03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੰਤੂ ਨੰਗਲ ਵਿਖੇ ਮੁੱਖ ਮੰਤਰੀ ਯੋਜਨਾ ਤਹਿਤ 10 ਲੱਖ ਦੇ ਮੁਫਤ ਇਲਾਜ ਲਈ ਕਾਰਡ ਬਣਾਏ

ਅਜੀਤ ਡੈਸਕ 20-02-2026
ਚੇਤਨਪੁਰਾ, 19 ਫਰਵਰੀ (ਮਹਾਂਬੀਰ ਸਿੰਘ ਗਿੱਲ)-ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਅਗਵਾਈ ਹੇਠ ਆਪ ਸਰਕਾਰ ਵਲੋਂ ਸੂਬੇ ਦੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਤਹਿਤ ਹੁਣ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ ਹੁਣ 10 ਲੱਖ ਤਕ ਦਾ ਲੋਕ ਆਪਣਾ ਕਿਸੇ ਵੀ ਹਸਪਤਾਲ ਵਿੱਚੋਂ ਮੁਫਤ ਇਲਾਜ ਕਰਵਾ ਸਕਣਗੇ ਤੇ ਇਹ ਸਕੀਮ ਸੂਬੇ ਦੇ ਹਰ ਇਕ ਵਰਗ ਲਈ ਲਾਹੇਵੰਦ ਸਾਬਿਤ ਹੋਵੇਗੀ | ਵਿਧਾਨ ਸਭਾ ਹਲਕਾ ਅਜਨਾਲਾ ਦੇ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਵਿਚ ਅਜਨਾਲਾ ਹਲਕੇ ਦੇ ਸਾਰੇ ਪਿੰਡਾਂ ਤੇ ਕਸਬਿਆਂ ਵਿਚ ਉਕਤ ਸਕੀਮ ਤਹਿਤ ਵੱਡੀ ਪੱਧਰ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਹਰੇਕ ਪਰਿਵਾਰ ਦੇ ਕਾਰਡ ਬਣਾਏ ਜਾ ਰਹੇ ਹਨ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪਿੰਡ ਸੰਤੂ ਨੰਗਲ ਵਿਖੇ ਕਾਰਡ ਬਣਾਉਣ ਲਈ ਲਗਾਏ ਗਏ ਵਿਸ਼ੇਸ਼ ਕੈਂਪ ਦੌਰਾਨ ਸੈਕਟਰੀ ਹਰਚਰਨ ਸਿੰਘ ਬਾਊ ਪਿੰਡ ਸੰਤੂ ਨੰਗਲ ਨੇ ਕੀਤਾ | ਇਸ ਮੌਕੇ ਕਾਰਡ ਬਣਾਉਣ ਵਾਲੇ ਕਰਮਚਾਰੀਆਂ ਤੋਂ ਇਲਾਵਾ ਰਜਿੰਦਰ ਕੌਰ ਗਿੱਲ, ਕਾਮਰੇਡ ਜੋਗਾ ਸਿੰਘ, ਡਾਕਟਰ ਜੋਰਾ ਸਿੰਘ, ਜਗਵਿੰਦਰ ਸਿੰਘ, ਸੁਖਜਿੰਦਰ ਸਿੰਘ, ਜੋਧਾ ਸਿੰਘ, ਦਲਬੀਰ ਕੌਰ, ਪਾਲਾ ਸਿੰਘ ਤੇ ਹੋਰ ਨਗਰ ਨਿਵਾਸੀ ਹਾਜ਼ਰ ਸਨ |
ਪਿਛਲੀ ਖ਼ਬਰ ਸੂਬੇ 'ਚ ਕਾਂਗਰਸੀ ਵਰਕਰ ਇਕਮੁੱਠਤਾ ਨਾਲ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਲੜਨਗੇ- ਜਸਬੀਰ ਡਿੰਪਾ ਅਗਲੀ ਖ਼ਬਰ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈ. ਸਿ.) ਵਲੋਂ ਸਟੇਟ ਪੱਧਰੀ ਜੇਤੂਆਂ ਦਾ ਮਾਹਲ ਸਕੂਲ ਪਹੁੰਚਣ 'ਤੇ ਸਨਮਾਨ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।