ਜਗਦੇਵ ਕਲਾਂ, 19 ਫਰਵਰੀ (ਸ਼ਰਨਜੀਤ ਸਿੰਘ ਗਿੱਲ)-ਪੀਰ ਬਾਬਾ ਲੱਖ ਦਾਤਾ ਦੀ ਯਾਦ ਵਿਚ ਉੱਘੇ ਦੇਸ਼ ਭਗਤ ਕਾ. ਉਜਾਗਰ ਸਿੰਘ ਖਤਰਾਏ ਕਲਾਂ ਅਤੇ ਪੰਜਾਬੀ ਮੇਲਿਆਂ ਦੇ ਬਾਬਾ ਬੋੜ ਜਗਦੇਵ ਸਿੰਘ ਜੱਸੋਵਾਲ ਨੂੰ ਸਮਰਪਿਤ ਅੰਤਰਰਾਸ਼ਟਰੀ ਪੰਜਾਬੀ ਸੱਭਿਆਚਾਰਕ ਮੇਲਾ ਦਾਣਾ ਮੰਡੀ ਖਤਰਾਏ ਕਲਾਂ ਵਿਖੇ ਉੱਘੇ ਸਮਾਜ ਸੇਵਕ ਦਿਲਬਾਗ ਸਿੰਘ ਭੱਟੀ ਖਤਰਾਏ ਕਲਾਂ ਦੀ ਅਗਵਾਈ ਹੇਠ ਕਰਵਾਇਆ ਗਿਆ | ਇਸ ਮੌਕੇ ਹਲਕਾ ਅਜਨਾਲਾ ਤੋਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਅਤੇ ਸਰਬੱਤ ਦਾ ਭਲਾ ਟਰੱਸਟ ਦੇ ਬਾਨੀ ਡਾ. ਐੱਸ. ਪੀ. ਸਿੰਘ ਉਬਰਾਏ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਮੌਕੇ ਲੋਕ ਗਾਇਕੀ ਦੇ ਖੁੱਲੇ੍ਹ ਅਖਾੜੇ ਦੌਰਾਨ ਪ੍ਰਸਿੱਧ ਗਾਇਕ ਜੋੜੀ ਬਲਕਾਰ ਅਣਖੀਲਾ ਤੇ ਬੀਬਾ ਮਨਜਿੰਦਰ ਗੁਲਸ਼ਨ, ਅਨੋਖ ਔਜਲਾ, ਸੁਖਵੰਤ ਚੇਤਨਪੁਰੀ, ਗੁਰਵਿੰਦਰ ਗਿੱਲ, ਬਲਰਾਜ-ਯੁਵਰਾਜ ਬ੍ਰਦਰਜ਼ ਆਦਿ ਉੱਚਕੋਟੀ ਦੇ ਨਾਮਵਰ ਕਲਾਕਾਰਾਂ ਨੇ ਆਪਣੇ ਚਰਚਿਤ ਗੀਤਾਂ ਦੁਆਰਾ ਸਰੋਤਿਆਂ ਨੂੰ ਘੰਟਿਆਂ ਬੱਧੀ ਕੀਲੀ ਰੱਖਿਆ | ਇਸ ਮੇਲੇ ਦੌਰਾਨ ਵੱਖ-ਵੱਖ ਖੇਤਰਾਂ ਵਿਚ ਮੱਲਾਂ ਮਾਰਨ ਵਾਲੀਆਂ ਸ਼ਖ਼ਸੀਅਤਾਂ ਡਾ. ਕਰਮਜੀਤ ਸਿੰਘ ਉਪ ਕੁਲਪਤੀ ਗੁਰੂ ਨਾਨਕ ਦੇਵ ਯੂਨੀਵਰਸਿਟੀ, ਮਹੇਸ਼ ਕੁਮਾਰ ਸ਼ਰਮਾ ਅਡੀਸ਼ਨਲ ਸੈਸ਼ਨ ਜੱਜ, ਇੰਦਰਜੀਤ ਸਿੰਘ ਜੱਸੋਵਾਲ ਜੁਆਇੰਟ ਸਟੇਟ ਟਰਾਂਸਪੋਰਟ ਕਮਿਸ਼ਨਰ ਪੰਜਾਬ, ਹਰਪਾਲ ਸਿੰਘ ਰੰਧਾਵਾ ਪ੍ਰਧਾਨ ਅਕਾਲ ਸੇਵਾ ਫੈਡਰੇਸ਼ਨ (ਯੂ. ਐੱਸ. ਏ.), ਤਰਸੇਮ ਮਸੀਹ ਡਿਪਟੀ ਪੰਜਾਬ ਪੁਲਿਸ ਕੌਮਾਂਤਰੀ ਖਿਡਾਰੀ ਆਦਿ ਸ਼ਖ਼ਸੀਅਤਾਂ ਨੂੰ ਵੱਖ-ਵੱਖ ਐਵਾਰਡਾਂ ਨਾਲ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੇਅਰ ਨਗਰ ਨਿਗਮ ਅੰਮਿ੍ਤਸਰ ਮੋਤੀ ਭਾਟੀਆ, ਪਰਗਟ ਸਿੰਘ ਗਰੇਵਾਲ, ਗੁਰਨਾਮ ਸਿੰਘ ਧਾਲੀਵਾਲ, ਮਾਰਕੀਟ ਕਮੇਟੀ ਅਜਨਾਲਾ ਦੇ ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸੁਖਜਿੰਦਰ ਸਿੰਘ ਹੇਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਤੋਂ ਪ੍ਰਵੀਨ ਪੁਰੀ, ਖੇਤੀ ਵਿਸਥਾਰ ਅਫਸਰ ਪ੍ਰਭਦੀਪ ਸਿੰਘ ਗਿੱਲ, ਮਨਪ੍ਰੀਤ ਸਿੰਘ ਸੰਧੂ, ਸਾ. ਜ਼ਿਲ੍ਹਾ ਪ੍ਰੀਸ਼ਦ ਮੈਂਬਰ ਪ੍ਰਸ਼ੋਤਮ ਸਿੰਘ ਬਾਠ, ਧੰਨਵੀਰ ਸਿੰਘ ਸਰਕਾਰੀਆ, ਜੀਵਨ ਸਿੰਘ ਝੰਡੇਰ, ਮਾ. ਸਰਬਜੋਤ ਸਿੰਘ ਵਛੋਆ, ਜੱਸ ਕੋਟਲੀ, ਹਰਜੀਤ ਸਿੰਘ ਸਰਕਾਰੀਆ, ਰਣਜੋਧ ਸਿੰਘ ਖਤਰਾਏ ਕਲਾਂ, ਮਾ. ਅਵਤਾਰ ਸਿੰਘ ਖਤਰਾਏ ਕਲਾਂ, ਸੁਖਚੈਨ ਸਿੰਘ ਝੰਡੇਰ, ਧਨਵੰਤ ਸਿੰਘ ਖਤਰਾਏ ਕਲਾਂ, ਕੰਵਲਜੀਤ ਸਿੰਘ, ਅਮਨਦੀਪ ਸਿੰਘ ਖਤਰਾਏ ਕਲਾਂ, ਜਸਬੀਰ ਸਿੰਘ ਰਾਜਾ ਸਰਪੰਚ ਚੇਤਨਪੁਰਾ, ਡਾ. ਇਕਬਾਲ ਸਿੰਘ, ਪਰਮਿੰਦਰ ਸਿੰਘ ਕੜਿਆਲ, ਗੁਰਪ੍ਰੀਤ ਸਿੰਘ ਢਿੱਲੋਂ, ਸੰਦੀਪ ਸਿੰਘ ਲਸ਼ਕਰੀ ਨੰਗਲ, ਰੇਸ਼ਮ ਸਿੰਘ, ਸਾਬਕਾ ਸਰਪੰਚ ਬੂਟਾ ਸਿੰਘ, ਬੱਬੂ ਸਰਪੰਚ, ਅੰਗਰੇਜ਼ ਸਿੰਘ, ਸਤਨਾਮ ਸਿੰਘ, ਬਿੱਟੂ ਮੈਂਬਰ, ਰਤਨ ਸਿੰਘ, ਰਘਬੀਰ ਸਿੰਘ ਆਦਿ ਹਾਜ਼ਰ ਸਨ |