14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-01-2026

ਆਂਗਨਵਾੜੀ ਮੁਲਾਜ਼ਮ ਵਰਕਰ ਐਂਡ ਹੈਲਪਰ ਯੂਨੀਅਨ ਪੰਜਾਬ (ਸੀਟੂ) ਦੀ ਚੋਣ 'ਚ ਗੁਰਿੰਦਰ ਕੌਰ ਰਾਜੀਆਂ ਪ੍ਰਧਾਨ ਬਣੇ <br/>

ਅਜੀਤ ਡੈਸਕ 22-01-2026
ਅਜਨਾਲਾ, 21 ਜਨਵਰੀ (ਗੁਰਪ੍ਰੀਤ ਸਿੰਘ ਢਿੱਲੋਂ)-ਆਂਗਨਵਾੜੀ ਮੁਲਾਜ਼ਮ ਵਰਕਰ ਐਂਡ ਹੈਲਪਰ ਯੂਨੀਅਨ ਪੰਜਾਬ (ਸੀਟੂ) ਬਲਾਕ ਅਜਨਾਲਾ ਦੀ ਚੋਣ ਜ਼ਿਲ੍ਹਾ ਪ੍ਰਧਾਨ ਗੁਰਮਿੰਦਰ ਕੌਰ ਦੀ ਅਗਵਾਈ ਹੇਠ ਹੋਈ, ਜਿਸ ਵਿਚ ਸਰਬਸੰਮਤੀ ਨਾਲ ਗੁਰਿੰਦਰ ਕੌਰ ਰਾਜੀਆਂ ਨੂੰ ਮੁੜ ਬਲਾਕ ਅਜਨਾਲਾ ਦਾ ਪ੍ਰਧਾਨ ਚੁਣਿਆ ਗਿਆ | ਇਸ ਤੋਂ ਇਲਾਵਾ ਪਰਮਿੰਦਰ ਕੌਰ ਨੂੰ ਮੀਤ ਪ੍ਰਧਾਨ, ਜਗਜੀਤ ਕੌਰ ਅਵਾਣ ਨੂੰ ਜਨਰਲ ਸਕੱਤਰ, ਹਰਭਿੰਦਰਜੀਤ ਕੌਰ ਸਰਕਲ ਪ੍ਰਧਾਨ ਤਲਵੰਡੀ ਰਾਏਦਾਦੂ, ਰਾਜਮੀਤ ਕੌਰ ਖਾਨੋਵਾਲ, ਗੁਰਮੀਤ ਕੌਰ ਗੱਗੋਮਾਹਲ, ਗੁਰਸ਼ਰਨਜੀਤ ਕੌਰ ਗੁੱਜਰਪੁਰਾ, ਬਲਜੀਤ ਕੌਰ ਅਵਾਣ, ਸ਼ਰਨਜੀਤ ਕੌਰ ਰਮਦਾਸ, ਅਨੀਤਾ ਰਿਆੜ ਅਤੇ ਨਰਿੰਦਰ ਕੌਰ ਰਿਆੜ ਆਦਿ ਸੀਟੂ ਯੂਨੀਅਨ ਦੀਆਂ ਮੈਂਬਰ ਚੁਣੀਆਂ ਗਈਆਂ | ਇਸ ਮੌਕੇ ਮੁੜ ਪ੍ਰਧਾਨ ਬਣੇ ਗੁਰਿੰਦਰ ਕੌਰ ਰਾਜੀਆਂ ਨੇ ਸਮੂਹ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਉਨ੍ਹਾਂ ਦੀਆਂ ਮੰਗਾਂ ਅਤੇ ਮੁਸ਼ਕਿਲਾਂ ਦਾ ਹੱਲ ਕਰਵਾਉਣ ਲਈ ਪਹਿਲਾਂ ਦੀ ਤਰ੍ਹਾਂ ਹਮੇਸ਼ਾ ਯਤਨਸ਼ੀਲ ਰਹਿਣਗੇ | ਇਸ ਮੌਕੇ ਕੰਚਨ ਰਮਦਾਸ, ਸਰਬਜੀਤ ਕੌਰ, ਸੁਖਵਿੰਦਰ ਕੌਰ, ਜਸਵਿੰਦਰ ਕੌਰ,

ਪਿਛਲੀ ਖ਼ਬਰ ਮੈਡਮ ਸਰਬਜੀਤ ਕੌਰ ਬਲਾਕ ਜੰਡਿਆਲਾ ਗੁਰੂ ਦੀ ਸੋਸ਼ਲ ਮੀਡੀਆ ਕੋਆਰਡੀਨੇਟਰ ਨਿਯੁਕਤ ਅਗਲੀ ਖ਼ਬਰ ਸੈਕਿੰਡ ਲੇਡੀ ਊਸ਼ਾ ਵੈਂਸ ਜੁਲਾਈ ਵਿਚ ਦੇਵੇਗੀ ਆਪਣੇ ਚੌਥੇ ਬੱਚੇ ਨੂੰ ਜਨਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।