05-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2026

ਮਾਤਾ ਸਾਹਿਬ ਕੌਰ ਅਕੈਡਮੀ ਦੀ ਵਿਦਿਆਰਥਣ ਤਰਨਜੋਤ ਕੌਰ ਦੀ 70ਵੀਆਂ ਕੌਮੀ ਸਕੂਲ ਖੇਡਾਂ ਲਈ ਹੋਈ ਚੋਣ

ਢੇਰ, 4 ਨਵੰਬਰ (ਸ਼ਿਵ ਕੁਮਾਰ ਕਾਲੀਆ)-ਜ਼ਿਲ੍ਹਾ ਰੂਪਨਗਰ ਦੇ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਵਿਖੇ ਬੀਤੇ ਦਿਨਾਂ ਤੋਂ ਸ਼ੁਰੂ ਹੋਈਆਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਨਿਸ਼ਾਨੇਬਾਜੀ ਦੇ ਮੁਕਾਬਲਿਆਂ ਵਿਚ ਮਾਤਾ ਸਾਹਿਬ ਕੌਰ ਅਕੈਡਮੀ ਡੱਬਰੀ ਦੀ 12ਵੀਂ ਜਮਾਤ ਦੀ ਵਿਦਿਆਰਥਣ ਤਰਨਜੋਤ ਕੌਰ ਨੇ 1 9 ਸਾਲ ਉਮਰ ਵਰਗ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਦੱਸਣਯੋਗ ਹੈ ਕਿ ਇਹ ਵਿਦਿਆਰਥਣ ਇਸ ਸਾਲ ਕੌਮੀ ਰਾਈਫਲ ਐਸੋਸੀਏਸ਼ਨ ਵਲੋਂ ਹੋਣ ਵਾਲੀਆਂ 69ਵੀਆਂ ਕੌਮੀ ਖੇਡਾਂ ਅਤੇ 70ਵੀਆਂ ਸਕੂਲ ਕੌਮੀ ਸਕੂਲ ਖੇਡਾਂ ਵਿਚ ਭਾਗ ਲੈਣ ਜਾ ਰਹੀ ਹੈ।

ਅਜੀਤ ਡੈਸਕ 05-11-2026
ਢੇਰ, 4 ਨਵੰਬਰ (ਸ਼ਿਵ ਕੁਮਾਰ ਕਾਲੀਆ)-ਜ਼ਿਲ੍ਹਾ ਰੂਪਨਗਰ ਦੇ ਸਾਹਿਬਜਾਦਾ ਅਜੀਤ ਸਿੰਘ ਅਕੈਡਮੀ ਵਿਖੇ ਬੀਤੇ ਦਿਨਾਂ ਤੋਂ ਸ਼ੁਰੂ ਹੋਈਆਂ 70ਵੀਆਂ ਪੰਜਾਬ ਰਾਜ ਅੰਤਰ ਜ਼ਿਲ੍ਹਾ ਸਕੂਲ ਖੇਡਾਂ ਦੇ ਨਿਸ਼ਾਨੇਬਾਜੀ ਦੇ ਮੁਕਾਬਲਿਆਂ ਵਿਚ ਮਾਤਾ ਸਾਹਿਬ ਕੌਰ ਅਕੈਡਮੀ ਡੱਬਰੀ ਦੀ 12ਵੀਂ ਜਮਾਤ ਦੀ ਵਿਦਿਆਰਥਣ ਤਰਨਜੋਤ ਕੌਰ ਨੇ 1 9 ਸਾਲ ਉਮਰ ਵਰਗ ਵਿਚ ਚਾਂਦੀ ਦਾ ਤਗਮਾ ਹਾਸਲ ਕੀਤਾ। ਦੱਸਣਯੋਗ ਹੈ ਕਿ ਇਹ ਵਿਦਿਆਰਥਣ ਇਸ ਸਾਲ ਕੌਮੀ ਰਾਈਫਲ ਐਸੋਸੀਏਸ਼ਨ ਵਲੋਂ ਹੋਣ ਵਾਲੀਆਂ 69ਵੀਆਂ ਕੌਮੀ ਖੇਡਾਂ ਅਤੇ 70ਵੀਆਂ ਸਕੂਲ ਕੌਮੀ ਸਕੂਲ ਖੇਡਾਂ ਵਿਚ ਭਾਗ ਲੈਣ ਜਾ ਰਹੀ ਹੈ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਸੁਰਜੀਤ ਕੌਰ ਨੇ ਵਿਦਿਆਰਥੀਆਂ ਦੀ ਹੌਸਲਾ ਅਫਜਾਈ ਕੀਤੀ ਅਤੇ ਹੋਰ ਵਿਦਿਆਰਥੀਆਂ ਨੂੰ ਵੀ ਪੜ੍ਹਾਈ ਦੇ ਨਾਲ ਖੇਡਾਂ ਵਿਚ ਵੀ ਰੂਚੀ ਲੈਣ ਦੀ ਪ੍ਰੇਰਣਾ ਦਿੱਤੀ। ਇਸ ਮੌਕੇ ਹਰਸ਼ਰਨ ਕੌਰ ਸਮੇਤ ਵੱਡੀ ਗਿਣਤੀ ਵਿਚ ਖੇਡਾਂ ਨਾਲ ਜੁੜੀਆਂ ਸ਼ਖ਼ਸੀਅਤਾਂ ਹਾਜ਼ਰ ਸਨ।
ਪਿਛਲੀ ਖ਼ਬਰ ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਖੁੰਬਾਂ ਦੀ ਕਾਸ਼ਤ ਸੰਬੰਧੀ ਕਿੱਤਾ-ਮੁਖੀ ਸਿਖਲਾਈ ਕੋਰਸ ਸੰਪੰਨ ਅਗਲੀ ਖ਼ਬਰ ਪ੍ਰਭਾਰੀ ਸਕੱਤਰ ਵਲੋਂ ਜ਼ਿਲ੍ਹੇ ਦੀਆਂ ਮੰਡੀਆਂ ਦਾ ਦੌਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।