17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-11-2026

ਇਲਾਕੇ ਦੀਆਂ ਅਨੇਕਾਂ ਸੜਕਾਂ 18 ਫੁੱਟ ਤੱਕ ਚੌੜੀਆਂ ਹੋਣ ਕਾਰਨ ਬਦਲਣ ਲੱਗੀ ਇਲਾਕੇ ਦੀ ਨੁਹਾਰ

ਨੂਰਪੁਰ ਬੇਦੀ, 16 ਨਵੰਬਰ (ਹਰਦੀਪ ਸਿੰਘ ਢੀਂਡਸਾ)-ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਲਾਕੇ ਦੀਆਂ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕਰਕੇ ਬਣਾਇਆ ਜਾ ਰਿਹਾ ਹੈ, ਵਿਧਾਇਕ ਦਿਨੇਸ਼ ਚੱਢਾ ਵਲੋਂ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਸੜਕੀ ਢਾਂਚੇ ਦੇ ਨਵੀਨੀਕਰਨ ਅਤੇ ਵਿਸਥਾਰ ਨੂੰ ਤਰਜੀਹ ਦਿੱਤੀ ਗਈ ਹੈ। ਇਸ ਪਹਿਲਕਦਮੀ ਤਹਿਤ ਕਈ ਪਿੰਡਾਂ ਦੀਆਂ 10 ਫੁੱਟ ਚੌੜੀਆਂ ਸੜਕਾਂ ਨੂੰ 18 ਫੁੱਟ ਤੱਕ ਚੌੜਾ ਕਰਨ ਦੇ ਨਾਲ-ਨਾਲ ਅਹਿਮ ਮੁੱਖ ਮਾਰਗਾਂ ਦੇ ਨਵੀਨੀਕਰਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ।

ਜਾਣਕਾਰੀ ਦਿੰਦੇ ਵਿਧਾਇਕ ਚੱਢਾ। ਤਸਵੀਰ: ਢੀਂਡਸਾ 17-11-2026
ਨੂਰਪੁਰ ਬੇਦੀ, 16 ਨਵੰਬਰ (ਹਰਦੀਪ ਸਿੰਘ ਢੀਂਡਸਾ)-ਦੇਸ਼ ਦੀ ਆਜ਼ਾਦੀ ਤੋਂ ਬਾਅਦ ਪਹਿਲੀ ਵਾਰ ਇਲਾਕੇ ਦੀਆਂ ਸੜਕਾਂ ਨੂੰ 10 ਫੁੱਟ ਤੋਂ 18 ਫੁੱਟ ਚੌੜਾ ਕਰਕੇ ਬਣਾਇਆ ਜਾ ਰਿਹਾ ਹੈ, ਵਿਧਾਇਕ ਦਿਨੇਸ਼ ਚੱਢਾ ਵਲੋਂ ਇਸ ਸਮੱਸਿਆ ਨੂੰ ਪ੍ਰਮੁੱਖਤਾ ਨਾਲ ਉਠਾਉਂਦਿਆਂ ਸੜਕੀ ਢਾਂਚੇ ਦੇ ਨਵੀਨੀਕਰਨ ਅਤੇ ਵਿਸਥਾਰ ਨੂੰ ਤਰਜੀਹ ਦਿੱਤੀ ਗਈ ਹੈ। ਇਸ ਪਹਿਲਕਦਮੀ ਤਹਿਤ ਕਈ ਪਿੰਡਾਂ ਦੀਆਂ 10 ਫੁੱਟ ਚੌੜੀਆਂ ਸੜਕਾਂ ਨੂੰ 18 ਫੁੱਟ ਤੱਕ ਚੌੜਾ ਕਰਨ ਦੇ ਨਾਲ-ਨਾਲ ਅਹਿਮ ਮੁੱਖ ਮਾਰਗਾਂ ਦੇ ਨਵੀਨੀਕਰਨ ਦਾ ਕੰਮ ਵੀ ਕਰਵਾਇਆ ਜਾ ਰਿਹਾ ਹੈ। ਵਿਧਾਇਕ ਦਿਨੇਸ਼ ਚੱਢਾ ਨੇ ਹਲਕੇ ਦੀਆਂ ਸੜਕਾਂ ਦੀ ਘੱਟ ਚੌੜਾਈ ਕਾਰਨ ਆਵਾਜਾਈ ਵਿਚ ਆਉਂਦੀਆਂ ਮੁਸ਼ਕਲਾਂ ਨੂੰ ਗੰਭੀਰਤਾ ਨਾਲ ਲੈਂਦਿਆਂ ਇਸ ਮੁੱਦੇ ਨੂੰ ਸਰਕਾਰ ਤੇ ਸਬੰਧਿਤ ਵਿਭਾਗਾਂ ਕੋਲ ਪਹਿਲ ਦੇ ਆਧਾਰ ’ਤੇ ਉਠਾਇਆ। ਇਸ ਤਹਿਤ ਸਿਰਫ਼ ਮੁੱਖ ਸੜਕਾਂ ਹੀ ਨਹੀਂ, ਸਗੋਂ ਪਿੰਡਾਂ ਨੂੰ ਆਪਸ ਵਿਚ ਜੋੜਨ ਵਾਲੇ ਸੰਪਰਕ ਮਾਰਗਾਂ ਦੇ ਵਿਸਥਾਰ ਅਤੇ ਨਵੀਨੀਕਰਨ ਵੱਲ ਵੀ ਵਿਸ਼ੇਸ਼ ਧਿਆਨ ਦਿੱਤਾ ਗਿਆ ਹੈ। ਇਸ ਸੜਕੀ ਵਿਕਾਸ ਯੋਜਨਾ ਤਹਿਤ ਰੋਪੜ-ਨੂਰਪੁਰ ਬੇਦੀ ਸੜਕ ਤੋਂ ਔਲਖ ਹੁੰਦੇ ਹੋਏ ਅਸਾਲਤਪੁਰ ਤੇ ਲਹਿੜੀਆਂ, ਲਹਿੜੀਆਂ ਤੋਂ ਭਾਓਵਾਲ, ਨੂਰਪੁਰ ਬੇਦੀ-ਸਿੰਬਲ ਮਾਜਰਾ ਤੋਂ ਮਵਾ ਮੁਕਾਰੀ, ਮਵਾ ਤੋਂ ਭੈਣੀ ਥਾਣਾ, ਨੂਰਪੁਰ ਬੇਦੀ-ਗੜ੍ਹਸ਼ੰਕਰ ਸੜਕ ਤੋਂ ਮਾਣਕੂ ਮਾਜਰਾ, ਗਦੀਵਾਲ ਅਤੇ ਥਾਣਾ ਸੰਗਤਪੁਰਾ ਨੂੰ ਜੋੜਨ ਵਾਲੇ ਮਾਰਗਾਂ ਸਮੇਤ ਕਈ ਲਿੰਕ ਸੜਕਾਂ ਨੂੰ ਸ਼ਾਮਲ ਕੀਤਾ ਗਿਆ ਹੈ। ਇਸੇ ਤਰ੍ਹਾਂ ਗੁਰਦੁਆਰਾ ਅਰਜਨ ਰੁੱਖ ਤੋਂ ਸ਼ਹੀਦੀ ਬਾਗ ਬੇਈਂਹਾਰਾ ਤੱਕ ਦੀ ਲਿੰਕ ਸੜਕ ਦਾ ਵੀ ਵਿਸ਼ੇਸ਼ ਜ਼ਿਕਰ ਹੈ ਜਿਸ ਦੀ ਚੌੜਾਈ 10 ਤੋਂ 14 ਫੁੱਟ ਕੀਤੇ ਜਾਣ ਦਾ ਵੇਰਵਾ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ਰੋਪੜ-ਗੜ੍ਹਸ਼ੰਕਰ ਸੜਕ ਤੋਂ ਪਚਰੰਡਾ, ਝੱਜ ਤੇ ਸੱਖਪੁਰ ਤੋਂ ਝੱਜ ਸਕੂਲ ਤੱਕ, ਨੂਰਪੁਰ ਬੇਦੀ-ਸਰਾਏ ਕਾ ਪੱਤਣ ਸੜਕ ਤੋਂ ਬੂੰਗਾ ਸਾਹਿਬ, ਨੂਰਪੁਰ ਬੇਦੀ ਤੋਂ ਚਨੌਲੀ ਵਾਇਆ ਸਸਕੌਰ, ਲਖਣੋ ਦੀ ਫਿਰਨੀ, ਸੈਣੀ ਮਾਜਰਾ ਤੋਂ ਅਮਰਪੁਰ ਬੇਲਾ ਤੇ ਸੈਣੀ ਮਾਜਰਾ ਤੋਂ ਰੌਲ਼ੀ (ਸ਼ਿਵ ਮੰਦਰ ਸਮੇਤ) ਤੱਕ ਦੇ ਮਾਰਗਾਂ ਨੂੰ ਵੀ ਇਸ ਵਿਕਾਸ ਕਾਰਜ ਵਿਚ ਸ਼ਾਮਲ ਕੀਤਾ ਗਿਆ ਹੈ। ਨੂਰਪੁਰ ਬੇਦੀ-ਸਰਾਏ ਕਾ ਪੱਤਣ ਸੜਕ ਤੋਂ ਲਾਲਪੁਰ, ਟਿੱਬਾ ਨੰਗਲ-ਸਰਾਏ ਪੱਤਣ ਸੜਕ ਤੋਂ ਬਾਹਮਣ ਮਾਜਰਾ ਵਾਇਆ ਤਖਤਗੜ੍ਹ ਤੇ ਜਟਵਾਹੜ੍ਹ, ਸਰਥਲੀ ਤੋਂ ਛੱਜਾ, ਬਜਰੂੜ ਤੋਂ ਸਰਾਏਂ, ਨੰਗਲ ਤੋਂ ਛੱਜਾ ਲਿੰਕ ਸੜਕ, ਬੜਵਾ ਹਾਈ ਸਕੂਲ ਤੋਂ ਮੁੰਨੇ ਤੇ ਨੂਰਪੁਰ ਬੇਦੀ ਤੋਂ ਕਾਂਗੜ ਤੱਕ ਦੇ ਸੜਕੀ ਮਾਰਗਾਂ ਨੂੰ ਵੀ ਯੋਜਨਾ –ਚ ਜਗਾ ਦਿੱਤੀ ਗਈ ਹੈ। ਦੂਜੇ ਪਾਸੇ ਰੋਪੜ-ਨੂਰਪੁਰ ਬੇਦੀ ਮੁੱਖ ਮਾਰਗ ਅਤੇ ਨੂਰਪੁਰ ਬੇਦੀ-ਬੂੰਗਾ ਸਾਹਿਬ ਮੁੱਖ ਮਾਰਗ ਦੇ ਨਵੀਨੀਕਰਨ ਨੂੰ ਵੀ ਅਹਿਮ ਕਦਮ ਮੰਨਿਆ ਜਾ ਰਿਹਾ ਹੈ। ਤਕਨੀਕੀ ਪੱਖ ਤੋਂ ਦੇਖਿਆ ਜਾਵੇ ਤਾਂ ਸੜਕਾਂ ਦੀ ਚੌੜਾਈ ਵਧਾਉਣ, ਸੜਕੀ ਸਤ੍ਹਾ ਦੇ ਨਵੀਨੀਕਰਨ ਅਤੇ ਸੰਪਰਕ ਮਾਰਗਾਂ ਨੂੰ ਬਿਹਤਰ ਬਣਾਉਣ ਨਾਲ ਵਾਹਨਾਂ ਦੀ ਆਵਾਜਾਈ ਸੁਚਾਰੂ ਹੋਣ, ਆਵਾਜਾਈ ਸਮਰੱਥਾ ਵਧਣ ਅਤੇ ਪਿੰਡਾਂ ਵਿਚਕਾਰ ਸੰਪਰਕ ਮਜ਼ਬੂਤ ਹੋਣ ਦੀ ਉਮੀਦ ਹੈ। ਇਸ ਨਾਲ ਕਿਸਾਨਾਂ ਨੂੰ ਆਪਣੀ ਫ਼ਸਲ ਮੰਡੀਆਂ ਤੱਕ ਲਿਜਾਣ, ਵਿਦਿਆਰਥੀਆਂ ਨੂੰ ਵਿੱਦਿਅਕ ਸੰਸਥਾਵਾਂ ਤੱਕ ਪਹੁੰਚਣ ਅਤੇ ਆਮ ਲੋਕਾਂ ਨੂੰ ਰੋਜ਼ਾਨਾ ਦੇ ਸਫ਼ਰ ਵਿਚ ਸਹੂਲਤ ਮਿਲੇਗੀ।
ਪਿਛਲੀ ਖ਼ਬਰ ਛੱਠ ਪੂਜਾ ਦਾ ਤਿਉਹਾਰ ਰੇਲ ਕੋਚ ਫ਼ੈਕਟਰੀ ਦੇ ਝੀਲ ਕੰਪਲੈਕਸ ’ਚ ਮਨਾਇਆ ਅਗਲੀ ਖ਼ਬਰ ਸਵਰਗੀ ਮਾਤਾ ਬਖ਼ਸ਼ੀਸ਼ ਕੌਰ ਦੀਆਂ ਅਸਤੀਆਂ ਗੁਰਦੁਆਰਾ ਪਤਾਲ ਪੁਰੀ ਸਾਹਿਬ ਵਿਖੇ ਜਲ ਪ੍ਰਵਾਹ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।