ਸਠਿਆਲਾ, 19 ਫਰਵਰੀ (ਜਗੀਰ ਸਿੰਘ ਸਫਰੀ)-ਪੰਜਾਬੀ ਸਾਹਿਤ ਸਭਾ ਸਠਿਆਲਾ ਵਲੋਂ ਪ੍ਰਸਿੱਧ ਕਹਾਣੀਕਾਰ ਲਾਲ ਸਿੰਘ ਦੀ ਬੇਵਕਤ ਮੌਤ 'ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ | ਸਭਾ ਦੇ ਸਿਰਜਕ ਸਾਬਕਾ ਸਰਪੰਚ ਗੁਰਪ੍ਰਤਾਪ ਸਿੰਘ ਭਿੱਲਾ, ਸਰਪ੍ਰਸਤ ਸਾਬਕਾ ਦਲਵਿੰਦਰ ਸਿੰਘ ਤੇ ਸਭਾ ਦੇ ਪ੍ਰਧਾਨ ਕਰਨਬੀਰ ਸਿੰਘ ਸਫਰੀ ਨੇ ਕਿਹਾ ਕਿ ਕਹਾਣੀਕਾਰ ਲਾਲ ਸਿੰਘ ਦੀ ਬੇਵਕਤ ਮੌਤ ਹੋਣ ਕਰਕੇ ਪੰਜਾਬੀ ਸਾਹਿਤਕ ਖੇਤਰ ਵਿਚ ਸੋਗ ਦੀ ਲਹਿਰ ਪਾਈ ਗਈ ਹੈ, ਤੇ ਪੰਜਾਬੀ ਸਾਹਿਤ ਸਭਾ ਸਠਿਆਲਾ ਨੇ ਵਿਛੜੇ ਸਾਹਿਤਕਾਰ ਲਾਲ ਸਿੰਘ ਨੂੰ ਸ਼ਰਧਾਂਜ਼ਲੀ ਅਰਪਿਤ ਕਰਦਿਆਂ ਉਨ੍ਹਾਂ ਦੇ ਪਰਿਵਾਰ ਨਾਲ ਡੂੰਘੀ ਸੰਵੇਦਨਾ ਪ੍ਰਗਟ ਕੀਤੀ | ਸਭਾ ਦੇ ਸੰਚਾਲਕ ਮਾ: ਜਗੀਰ ਸਿੰਘ ਸਠਿਆਲਾ, ਪ੍ਰੋ: ਕੁਲਵੰਤ ਸਿੰਘ ਔਜਲਾ, ਸੁਖਬੀਰ ਸਿੰਘ ਸ਼ਾਹੀ ਬਾਬਾ ਬਕਾਲਾ, ਸਾਹਿਤਕਾਰ ਨਿਰਮਲ ਸਿੰਘ ਟਪਿਆਲਾ ਨੇ ਕਿਹਾ ਲਾਲ ਸਿੰਘ ਪੰਜਾਬੀ ਦੇ ਸਮਕਾਲੀ ਸਿਰਕੱਢ ਕਹਾਣੀਕਾਰਾਂ ਵਿਚੋਂ ਇਕ ਕਹਾਣੀਕਾਰ ਤੇ ਸਾਊ ਸੁਭਾਅ ਦਾ ਮਾਲਕ ਸੀ |