਤਸਰ ਦੀ ਯੋਗ ਰਹਿਨੁਮਾਈ ਵਿਚ ਕਰਵਾਇਆ ਗਿਆ | ਡਾ: ਬਿਕਰਮਜੀਤ ਸਿੰਘ ਨੇ ਕੋਰਸ ਵਿਚ ਭਾਗ ਲੈਣ ਵਾਲੇ ਸਿੱਖਿਆਰਥੀਆਂ ਦਾ ਸਵਾਗਤ ਕਰਦੇ ਹੋਏ ਕਿ੍ਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਦੇ ਕੰਮਕਾਜ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੱਤੀ | ਉਨ੍ਹਾਂ ਨੇ ਖੇਤੀਬਾੜੀ ਵਿਚ ਸਹਾਇਕ ਧੰਦੇ ਵਜੋਂ ਸੂਰ ਪਾਲਣ ਦੇ ਮਹੱਤਵ ਬਾਰੇ ਚਾਨਣਾ ਪਾਇਆ ਅਤੇ ਸਿਖਿਆਰਥੀਆਂ ਨੂੰ ਆਮਦਨ ਅਤੇ ਰੁਜ਼ਗਾਰ ਪੈਦਾ ਕਰਨ ਲਈ ਸੂਰ ਪਾਲਣ ਦੇ ਧੰਦੇ ਨੂੰ ਅਪਨਾਉਣ ਲਈ ਪ੍ਰੇਰਿਤ ਕੀਤਾ | ਉਨ੍ਹਾਂ ਨੇ ਕਿਸਾਨਾਂ ਨੂੰ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਦਿੱਤੀਆਂ ਜਾਂਦੀਆਂ ਸੇਵਾਵਾਂ ਦਾ ਵੱਧ ਤੋਂ ਵੱਧ ਲਾਭ ਉਠਾਉਣ ਦੀ ਵੀ ਅਪੀਲ ਕੀਤੀ | ਡਾ: ਕੰਵਰਪਾਲ ਸਿੰਘ ਢਿੱਲੋਂ ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ ਕਿ੍ਸ਼ੀ ਵਿਗਿਆਨ ਕੇਂਦਰ ਨਾਗ ਕਲਾਂ ਨੇ ਕੋਰਸ ਕੋਆਰਡੀਨੇਟਰ ਵਜੋਂ ਕੰਮ ਕੀਤਾ ਅਤੇ ਘਰੇਲੂ ਜਾਂ ਵਪਾਰਕ ਪੱਧਰ ਤੇ ਸਫਲ ਵਿਗਿਆਨਕ ਢੰਗ ਨਾਲ ਸੂਰ ਫਾਰਮ ਚਲਾਉਣ ਲਈ ਸੂਰ ਦੀਆਂ ਨਸ਼ਲਾਂ, ਖੁਰਾਕੀ ਲੋੜਾਂ, ਰਿਹਾਇਸ਼ੀ ਪ੍ਰਬੰਧ, ਸੂਰਾਂ ਦੀ ਮਾਰਕੀਟਿੰਗ, ਰਿਕਾਰਡ ਰੱਖਣ ਦੀ ਵਿਧੀ, ਸੂਰਾਂ ਨੂੰ ਮਲੱਪ ਰਹਿਤ ਕਰਨਾ, ਟੀਕਾਕਰਨ ਪ੍ਰੋਗਰਾਮ ਅਤੇ ਸੂਰਾਂ ਦੀਆਂ ਬਿਮਾਰੀਆਂ ਅਤੇ ਇਸ ਦੀ ਰੋਕਥਾਮ ਸਮੇਤ ਵੱਖ-ਵੱਖ ਵਿਸ਼ਿਆਂ 'ਤੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸਿੱਖਿਆਰਥੀਆਂ ਨੂੰ ਸੂਰ ਪਾਲਣ ਦੇ ਆਰਥਿਕਤਾ ਬਾਰੇ ਵੀ ਜਾਗਰੂਕ ਕੀਤਾ ਗਿਆ | ਇਸ ਤੋਂ ਇਲਾਵਾ ਸਿਖਲਾਈ ਕੋਰਸ ਦੌਰਾਨ ਸੂਰ ਦੇ ਬੱਚਿਆਂ ਦੇ ਦੰਦ ਕੱਟਣ ਦੀ ਵਿਧੀ ਅਤੇ ਸੂਰਾਂ ਨੂੰ ਠੀਕ ਢੰਗ ਨਾਲ ਟੀਕੇ ਲਗਾਉਣ ਦੀ ਤਕਨੀਕ ਸੰਬੰਧੀ ਵਿਧੀ ਪ੍ਰਦਰਸ਼ਨੀਆਂ ਵੀ ਕਰਵਾਈਆਂ ਗਈਆਂ | ਕੋਰਸ ਦੌਰਾਨ ਵੱਖ ਵੱਖ ਮਾਹਿਰਾਂ ਵਲੋਂ ਸਿਖਿਆਰਥੀਆਂ ਨੂੰ ਸੂਰ ਪਾਲਣ ਤੇ ਕਿੱਤੇ ਸੰਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ | ਸਮਾਪਤੀ ਸਮਾਰੋਹ ਦੌਰਾਨ ਡਾ: ਕੰਵਰਪਾਲ ਸਿੰਘ ਢਿੱਲੋਂ ਨੇ ਸਾਰੇ ਪ੍ਰਤੀਭਾਗੀਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਇਸ ਨਵੇਂ ਉਦਮ ਨੂੰ ਨਵੀਆਂ ਬੁਲੰਦੀਆਂ 'ਤੇ ਲਿਜਾਣ ਲਈ ਪ੍ਰੇਰਿਤ ਕੀਤਾ | ਸਿੱਖਿਆਰਥੀਆਂ ਨੂੰ ਸੂਰਾਂ ਸੰਬੰਧੀ ਕਿਤਾਬਾਂ ਵੀ ਪ੍ਰਦਾਨ ਕੀਤੀਆਂ ਗਈਆਂ | ਇਸ ਦੌਰਾਨ ਡਾ: ਪੁਨੀਤ ਸਿੰਘ ਵੈਟਰਨਰੀ ਅਫਸਰ ਅੰਮਿ੍ਤਸਰ, ਸ੍ਰ: ਅਮਰ ਸਿੰਘ ਮੱਛੀ ਪਾਲਣ ਅਫਸਰ ਅੰਮਿ੍ਤਸਰ, ਡਾ: ਮਨਜੀਤ ਸਿੰਘ ਡੀ. ਡੀ. ਐੱਮ. ਨਾਬਾਰਡ ਅੰਮਿ੍ਤਸਰ ਸ: ਪਰਮਜੀਤ ਸਿੰਘ ਸਾਬਕਾ ਸਿਖਿਆਰਥੀ ਸਮੇਤ ਅਗਾਂਹਵਧੂ ਸੂਰ ਪਾਲਕ ਹਰਪਾਲ ਸਿੰਘ ਅਤੇ ਜਸ਼ਨਪ੍ਰੀਤ ਸਿੰਘ ਆਦਿ ਵੀ ਹਾਜ਼ਰ ਰਹੇ |
ਪਿਛਲੀ ਖ਼ਬਰ ਆਰ. ਐੱਮ. ਪੀ. ਆਈ. ਵਲੋਂ 26 ਨੂੰ ਚੰਡੀਗੜ੍ਹ ਵਿਖੇ ਕੀਤੀ ਜਾਵੇਗੀ ਵਿਚਾਰ ਰੈਲੀ- ਡਾ. ਸਤਨਾਮ ਸਿੰਘ ਅਜਨਾਲਾ <br/> ਅਗਲੀ ਖ਼ਬਰ 300 ਸਾਲ ਸ਼ਹੀਦ ਸਿੰਘਾਂ ਦੇ ਨਾਲ ਸ਼ਹੀਦੀ ਸ਼ਤਾਬਦੀ 26 ਫਰਵਰੀ ਨੂੰ ਮਨਾਈ ਜਾਵੇਗੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।