22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪ੍ਰੋਫੈਸਰ ਹੀਰਾ ਸਿੰਘ ਮਹਿਮਦਪੁਰਾ ਵਲੋਂ 'ਸੋੜੀਆਂ ਪਿੰਡ ਦਾ ਇਤਿਹਾਸ' ਕਿਤਾਬ ਰਿਲੀਜ਼ <br/>

ਅਜੀਤ ਡੈਸਕ 18-02-2026
ਓਠੀਆ, 17 ਫਰਵਰੀ (ਗੁਰਵਿੰਦਰ ਸਿੰਘ ਛੀਨਾ)-ਗੁਰੂ ਨਾਨਕ ਦੇਵ ਜੀ ਦੀ ਚਰਨ ਪ੍ਰਾਪਤ ਪਿੰਡ ਸੌੜੀਆਂ ਵਿਖੇ ਮੱਸਿਆ ਦੇ ਪਵਿੱਤਰ ਦਿਹਾੜੇ 'ਤੇ ਨਾਲ ਲੱਗਦੇ ਪਿੰਡ ਮਹਿਮਦਪੁਰਾ ਦੇ ਪ੍ਰੋਫੈਸਰ ਹੀਰਾ ਸਿੰਘ ਪੁੱਤਰ ਸਵ. ਸੇਵਾ ਮੁਕਤ ਅਧਿਆਪਕ ਸ਼ਿੰਗਾਰਾ ਸਿੰਘ ਆਜੜੀ ਦੇ ਪੁੱਤਰ ਪ੍ਰੋਫੈਸਰ ਹੀਰਾ ਸਿੰਘ ਵਲੋਂ ਗੁਰਦੁਆਰਾ ਨਾਨਕਸਰ ਸੋੜੀਆਂ ਦੇ ਮੁੱਖ ਸੇਵਾਦਾਰ ਬਾਬਾ ਕੁਲਬੀਰ ਸਿੰਘ ਦੀ ਅਗਵਾਈ ਹੇਠ ਸੋੜੀਆਂ ਦੇ ਇਤਿਹਾਸ ਬਾਰੇ ਕਿਤਾਬ ਰਿਲੀਜ਼ ਕੀਤੀ ਗਈੇ | ਪਿੰਡ ਸੌੜੀਆਂ ਦੇ ਸਿੱਖ ਇਤਿਹਾਸ ਬਾਰੇ ਰਿਲੀਜ਼ ਹੋਈ ਇਸ ਕਿਤਾਬ ਬਾਰੇ ਗੁਰਦੁਆਰਾ ਸਾਹਿਬ ਦੇ ਮੁੱਖੀ ਤੇ ਸੇਵਾਦਾਰ ਬਾਬਾ ਕੁਲਬੀਰ ਸਿੰਘ ਨੇ ਦੱਸਿਆ ਕਿ ਇਸ ਕਿਤਾਬ ਵਿਚ ਜੋ ਉਨ੍ਹਾਂ ਦੇ ਤਾਇਆ ਅਧਿਆਪਕ ਹਜ਼ਾਰਾ ਸਿੰਘ ਜੱਸੜ ਤੇ ਪਿਤਾ ਮਾਸਟਰ ਸ਼ਿੰਗਾਰਾ ਸਿੰਘ ਆਜੜੀ ਵਲੋਂ ਜੋ ਪਿੰਡ ਸੋੜੀਆਂ ਦੇ ਸਿੱਖ ਇਤਿਹਾਸ ਬਾਰੇ ਖੋਜ ਕਰਕੇ ਅੱਜ ਦੀ ਨੌਜਵਾਨ ਪੀੜੀ ਨੂੰ ਸੋੜੀਆਂ ਪਿੰਡ ਦੇ ਇਤਿਹਾਸ ਬਾਰੇ ਜਾਣੂ ਕਰਵਾਇਆ ਬਹੁਤ ਸ਼ਲਾਘਾਯੋਗ ਕੰਮ ਕੀਤਾ | ਬਾਬਾ ਜੀ ਵਲੋਂ ਪ੍ਰੋਫੈਸਰ ਹੀਰਾ ਸਿੰਘ ਨੂੰ ਸੋੜੀਆਂ ਪਿੰਡ ਦੇ ਇਤਿਹਾਸ ਕਿਤਾਬ ਰਿਲੀਜ ਕਰਨ 'ਤੇ ਵਧਾਈਆਂ ਦਿੱਤੀਆਂ | ਪ੍ਰੋਫੈਸਰ ਹੀਰਾ ਸਿੰਘ ਵਲੋਂ ਉਨ੍ਹਾਂ ਕੋਲੋਂ ਇਤਿਹਾਸਕ ਪਿੰਡਾਂ ਦੀ ਖੋਜ ਕਰਨ ਦਾ ਅਸ਼ੀਰਵਾਦ ਲਿਆ |

ਪਿਛਲੀ ਖ਼ਬਰ ਗੁ: ਨੌਵੀਂ ਪਾਤਸ਼ਾਹੀ ਵਿਖੇ ਧਾਰਮਿਕ ਪੁਸਤਕਾਂ ਦੀ ਪ੍ਰਦਰਸ਼ਨੀ ਲਗਾਈ <br/> ਅਗਲੀ ਖ਼ਬਰ ਜੰਡਿਆਲਾ ਗੁਰੂ ਵਿਚ ਨੌਜਵਾਨ ਦੀ ਲਾਸ਼ ਮਿਲੀ, ਪਰਿਵਾਰ ਵਲੋਂ ਕਤਲ ਦਾ ਸ਼ੱਕ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।