ਓਠੀਆਂ, 21 ਜਨਵਰੀ (ਗੁਰਵਿੰਦਰ ਸਿੰਘ ਛੀਨਾ)-ਹੜ੍ਹਾਂ ਕਾਰਨ ਕਿਸਾਨਾ ਦੀਆਂ ਫ਼ਸਲਾਂ ਬੁਰੀ ਤਰ੍ਹਾਂ ਪਾਣੀ 'ਚ ਡੁੱਬ ਕੇ ਖ਼ਰਾਬ ਹੋ ਗਈਆਂ ਸਨ, ਕਿਸਾਨ ਜਥੇਬੰਦੀਆਂ ਅਤੇ ਹੋਰ ਸਮਾਜ ਸੇਵੀ ਜਥੇਬੰਦੀਆਂ ਵਲੋਂ ਉਨ੍ਹਾਂ ਦੀ ਬਾਂਹ ਫੜਦਿਆਂ ਉਨ੍ਹਾਂ ਨੂੰ ਖਾਦ ਪਸ਼ੂਆਂ ਲਈ ਚਾਰਾ, ਦਵਾਈਆਂ, ਬੀਜ ਖਾਦ ਅਤੇ ਹੋਰ ਸਮਗਰੀ ਵੰਡੀ ਜਾ ਰਹੀ ਹੈ | ਜਿਸ ਦੇ ਤਹਿਤ ਅੱਜ ਕਸਬਾ ਓਠੀਆਂ ਵਿਖੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਸਿੱਧੂ ਖੋਤੀ ਸਟੋਰ ਓਠੀਆਂ ਤੋਂ ਪਿੰਡ ਮਲਕਪੁਰ ਦੇ ਹੜ੍ਹ ਪੀੜਤ ਕਿਸਾਨਾ ਨੂੰ ਕੋਈ 200 ਦੇ ਕਰੀਬ ਕਿਸਾਨਾਂ ਨੂੰ ਯੂਰੀਆ ਖਾਦ ਵੰਡੀ ਗਈ | ਡਾ. ਅਜਨਾਲਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਹੜ੍ਹ ਪੀੜਤ ਕਿਸਾਨ ਜਿਹੜਾ ਬਿਲਕੁਲ ਖਾਦ ਅਤੇ ਹੋਰ ਦਵਾਈਆਂ ਲੈਣ ਦੀ ਸਮਰਥਾ ਨਹੀਂ ਰੱਖਦਾ ਉਹ ਸਾਡੇ ਨਾਲ ਸੰਪਰਕ ਕਰਕੇ ਸਾਡੇ ਕੋਲੋਂ ਖਾਦ ਲੈ ਸਕਦਾ ਹੈ | ਇਸ ਮੌਕੇ 'ਤੇ ਉਂਕਾਰ ਸਿੰਘ, ਮਨਜੀਤ ਸਿੰਘ, ਗੁਰਜੀਤ ਸਿੰਘ, ਕੁਲਦੀਪ ਸਿੰਘ, ਗੁਰਵਿੰਦਰ ਸਿੰਘ, ਹਰਜੀਤ ਸਿੰਘ ਆਦਿ ਹਾਜ਼ਰ ਸਨ |